Рет қаралды 384,906
ਮੇਰਾ ਮਕਸਦ ਇਸ ਵੀਡੀਓ ਨੂੰ ਇੰਟਰਨੈੱਟ ਤੇ ਪਾ ਕੇ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ, ਬਲ ਕਿ ਇਸ ਵੀਡੀਓ ਰਾਹੀਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਵਿਦੇਸ਼ਾਂ ਵਿੱਚ ਕਮਾਈਆਂ ਸੌਖੀਆਂ ਨਹੀਂ ਹੁੰਦੀਆਂ, ਇਹ ਵੀਡੀਓ ਖਾਸ ਤੋਰ ਤੇ ਉਹਨਾਂ ਲੋਕਾਂ ਦੀਆਂ ਅੱਖਾਂ ਖੋਲਣ ਲਈ ਬਣਾਈ ਗਈ ਸੀ ਜੋ ਇੰਡੀਆ ਰਹਿ ਕੇ ਇਹ ਸੋਚਦੇ ਨੇ ਕੇ ਕੈਨੇਡਾ ਵਿੱਚ ਡਾਲਰ ਬਹੁਤ ਸੌਖੇ ਬਣ ਜਾਂਦੇ ਨੇਂ, ਤੇ ਫੇਰ ਇੰਡੀਆ ਬੈਠੇ ਕੈਨੇਡਾ ਵਾਲਿਆਂ ਨੂੰ ਵਗਾਰਾਂ ਪਾਉਣਗੇ " ਅਖੇ ਨਵਾਂ ਫੋਨ ਭੇਜ ਦਵੀਂ, ਨਵਾਂ ਲੈਪਟਾਪ ਵਗੈਰਾ ਵਗੈਰਾ,
ਫੇਸਬੁੱਕ ਤੇ ਕਈ ਵਿਦਵਾਨ ਬਣ ਕੇ ਕਹੀ ਜਾਂਦੇ ਨੇ ਕਿ ਜੇ ਤੁਹਾਨੂੰ ਔਖਾ ਲੱਗਦਾ ਤਾਂ ਤੁਸੀਂ ਇੰਡੀਆ ਆਜੋ, ਕਿਉ ਬਈ ਕਿਉਂ ਆ ਜਾਣ ਉਹ ਇੰਡੀਆ ? ਜੇ ਇੰਡੀਆ ਵਿੱਚ ਪੰਜਾਬੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲੇ ਹੁੰਦੇ ਤਾਂ ਕੋਈ ਨਾਂ ਆਉਂਦਾ ਕੈਨੇਡਾ. ਪੱਖੇ ਦੀ ਹਵਾ ਥੱਲੇ ਬੈਠ ਕੇ ਕੰਮੈਂਟ ਕਰਨ ਦੀ ਬਜਾਏ ਜੇ ਤੁਸੀਂ ਮੀਂਹ ਵਿੱਚ ਇਹ ਕੰਮ ਕਰ ਕੇ ਦੇਖੋਂ ਤਾਂ ਤੁਹਾਨੂੰ ਪਤਾ ਲੱਗੇ ਕਿ ਕੰਮ ਕਿਸ ਤਰਾਂ ਹੁੰਦਾਂ, ਔਰ ਸਦ ਕੇ ਇਹਨਾਂ ਕੈਨੇਡਾ ਵਿੱਚ ਕੰਮ ਕਰਨ ਵਾਲਿਆਂ ਲੋਕਾਂ ਦੇ ਜੋ ਇੰਡੀਆ ਵਿੱਚ ਬੈਠੇ ਆਪਣੇ ਰਿਸ਼ਤੇਦਾਰਾਂ ਦੀਆਂ ਵਗਾਰਾਂ ਨੂੰ ਵੀ ਪੂਰੀਆਂ ਕਰਦੇ ਨੇ ਤੇ ਉਹਨਾਂ ਤੋਂ ਫੇਸਬੁੱਕ ਤੇ ਤਰਾਂ ਤਰਾਂ ਦੇ ਕਮੇੰਟ੍ਸ ਵੀ ਸੁਣਦੇ ਨੇਂ..
ਜੇ ਕੋਈ ਗ਼ਲਤੀ ਹੋਈ ਤਾਂ ਮੁਆਫ ਕਰ ਦੇਣਾ..