Sangtar and Ranjit Kaur (EP46) - Punjabi Podcast

  Рет қаралды 494,776

Sangtar

2 жыл бұрын

Punjabi Podcast - Sangtar and Ranjit Kaur (EP46)
In this Episode of Punjabi Podcast Ranjit Kaur paints a vivid picture of her childhood hardship and talks about the beginnings of her fifty years long career.
More at www.PunjabiPod.com
- Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod.com/
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
KZbin:
bit.ly/3ld5Bmy
Connect with Sangtar
Website: www.sangtar.com
Facebook: www. Sangtar
Twitter: Sangtar
Instagram: www. Sangtar
KZbin: kzbin.info
© 2022 Plasma Records.
#PunjabiVirsa #PunjabiPodcast #SangtarPodcast

Пікірлер: 586
@SatnamSingh-bc5zm
@SatnamSingh-bc5zm 2 жыл бұрын
ਅਸੀਂ ਅੱਲੜ੍ਹ ਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ, ਦਿਲ ਬੇਕਦਰਾਂ ਨਾਲ਼ ਲਾ ਕੇ ਕਦਰ ਗੁਆ ਬੈਠੇ। ਇਹ ਗੀਤ ਮੈਨੂੰ ਲੱਗਦਾ ਸਭ ਤੋਂ ਵੱਧ ਵੱਜਿਆ ਹੋਣਾ ਹੈ। ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ ਨੇ ਪੰਜਾਬੀ ਲੋਕ ਸੰਗੀਤ ਵਿੱਚ ਅਮਿੱਟ ਪੈੜਾਂ ਪਾਈਆਂ ਹਨ।🙏🙏🙏👍👍👍👌👌👌
@harwinderkaur4243
@harwinderkaur4243 2 жыл бұрын
Wah very good singers Bebe Ranjit kaur great voice waheguru ji Maher kroji
@dilpreetsingh2853
@dilpreetsingh2853 Жыл бұрын
ਹੁਣੇ ਹੀ ਸੁਣ ਕੇ ਹਟਿਆ
@jagjitkumar2446
@jagjitkumar2446 2 жыл бұрын
ਰਣਜੀਤ ਕੌਰ ਜੀ ਦੇ ਗਾਣੇ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਬਹੁਤ ਵਧੀਆ ਸਿੰਗਰ ਹਨ। ਸੰਗਤਾਰ ਜੀ ਤੁਸੀਂ ਉਨ੍ਹਾਂ ਨਾਲ ਮੁਲਾਕਾਤ ਕਰਵਾਈ, ਹਮੇਸ ਹੀ ਖੁਸ਼ ਰਹਿੰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਬਾਰੇ ਜਾਣ ਕੇ ਮਨ ਬਹੁਤ ਖੁਸ਼ ਹੋਇਆ,ਤੁਹਾਡਾ ਬਹੁਤ ਬਹੁਤ ਧੰਨਵਾਦ 😊🙏
@Bawarecordsofficial
@Bawarecordsofficial 2 жыл бұрын
ਬਹੁਤ ਸੋਹਣੀ ਗੱਲਬਾਤ ਸੰਗਤਾਰ ਭਾਜੀ ਸਤਿਕਾਰਯੋਗ ਰਣਜੀਤ ਕੌਰ ਜੀ ਨਾਲ਼ । ਹਰੇਕ ਵਾਰ ਦੀ ਤਰ੍ਹਾਂ ਬਹੁਤ ਸੋਹਣਾ ਲੱਗਾ । ਬਹੁਤ ਮੇਹਰਬਾਨੀ । ਦੋ ਕੁ ਡੱਕੇ ਚਾਹ ਦੇ ਤੇ ਪਤੀਲਾ ਪਾਣੀ ਦਾ ਗੀਤ ਬਾਰੇ ਅਗਲੀ ਵਾਰ ਗੱਲ ਜ਼ਰੂਰ ਕਰਿੳੁ ਭਾਜੀ । ੳੁਹ ਗੀਤ ਲਿਖਿਅਾ ਸ: ਬਾਬੂ ਸਿੰਘ ਮਾਨ ਹੁਣਾਂ ਨੇ ਕੲੀ ਬਹਿਰਾਂ ਚ ਅਾ । ਕੰਪੋਜ਼ੀਸ਼ਨਜ਼ ਵੀ ਓਨੀਅਾਂ ੲੀ ਨੇ ਜੋ ਕਿ ਲਾੲੀਵ ਰਿਕਾਰਡ ਕਰਨਾ ਬਹੁਤ ਅੌਖਾ ਕੰਮ ਸੀ ੳੁਸ ਸਮੇ । ਬੜੀ ਮਿਹਨਤ ਨਾਲ਼ ਬਣਿਅਾ ਗੀਤ ਅਾ । ਅਹੂਜਾ ਸਾਹਬ ਨੇ ਵੀ ਕਮਾਲ ਕੀਤੀ ਅਾ ।
@baldevmastana1939
@baldevmastana1939 2 жыл бұрын
👍ਕਿਆ ਕਹਿਣੇ ਜੀ👌 ਜ਼ਿੰਦਾਦਿਲ ਸ਼ਖ਼ਸੀਅਤ ਬੀਬੀ ਰਣਜੀਤ ਕੌਰ ਜੀ ਨੇ ਮਜ਼ੇਦਾਰ ਗੱਲਬਾਤ ਰਾਹੀਂ ਸ਼ੁਰੂ ਤੋਂ ਅਖੀਰ ਤੱਕ ਰੌਣਕ ਲਾਈ ਰੱਖੀ । ਮਜ਼ਾ ਆ ਗਿਆ ❤️ ਸ਼ੁਕਰੀਆ ਸੰਗਤਾਰ 🙏 ਮਾਲਕ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ
@amarjitgehri811
@amarjitgehri811 2 жыл бұрын
ਬੀਬਾ ਰਣਜੀਤ ਕੌਰ ਜੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਹੈ ਸੋਨੇ ਤੇ ਸੁਹਾਗਾ ਸਦੀਕ ਸਾਹਿਬ ਇਸ ਜੋੜੀ ਵਾਂਗ ਗਾਉਣਾ ਦੂਰ ਨੇੜੇ ਪਹੁੰਚਣਾ ਵੀ ਵੱਡੀ ਗੱਲ ਆ ਜਿਉਂਦੀ ਰਹੇ ਇਹ ਗਾਇਕ ਜੋੜੀ ਵਾਹਿਗੁਰੂ ਜੀ ਇਨ੍ਹਾਂ ਨੂੰ ਤੰਦਰੁਸਤੀ ਬਖ਼ਸ਼ੇ
@Mandeep_shergill17
@Mandeep_shergill17 2 жыл бұрын
Yes paji ਜਰੂਰ ਇੱਕ ਪਰੋਗਰਾਮ ਹੋਰ ਕਰਿਉ ਬਹੁਤ ਵਧੀਆ ਸੀ ਜੀ ਬਹੁਤ ਧੰਨਵਾਦ ਜੀ ਸਦਾ ਚੱੜਦੀ ਕਲਾ ਵਿੱਚ ਰਹੋ ਜੀ
@dalbarasingh7649
@dalbarasingh7649 Жыл бұрын
ਬਹੁਤ ਬਹੁਤ ਹੀ ਵਧੀਆ ਤੇ ਖੂਬਸੂਰਤ, ਸੁਲਝੇ ਹੋਏ ਤੇ ਹਸਮੁੱਖ ਕਲਾਕਾਰ ਨੇ ਜੀ, ਮੇਰੇ ਤਾਂ ਮਨਪਸੰਦ ਗਾਇਕਾ ਹੈ ਜੀ,।
@088surjit
@088surjit 2 жыл бұрын
ਸੰਗਤਾਰ ਜੀ ਬਹੁਤ ਚੰਗਾ ਲੱਗਾ ਸਾਦਾ ਦਿਲ ਗੱਲਾਂ ਸੁਣਕੇ । ਬੀਬਾ ਰਣਜੀਤ ਕੌਰ ਜੀ ਦਾ ਧੰਨਵਾਦ
@baldevchungha2298
@baldevchungha2298 2 жыл бұрын
ਰਣਜੀਤ ਕੌਰ ਜੀ ਤੁਹਾਡੇ ਗੀਤ ਸੁਣ ਸੁਣ ਕੇ ਜਵਾਨ ਹੋਏ ਸੀ ਹੁਣ ਇਹਨਾਂ ਨਾਲ ਹੀ ਉਮਰ ਢੱਲ ਰਹੀ ਹੈ ਇਹਨਾਂ ਨੂੰ ਦੇਖ ਸੁਣ ਕੇ ਬਹੁਤ ਚੰਗਾ ਲਗਦਾ ਹੈ
@nabarchannel5569
@nabarchannel5569 2 жыл бұрын
ਸਾਡੇ ਮੁਲਾਂਪੁਰ ਲੋਹੜੀ ਮੇਲੇ ਤੇ ਕਲਾਕਾਰ ਸਾਰੇ ਸਾਡੇ ਘਰ ਆਕੇ ਬੈਠਦੇ ਸੀ, ਰਣਜੀਤ ਜੀ ਵੀ ਸਾਡੇ ਘਰ ਕਈ ਵਾਰੀ ਆਏ, ਸਾਡੀ ਮਾਂ ਨਾਲ ਬੈਠ ਕੇ ਰੋਟੀ ਖਾਣੀ ਨਾਲ਼ੇ ਦੁੱਖ ਸੁੱਖ ਵੀ ਕਰੀ ਜਾਂਦੇ ਸਨ, ਬਹੁਤ ਪਿਆਰੇ ਇਨਸਾਨ ਹਨ
@jasdeepsingh6384
@jasdeepsingh6384 2 жыл бұрын
ਸਤਿ ਸ਼੍ਰੀ ਅਕਾਲ ਸੰਗਤਾਰ ਜੀ❤ ਹਰ ਐਪੀਸੋਡ ਦੀਆਂ ਗੱਲਾਂਬਾਤਾਂ ਬਹੁਤ ਦਿਲਚਸਪ ਹੁੰਦੀਆਂ
@sidhuanoop
@sidhuanoop 2 жыл бұрын
ਜਿੰਨੇ ਵਧੀਆ ਆਰਟਿਸਟ ਨੇ ਬੀਬੀ ਜੀ ਉਹਨੇ ਹੀ ਵਧੀਆ ਇਨਸਾਨ ਨੇ। ਵਾਹਿਗੁਰੂ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ। ਕਰੋੜਾਂ ਵਾਰ ਪ੍ਰਣਾਮ
@jaswantsinghmahal8571
@jaswantsinghmahal8571 Жыл бұрын
P
@gurnamsingh2612
@gurnamsingh2612 Жыл бұрын
Top
@chamkaurpandher2673
@chamkaurpandher2673 Жыл бұрын
ਬਹੁਤ ਵਧੀਆ ਲੱਗਿਆ... ਮੈਨੂੰ ਵੀ ਪੁਰਾਣਾ ਸਮਾਂ ਯਾਦ ਆ ਗਿਆ ਸਾਡੇ ਪਿੰਡ ਇਨ੍ਹਾਂ ਦਾ ਆਖਾੜਾ ਸਦੀਕ ਜੀ ਨਾਲ ਲੱਗਿਆ ਸੀ। ਮਿਡਲ ਕਲਾਸਾਂ ਵਿੱਚ ਪੜ੍ਹਨ ਵੇਲੇ...ਗੀਤ ਅੱਜ ਵੀਯਾਦ ਐ... ਤੇਰਾ ਲੈਣ ਮੁਕਲਾਵਾ ਨੀ ਮੈਂ ਆਇਆ ਬੱਲੀਏ.... ਸਦੀਕ ਦੇ ਪੈਂਟ ਸ਼ਰਟ ਅਤੇ ਪਟੇ ਵਾਹੇ ਹੋਏ ਸਨ... ਰਣਜੀਤ ਕੌਰ ਦੇ ਡੈਡੀ ਗੱਡੇ ਦੇ ਜੂਲੇ ਉੱਤੇ ਬੈਠੇ ਸਨ।ਦੋ ਗੱਢਿਆਂ ਦੀਆਂ ਪਿੱਠਾੰ ਜੋੜ ਕੇ ਸਟੇਜ ਬਣਾਈ ਹੋਈ ਸੀ।... ਧੰਨਵਾਦ।
@sukhbhullarfzk3012
@sukhbhullarfzk3012 6 ай бұрын
ਮੋਬਾਇਲ ਨਾ ਹੁੰਦੇ ਤੇ ਅਸੀਂ ਪੁਰਾਣੇ ਫਨਕਾਰ ਦੀ ਇੰਟਰਵਿਊ ਨਹੀਂ ਸੀ ਸੁਣ ਸਕਦੇ ਅੱਜ ਦਿਲ ਨੂੰ ਬਹੁਤ ਸਕੂਨ ਮਿਲਿਆ
@RaviSharma-xo3ws
@RaviSharma-xo3ws 2 жыл бұрын
The programme took me back to late sixties when I was a school going child and Muhammad Siddique alongwith very young Ranjit Kaur performed in a marriage function of a rich landlord of our village. I vividly remember, she was very beautiful and her voice was very sweet. Reference to village Maili and Tutomajara during podcast was sweet music to the ears and also evoked sense of nostalgia.
@JatinderKumar-kg4im
@JatinderKumar-kg4im 2 жыл бұрын
ਯਾਰ ਕਿਆ ਈ ਬਾਤ ਆ । ਕਿੰਨੇ ਸਹਿਜ ਸੁਭਾਅ ਦੇ ਨੇ ਰਨਜੀਤ ਕੋਰ ਜੀ। ਮੈਂ ਪਹਿਲੀ ਵਾਰ ਉਨ੍ਹਾਂ ਦੀ ਗੱਲ ਬਾਤ ਸੁਣੀ ਆ ਆਨੰਦ ਆ ਗਿਆ। ਬਹੁਤ ਬਹੁਤ ਧੰਨਵਾਦ ਸੰਗਤਾਰ ਭਾਜੀ।
@41jaspalsingh30
@41jaspalsingh30 2 жыл бұрын
Very good Artist Biba Ranjit Kaur Ji
@tarlochanbainka2535
@tarlochanbainka2535 Жыл бұрын
ਜੀਉਂਦਾ ਰਹੇ ਚਰਨ ਲਿਖਾਰੀ,
@J_s_Sidhu
@J_s_Sidhu Жыл бұрын
Great personality ranjit kaur 🙏❤
@beantbrar3791
@beantbrar3791 Жыл бұрын
@@41jaspalsingh30ਵ
@beantbrar3791
@beantbrar3791 Жыл бұрын
@harryz1797
@harryz1797 2 жыл бұрын
Kinna saada te hasmukh subhah hai ranjit kaur ji da...Enjoyed this episode..thanks
@harrydhaliwal4997
@harrydhaliwal4997 2 жыл бұрын
ਸੰਗਤਾਰ ਵੀਰ ਸਵਾਦ ਆ ਗਿਆ ਗੱਲਾਂ ਸੁਣਕੇ। ਰਣਜੀਤ ਕੋਰ ਜੀ ਦੀਆਂ ਗੱਲਾਂ ਨੇ ਰੂਹ ਖੁਸ਼ ਕਰਤੀ। ਤੜਕੇ ਚਾਹ ਦੇ ਕੱਪ ਨਾਲ ਪੋਡਕਾਸਟ ਸੁਣੀ। ਜ਼ੋ ਰਣਜੀਤ ਕੋਰ ਨੇ ਗਾਇਆ , ਬਾਕਮਾਲ ਹੈ। ਟਰੈਕਟਰ ਤੇ ਅੱਜ ਵੀ ਇਹਨਾਂ ਦੇ ਗੀਤ ਸੁਣੀ ਦੇਆ
@SurjitSingh-fd8nz
@SurjitSingh-fd8nz 2 жыл бұрын
Love to listen bibi Ranjit kaur , I was 10 years old in the year 1968 when she was singing with Sadiq sir , at that time Ranjit kaur and Narinder biba were famous lady singers . Love to listen her story .
@Balbirsinghusa
@Balbirsinghusa 2 жыл бұрын
ਮੈਂ ਆਪਣੇ ਡੇਰੇ ਤੇ ਰਹਿੰਦਾ ਸੀ ਦਿਨ ਰਾਤ।ਬਹੁਤ ਗਾਇਆ ਬੀਬਾ ਜੀ ਤੇ ਸਦੀਕ ਸਾਹਿਬ ਦੇ ਗੀਤਾਂ ਨੂੰ।
@kashmiraujla360
@kashmiraujla360 Жыл бұрын
ਬਹੁਤ ਬਹੁਤ ਧੰਨਵਾਦ ਜੀ ਰਣਜੀਤ ਕੌਰ ਤੇ ਸਦੀਕ ਸਾਹਿਬ ਵਰਗੀ ਜੋੜੀ ਨਾ ਹੋਈ ਨਾ ਆਉਣ ਵਾਲੇ ਸਮੇ ਵਿੱਚ ਨਹੀਂ ਹੋਵੇਗੀ। ਅਸੀਂ ਇੰਨਾਂ ਦੀਆ ਬਹੁਤ ਸਟੇਜਾਂ ਦੇਖੀਆਂ। ਤੇ ਮਾਣਕ ਸਾਹਿਬ ਦੀਆ ਵੀ। ਇੰਨਾਂ ਦੇ ਗੀਤ ਸਦਾ ਬਹਾਰ ਹੈ। ਜਦੋਂ ਤੱਕ ਪੰਜਾਬੀ ਜਵਾਨ ਰਹੂ। ਉਂਨਾਂ ਸਮਾ ਇੰਨਾਂ ਦੇ ਗੀਤ ਚੱਲਣਗੇ। ਰੱਬ ਇੰਨਾਂ ਚੜਦੀ ਕਲਾ ਕਰੇ 🙏🙏
@baghelkulana7502
@baghelkulana7502 Жыл бұрын
ਬਹੁਤ ਹੀਂ ਵਧੀਆ ਮੌਲਿਕ ਸੁਭਾ ਸਧਾਰਨ ਪੇਂਡੂ ਗੱਲਾਂ ਸਾਫ ਸੁਥਰਾ ਸੱਚਾ ਮਹੌਲ ਨਾਲ ਬੜੀ ਮਿੱਠੀ ਨਿੱਘੀ ਮੁਲਾਕਾਤ ਟਾਪ ਪੰਜਾਬੀ ਗਇਕਾ ਬੀਬਾ ਜੀ 🙏🙏🌹🙏🙏
@gurdeep311
@gurdeep311 Жыл бұрын
ਬਹੁਤ ਖੂਬ, ਸੰਗਤਾਰ ਜੀ, ਅਜਿਹੀਆਂ ਮਹਾਨ ਸ਼ਖ਼ਸੀਅਤ ਦੀ ਜੀਵਨੀ ਬਾਰੇ ਜਾਣੂ ਕਰਵਾਉਣ ਲਈ। ਰਣਜੀਤ ਕੌਰ ਜੀ ਨੂੰ ਵੀ ਸਲੂਟ ਜੀ।
@baldevguru01
@baldevguru01 Жыл бұрын
😊😊😊😊😊😊😊😊😊😊😊😊😊😊😊😊😊
@nickirafiei5306
@nickirafiei5306 Жыл бұрын
glad that Ranjit Kaur is still with us as of now. may she have a long and healthy life and continue singing her heart out for all of us. hello from Sweden!
@deepsaabsaab985
@deepsaabsaab985 2 жыл бұрын
Real and simple honest lady I really like this show.
@kulwindersinghraju710
@kulwindersinghraju710 Жыл бұрын
ਬਈ ਬਹੁਤ ਵਧੀਆ ਸੰਗਤਾਰ ਭਾਜੀ ਬੀਬਾ ਰਣਜੀਤ ਕੌਰ ਜੀ ਦੀ ਇੰਟਰਵਿਊ ਕਰਵਾਕੇ ਮੰਨ ਬਾਗੋ ਬਾਗ ਹੋ ਗਿਆ ਜਿੰਦਗੀ ਦੀਆ ਗੱਲਾ ਸੁਣ ਕੇ ਆਮੋਸਨਲ ਵੀ ਹੋ ਗਏ ਜਿੰਦਗੀ ਵਿੱਚ ਬਹੁਤ ਉਤਰਾ ਝੜਾ ਆਉਂਦੇ ਹਨ
@RajKumar-oq3ci
@RajKumar-oq3ci 2 жыл бұрын
Kinni sachi and dil to ditti I interview, thanks sangtar bhaji
@bsr840
@bsr840 Жыл бұрын
ਗੁਡੋ ਮੈਂ ਆਪ ਜੀ ਦਾ ਬਹੁਤ ਵੱਡਾ ਫ਼ੈਨ ਹਾਂ। ਵਾਹਿਗੁਰੂ ਲੰਬੀ ਉਮਰ ਅਤੇ ਤੰਦਰੁਸਤੀ ਬਖ਼ਸ਼ਣ।
@warispinka9303
@warispinka9303 2 жыл бұрын
ਦਿੱਲ ਖੁਸ਼ ਹੋ ਗਿਆ ਸੰਗਤਰ ਜੀ ਬਹੁਤ ਵਦੀਆ ਗੱਲਾਂ ਕਿਤੀਆ ਰਣਜੀਤ ਕੋਰ ਜੀ ਨੇ ਅਮਰ ਨੂਰੀ ਜੀ ਨਾਲ ਵੀ। ਪੋਡਕਾਸਟ ਕਰੋ
@JaswinderSingh-vb1us
@JaswinderSingh-vb1us 2 жыл бұрын
Ranjit Kaur ji da mei 1978 vich pind Jassowal soodan vich akhara sunea c .menu hun v yaad hai pahla geet seli te haveli saji akh te chovara paea .Sade lae Ranjit Kaur te sadique to upper koe nhi . legends of Punjab.
@nabarchannel5569
@nabarchannel5569 2 жыл бұрын
ਬਹੁਤ ਖੂਬਸੂਰਤ ਗੱਲ ਬਾਤ, ਸੰਗਤਾਰ ਭਾਜੀ, ਗੁਰਚਰਨ ਪੋਹਲੀ ਨਾਲ ਪੋਡ ਕਾਸਟ ਰੀਕਾਰਡ ਕਰੋ
@charanjitdhillon8170
@charanjitdhillon8170 2 жыл бұрын
Hnji Gurcharan pohli naal jrur kro
@RajanMelbourne
@RajanMelbourne 2 жыл бұрын
ਇਨੀ ਵੱਡੀ singer ਗੁੰਮਨਾਮ life ਕਟ ਰਹੇ ਨੇ।🙏🙏 She is a legend ❤️❤️
@kulvirsingh587
@kulvirsingh587 2 жыл бұрын
Bhaji Ranjit Kaur ne jo ਗਾਇਆ ਪੰਜਾਬੀ ਹਮੇਸ਼ਾਂ ਉਹਨਾਂ ਦਾ ਅਹਿਸਾਨਮੰਦ ਰਿਹਣਗੇ
@shaktiman5314
@shaktiman5314 2 жыл бұрын
1
@shaktiman5314
@shaktiman5314 2 жыл бұрын
1
@simranjitsimranjit242
@simranjitsimranjit242 2 жыл бұрын
Me bb to you earlier I'm
@majorsingh3202
@majorsingh3202 8 ай бұрын
​@@shaktiman5314ll😮😢😢😢❤
@harbanssidhu5234
@harbanssidhu5234 Жыл бұрын
🙏🙏🙏ਸੰਗੀਤ ਦੀ ਦੇਵੀ, ਸਾਕਸ਼ਾਤ ਸਰਸਵਤੀ ਜੀ ਬੀਬੀ ਰਣਜੀਤ ਕੌਰ ਜੀ ਨੂੰ ਕੋਟਿ ਕੋਟਿ ਪ੍ਰਣਾਮ , ਸੰਗਤਾਰ ਜੀ ਬਹੁਤ ਹੀ ਵਧੀਆ ਉਪਰਾਲਾ, ਬਹੁਤ ਬਹੁਤ ਧੰਨਵਾਦ 👍🙏❣️
@BB-uc8of
@BB-uc8of 2 жыл бұрын
What a singer she was ! Thanks for giving us all the beautiful songs .
@harbanslal4428
@harbanslal4428 Жыл бұрын
Ranjit kour very very good singer,favorite singer of punjabis till now on trectors, in busses songs are listen. Salute her, may she live long. I also listend two or three akharas her in a day( year 1972 ,73,74,75)
@KulwinderSingh-sh2jk
@KulwinderSingh-sh2jk 2 жыл бұрын
ਬੜੇ ਹੀ ਜਿੰਦਾ ਦਿਲ ਖੁਸ਼ ਮਜਾਜ ਹਨ ਬੀਬੀ ਰਣਜੀਤ ਕੌਰ 👍👍👍👍👌👌❤️❤️🌹🌹🙏🏽
@mahinderpal9404
@mahinderpal9404 2 жыл бұрын
ਮੈਨੂੰ , ਬੀਬਾ ਰਣਜੀਤ ਕੌਰ ਜੀ ਦੀ ਮੁਲਕਾਤ ਦੇਖ ਕੇ ਬਹੁਤ ਖੁਸ਼ੀ ਹੋਈ ਹੈ, ਸਬੰਧਤ ਚੈਨਲ ਦਾ ਬਹੁਤ ਧੰਨਵਾਦ । ਬੀਬਾ ਜੀ ਦੀ ਭਾਸ਼ਾ ਸਾਡੀ ਆਪਣੀ ਰੋਪੜ ਵਾਲੀ ਹੈ । ਰੋਪੜ ਤੋਂ ਬਹੁਤ ਸਤਿਕਾਰ ਸਹਿਤ ।
@NachttarSingh-gm2ur
@NachttarSingh-gm2ur 8 ай бұрын
A
@mahinderpal9404
@mahinderpal9404 8 ай бұрын
@@NachttarSingh-gm2ur ਜੀ, ਅਤਿ ਵਧੀਆ ਜੀ ।
@desduaaba1385
@desduaaba1385 2 жыл бұрын
ਰਣਜੀਤ ਕੌਰ ਜੀ ਤੁਹਾਡੇ ਵਰਗੀ ਟੱਲੀ ਵਾਂਗ ਟਣਕਦੀ ਆਵਾਜ਼ ਮੁੜ ਕੇ ਸੁਣਨ ਨੂੰ ਨਹੀਂ ਮਿਲੀ । ਮੈਂ ਤੁਹਾਨੂੰ ਦੁਗਾਣਿਆਂ ਦੀ ਮਲਕਾ ਮੰਨਦੀ ਹਾਂ । ਤੁਹਾਡੀਆਂ ਤੇ ਕਿਆ ਹੀ ਬਾਤਾਂ ਸਨ ! ਤੁਹਾਡੀ ਗਾਇਕੀ ਪੰਜਾਬੀ ਗਾਇਕੀ ਦਾ ਸੁਨਹਿਰੀ ਯੁੱਗ ਸੀ । ਤੁਹਾਨੂੰ ਵੇਖ ਕੇ ਦਿੱਲੀ ਖੁਸ਼ੀ ਹੋਈ ਹੈ
@rsingh3453
@rsingh3453 2 жыл бұрын
Punjabi culture da itihaas biba Ranjeet kaur and Mohd Sadeek ji di jodi de geetan ton bina complete nahi ho sakda, thank you biba ji, Thank you Sangtar veer ji
@shivdevsingh4287
@shivdevsingh4287 2 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਰਣਜੀਤ ਕੌਰ ਜੀ ਤੋਂ ਇਹਨਾਂ ਦੀ ਗਾਇਕੀ ਦੀ ਵਿਥਿਆ ਸੁਣਕੇ ਇਹਨਾਂ ਵਾਰੇ ਬਹੁਤ ਜਾਣਕਾਰੀ ਮਿਲੀ ਜਿਸਦੀ ਮੇਰੇ ਮੈਨੂੰ ਬਹੁਤ ਚਿਰ ਦੀ ਇੱਛਾ ਸੀ।
@ziraamy
@ziraamy 2 жыл бұрын
Sangtar bhaaji, Big old fan of your sound engineering, composition and recording skills since old tapes. Waiting for great sound execution in Punjabi Virsa 2022 in Abbotsford. Respect and Love... Amrik from New Westminster, Vancouver...
@charanjitdhaliwal8167
@charanjitdhaliwal8167 2 жыл бұрын
I’m in
@harjitsinghjassowalofficial
@harjitsinghjassowalofficial 2 жыл бұрын
Bhaji Bohat vadhiya Lagdiyan Gallan, Har ik podcast sunan di koshish karda an, Bohat Kujh Sikhan Nu Milda , Hallasheri Mildi a Sun ke , Bohat Gallan Apniyan Apniyan jahiyan lagdiyan , Khud Da Bachpan V Chete Aunda , Langh Chuke Halaat chete aunde a , Parmatma Hamesha Chadhdikala ch rakhe tuhanu 🙏🙏
@surjitsinghjeet2018
@surjitsinghjeet2018 2 жыл бұрын
ਬੀਬੀ ਰਣਜੀਤ ਕੌਰ ਦੀ ਇਹ ਇੰਟਰਵਿਊ ਹੋਰਾਂ ਚੈਨਲਾਂ ਤੇ ਕੀਤੀਆਂ ਗਈਆਂ ਗੱਲਾਂਬਾਤਾਂ ਨਾਲੋਂ ਵਧੀਆ ਤੇ ਦਿਲਚਸਪ ਰਹੀ ਹੈ ਮੈਨੂੰ ਮਾਣ ਹੈ ਕਿ ਇਸ ਮਹਾਨ ਗਾਇਕਾ ਦੀ ਅਵਾਜ਼ ਵਿੱਚ ਮੇਰੇ ਕਈ ਧਾਰਮਿਕ ਗੀਤ ਰਿਕਾਰਡ ਹੋਏ
@vickyabab1200
@vickyabab1200 2 жыл бұрын
ਬਹੁਤ ਵਧੀਆ ਲੱਗਾ ਪਾਜੀ ਇਹ ਪ੍ਰੋਗਰਾਮ ਜੀ 💕 ਦਿਲ ਖੂਸ਼ ਹੋ ਗਿਆ ਜੀ 💕
@RajinderSingh-xk3yx
@RajinderSingh-xk3yx 2 жыл бұрын
Very impressive introduction.ranjit kaur is very great artist. i wish her every success in life and good health
@kevintoor4224
@kevintoor4224 2 жыл бұрын
Sangtar Bai , This is The Best Natural Innocence Pod Cast 👍
@sarassinghjoy9734
@sarassinghjoy9734 Жыл бұрын
Sangtar veer ji tuhade podcast episode lei ta mein Speechless haa..bahut vdiaa lgde aa ikdm alag lgdaa tuhada eho galbaat da style veer ji stay blessed always 👍🙏...meinu tuhade podcast di Adict ho gai hai schio veer ji bahut vdia lgda bahut kuj sikhn amjhn nu v mildaa...nd Always mein hun comment krea krugi but hle tk kdi kita ni c comment mein... Hun iko Shabd reh gya...Punjabi Podcast episodes by Sangtar veera...is... SHAANDAR JABARDAST ZINDABAAD👍💐💐💐💐
@parmindersinghsidhu4734
@parmindersinghsidhu4734 2 жыл бұрын
She struggled so much for her family. She is one of the true great legends of Punjab
@sunitarani3073
@sunitarani3073 Жыл бұрын
ਮੈਡਮ ਰਣਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🏽🙏🏽
@aliyakahlon2751
@aliyakahlon2751 2 жыл бұрын
Old is Gold in Singing and in Thinking 🙏
@manpreetsekhon4590
@manpreetsekhon4590 2 жыл бұрын
Jinda dil lad....kinna sweet subah hai pure Punjabn
@ਸੁਰਜੀਤਸੀਤਸ਼ਮਸ਼ਪੁਰ
@ਸੁਰਜੀਤਸੀਤਸ਼ਮਸ਼ਪੁਰ 2 жыл бұрын
ਦੋਗਾਣਾ ਗਾਇਕੀ ਦਾ ਸ਼ਿਖਰ ਸੀ ਰਣਜੀਤ ਕੌਰ । 1974_75 ਤੋਂ ਮੈਂ ਇਨਾਂ ਨੂੰ ਸੁਣਦਾ ਆ ਰਿਹਾ ਹਾਂ ਅੱਜ ਵੀ ਨੀ ਹਟਦਾ । ਖੁਸ਼ ਰਹੋ ਜੀ । ਸੁਰਜੀਤ "ਸੀਤ" ਅਮਲੋਹ
@sukhmansinghsandhu4729
@sukhmansinghsandhu4729 2 жыл бұрын
Grace personified punjabi singer…. Evergreen
@BHANGUVIDEOSUK
@BHANGUVIDEOSUK 2 жыл бұрын
The Great Ranjit Kaur. God Bless.
@gurjeetsingh5877
@gurjeetsingh5877 2 жыл бұрын
ਬਹੁਤ ਹੀ ਵਧੀਆ ਸੁਰੀਲੀ ਆਵਾਜ਼ ਦੀ ਮਾਲਕ ਗਾਇਕਾਂ ਅਤੇ ਵਧੀਆ ਇਨਸਾਨ ਬੀਬਾ ਜੀ,,,,,
@Shamsher_Singh_Bajwa_93
@Shamsher_Singh_Bajwa_93 Жыл бұрын
ਵਾਹਿਗਰੂ ਮੇਰੀ ਉਮਰ ਵੀ ਲਾ ਦੇਵੇ ਮੇਰੇ ਦਿਲ ਦੀ ਧੜਕਣ ਬੀਬੀ ਰਣਜੀਤ ਕੌਰ ਜੀ love you so much
@ravigarcha6796
@ravigarcha6796 2 жыл бұрын
Bhut simple te ek perfect person hai Ranjit ji
@harjeetsandhu7921
@harjeetsandhu7921 2 жыл бұрын
Bibi de hasean ch dard jhalkda jendgi da bahut maan ha Bibi Tere te punjabian nu GOD bls you
@sunitarani3073
@sunitarani3073 Жыл бұрын
ਸੰਗਤਾਰ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻🙏🏻
@zaildarsingh6667
@zaildarsingh6667 Жыл бұрын
ਬਹੁਤ ਬਹੁਤ ਧੰਨਵਾਦ ਸੰਗਤਾਂਰ ਜੀ ਤੁਹਾਡਾ ਐਡਾ ਉਪਰਾਲਾ ਕੀਤਾ ਵਾਹਿਗੁਰੂ ਬੀਬੀ ਜੀ ਨੂੰ ਲੰਮੀ ਉਮਰ ਵਖਸੇ ਧੰਨਵਾਦ ਸੰਗਤਾਂਰ ਜੀ
@kulwantsinghsaggu8905
@kulwantsinghsaggu8905 2 жыл бұрын
बीबा जी पंजाबी गायकी की लतामंगेसकर हैं। बीबाजी की आवाज कहीं स्वर्ग से आती थी और बीबाजी के गले में से होकर निकलती थी ऐसा जादू था, ऐसी नेहमत थी परमात्मा की।
@narinderbhaperjhabelwali5253
@narinderbhaperjhabelwali5253 2 жыл бұрын
ਸੰਗਤਾਰ ਜੀ ਅਤੇ ਰਣਜੀਤ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਗੀਤ ਬਹੁਤ ਸੁਣੇ ਹਨ ਅਖਾੜੇ ਬਹੁਤ ਵੇਖੇ ਹਨ ਥੋਡੀ ਵਾਜ਼ ਅਜੇ ਵੀ ਬਹੁਤ ਪਿਆਰੀ ਹੈ ਰੋਜ਼ਾਨਾ ਤੁਹਾਡੇ ਗਾਏ ਗੀਤ ਸੁਣਦਾ ਹਾਂ ਡਾ ਨਰਿੰਦਰ ਭੱਠਾ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ
@HarpalSingh-pz5xt
@HarpalSingh-pz5xt 2 жыл бұрын
Both are legends ....great podcast
@harjeetsra320
@harjeetsra320 2 жыл бұрын
ਧੀਏ ਮੇਰੀਏ ਤੁਹਾਡੀ ਵਰਗੀ ਆਵਾਜ਼ ਬੁਲੰਦ ਨਹੀਂ ਮਿਲੀ ਉਮੀਦ ਕਰਦਾ ਹਾਂ ਤੁਹਾਡੀ ਸਿਹਤ ਠੀਕ ਠਾਕ ਹੋਵੇਗੀ
@BabuSingh-mi7ss
@BabuSingh-mi7ss Жыл бұрын
@bittitalwandisabo5343
@bittitalwandisabo5343 Жыл бұрын
ਜਿਉਂਦੇ ਵੱਸਦੇ ਰਹੋ ਰਣਜੀਤ ਕੌਰ ਜੀ ਸਤਿ ਸ੍ਰੀ ਅਕਾਲ ਸੰਗਤਾਰ ਬਾਈ ਜੀ ਬਹੁਤ ਖੁਸ਼ੀ ਹੋਈ ਰਣਜੀਤ ਕੌਰ ਜੀ ਨੂੰ ਵੇਖ ਕੇ
@dehatijadibuti1928
@dehatijadibuti1928 2 жыл бұрын
ਸਭ ਤੋਂ ਖੂਬਸੂਰਤੀ ਦੇ ਗੀਤ ਗਾਉਣ ਵਾਲੀ ਗੀਤਾਂ ਦੀ ਮਲਕਾ ਰਣਜੀਤ ਕੌਰ
@simranjitsinghchauhan9451
@simranjitsinghchauhan9451 2 жыл бұрын
Mai jado v program sun da pta ne kithe khoo Jana
@JAGJEETSingh-lv1dm
@JAGJEETSingh-lv1dm 2 жыл бұрын
ਮੈਮ ਰਣਜੀਤ ਕੌਰ ਜੀ,ਮੋਹ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਵੀ ਤੁਹਾਡੇ ਗਾਏ ਗੀਤ ਨਾਂ ਸੁਣੀਏ ,ਉਦੋਂ ਤੱਕ ਚੈਨ ਨਹੀਂ ਆਉਂਦਾ। ਧੰਨਵਾਦ ਜੀ।ਓਹ ਸੱਚਾ ਪ੍ਰਮਾਤਮਾ ਲੰਬੀਆਂ ਉਮਰਾਂ ਤੇ ਤੰਦਰੁਸਤੀਆਂ ਬਖਸ਼ੇ ਜੀ। ਸੰਗਤਾਰ ਵੀਰ ਦਾ ਸ਼ਪੈਸ਼ਲ ਧੰਨਵਾਦ ਜੀ।
@balwinderpadda2311
@balwinderpadda2311 Жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
@punjabandusa22
@punjabandusa22 2 жыл бұрын
ਬਹੁਤ ਵਧੀਆ ਗੱਲ-ਬਾਤ ਸੰਗਤਾਰ ਵੀਰ
@bsingh9752
@bsingh9752 Жыл бұрын
Ranjit Kaur best singer of Punjab 👌👍🌹🙏
@ਵਹਾਰਾਜੋਬਨਾਤੇਚੈਨਲ
@ਵਹਾਰਾਜੋਬਨਾਤੇਚੈਨਲ 2 жыл бұрын
ਮੇਰੀ ਮਾਂ ਗਾਇਕਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏🙏🙏🙏🙏
@daljit5527
@daljit5527 5 ай бұрын
Waheguru Ji chardi kla vich rakhan ji tohanu, tohadi awaaj sunke aj vi dil khus ho janda tohade geet sun k ,hun v main tohade he geet sun da ha, i love your voice ❤️👍❤️🙏
@parmjitsidhu-mg2vi
@parmjitsidhu-mg2vi Жыл бұрын
ਬੀਬਾ ਜੀ ਤੁਸੀਂ ਸਾਡੀ ਭੂਆਂ ਜੀ ਦੇ ਵਿਆਹ ਤੇ ਆਏ ਸੀ ਅਖਾੜਾ ਲਾਉਣ ਤੇ ਉਦੋਂ ਸਾਨੂੰ ਹੁਣ ਵੀ ਯਾਦ ਹੈ ਗੀਤ ਦੇ ਬੋਲ ਦੁਪਹਿਰੇ ਕੁੱਤੀ ਭੌਂਕਦੀ ਸਾਧਨੀ ਦੇ ਡੇਰੇ ਬਹੁਤ ਹੀ ਮਸ਼ਹੂਰ ਗੀਤ ਸੀ
@nirmalkamboj6223
@nirmalkamboj6223 2 жыл бұрын
She is really mast maula....Nahi ta Sare celebrities aini Umar vich aake bahle serious ho jande te ehi kehnde a ki asi bahut mehnat kri a ji ,yeh Woh.......but she is really different as an artist and human
@sukhmandersinghbrar1716
@sukhmandersinghbrar1716 Жыл бұрын
ਪੰਜਾਬ ਦੀ ਕੋਇਲ ਰਣਜੀਤ ਕੌਰ ਪੰਜਾਬੀ ਵਿਰਸਾ ਸਦਾ ਬਹਾਰ ਸੁਪਰ ਹਿੱਟ ਗੀਤ ਅਨਮੋਲ ਤੇ ਅਭੁੱਲ ਯਾਦਾਂ ਬਚਪਨ ਦੀਆਂ
@kaushaldevinder3918
@kaushaldevinder3918 2 жыл бұрын
ਆਂਹਵੇਂ ਸਾਹਵੇਂ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਬੀਬਾ ਰਣਜੀਤ ਕੌਰ ਜੀ ਦੇ ਚਰਣਾਂ ਵਿੱਚ ਪਿਆਰ ਸਤਿਕਾਰ ਨਾਲ ਸਿਜਦਾ ਆਪ ਮੁਹਾਰੇ ਹੀ ਹੋ ਜਾਂਦਾ
@balvirkaurkaur3878
@balvirkaurkaur3878 2 жыл бұрын
ਰਣਜੀਤ ਕੌਰ ਜੀ ਤੁਹਾਡੀ ਮੈ ਬਹੁਤ ਵੱਡੀ ਫੈਨ ਹਾਂ ਉਦੋਂ ਤੋਂ ਜਦੋਂ ਮੇਰੇ ਪੇਕੇ ਪਿੰਡ ਅਖਾੜਾ ਲੱਗਿਆ ਸੀ ਤੁਹਾਡੀ ਡਰੈਸ ਵੀ ਯਾਦ ਹੈ ਲਾਲ ਕਮੀਜ਼ ਕਾਲੀ ਚੁੰਨੀ ਸੀ ਸਾਡੇ ਪਿੰਡ ਦੇ ਕੱਲਕਤੇ ਰਹਿੰਦੇ ਸੀ ਉਹਨਾਂ ਨੇ ਅਖਾੜਾ ਲਵਾਇਆ ਸੀ ਉਦੋਂ ਪਿੰਡ ਚੜੀ ਜਿਲਾਂ ਲੁਧਿਆਣਾ ਸੀ ਕੁੜਤੀ ਮੱਲਮੱਲ ਦੀ ਵਾਲਾ ਗੀਤ ਗਾਇਆ ਸੀ ਰਾਤ ਵੇਲੇ ਦਾ ਪਰੋਗਰਾਮ ਸੀ ਮੇਰੀ ਉਮਰ ਉਦੋਂ 12 ਸਾਲ ਦੀ ਹੋਵੇਗੀ ਮੈਂ ਤੇ ਛੋਟੀ ਭੈਣ ਨੇ ਮਾਂ ਨੂੰ ਗਾਣੇ ਸੁਣਾਇਆ ਕਰਦੇ ਸੀ ਮਾਂ ਨੇ ਕਹਿਣਾ ਰਣਜੀਤ ਕੌਰ ਦਾ ਗੀਤ ਸੁਣਾਓ ਅਸੀਂ ਬੱਚੇ ਸੀ ਫੇਰ ਸੁਣਾ ਦਿੰਦੇ ਸੀ ਅੱਜ ਵੀ ਮੇਰੇ ਫੋਨ ਵਿੱਚ ਗਾਣੇ ਬੇਟੇ ਨੇ ਤੁਹਾਡੇ ਪਾਏ ਹੋਏ ਨੇ ਜਦੋਂ ਮਨ ਕਰਦਾ ਹੌਲੀ ਆਵਾਜ਼ ਵਿੱਚ ਗੀਤ ਲਾ ਲਈਦੇ ਬਚਪਨ ਯਾਦ ਆ ਜਾਂਦਾ ਤੁਹਾਡੀ ਆਵਾਜ਼ ਸੁਣ ਕੇ ਵੀਡਿਓ ਦੇਖਕੇ ਰਾਤ ਦੇ 12 ਵਜੇ ਤੱਕ ਪਏ ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤੇ ਤੰਦਰੁਸਤੀਆਂ ਬਖਸ਼ਣ ਵੀਡਿਓ ਪਾਉਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ 🙏🙏
@Lali88-f7x
@Lali88-f7x 2 жыл бұрын
ਹਾਂਜੀ, ਓਹ ਵੇਲ਼ੇ ਲੰਘੇ ਹੋਏ ਪਾਣੀ ਬਣ ਗਏ .....
@tarloksinghpunia7888
@tarloksinghpunia7888 Жыл бұрын
ਬਹੂਤ ਵਧਿਆ ਲੱਗਾ ਸੂਣ ਕੈ ਪੁਰਾਣੈ ਦਿਨ ਚੈਤੈ ਆ ਗੲਏ
@RamDas-er3kn
@RamDas-er3kn Жыл бұрын
Aaaaaaaaaaaaaaa
@nimratrandhawa6372
@nimratrandhawa6372 Жыл бұрын
000pPp00000
@narinder0159
@narinder0159 6 ай бұрын
Nice
@KulwinderSingh-dp9mh
@KulwinderSingh-dp9mh 2 жыл бұрын
ਸੰਗਤਾਰ ਭਾਜੀ ਪੰਜਾਬੀ ਸਭਿਆਚਾਰ ਲਈ ਜਿਹੜਾ ਯੋਗਦਾਨ ਸਦੀਕ ਸਾਹਿਬ+ਰਣਜੀਤ ਕੌਰ ਜੀ ਵਲੋਂ ਪਾਇਆ ਗਿਆ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਵੀ ਨਹੀਂ ਭੁਲਾ ਸਕਦੀਆਂ।
@jaspalkumar4751
@jaspalkumar4751 2 жыл бұрын
Salaam ji ina nu kehnde rabb diyan rooha ji
@krishansingh3908
@krishansingh3908 Жыл бұрын
ਸੰਗਤਾਰ ਜੀ ਤੁਸੀਂ. ਮਹਾਨ ਸਖਸ਼ੀਅਤ ਦੇ ਦਰਸ਼ਨ ਕਰਵਾਏ, Thank you 🙏
@deshpunjabwaale6805
@deshpunjabwaale6805 2 жыл бұрын
Ranjit Kaur a legend.
@ranvirsingh7695
@ranvirsingh7695 2 жыл бұрын
God bless you Ranjit Kaur ji
@vickyabab1200
@vickyabab1200 2 жыл бұрын
ਮੈਡਮ ਰਣਜੀਤ ਕੌਰ ਜੀ ਬਹੁਤ ਦਿਲਖੂਸ਼ ਸ਼ਖ਼ਸੀਅਤ ਹਨ ਜੀ 🙏, ਦਿਲੋਂ ਸਤਿਕਾਰ ਜੀ,💕🙏
@charanjitdhillon8170
@charanjitdhillon8170 2 жыл бұрын
Hnji Gurcharan pohli da jrur kro
@nirbhaidhillon5044
@nirbhaidhillon5044 Жыл бұрын
ਬਹੁਤ ਵਧੀਆ ਬੀਬਾਜੀ
@gillsukhjinder8939
@gillsukhjinder8939 Жыл бұрын
V nice , salute fr Ranjit Kaur ji🙏
@madamgurpreetshergillsherg9493
@madamgurpreetshergillsherg9493 2 жыл бұрын
ਮੈਂ ਚਰਨਾਂ ਵਿੱਚ ਕੋਟਿ 2 ਪ੍ਰਣਾਮ ਕਰਦੀ ਹਾਂ ਗੁਰੂ ਜੀ ਰੱਬ ਤੁਹਾਨੂੰ ਚੰਗੀ ਸਿਹਤ ਬਖਸ਼ੇ
@Balbirsinghusa
@Balbirsinghusa 2 жыл бұрын
ਇੱਕ ਹਿੱਟ ਹੋਏ ਤਾਂ ਫੇਰ ਆ ਬਹੁਤ ਨੇ।ਲਾਹ ਲਈ ਏ ਮੁੰਦਰੀ ਮੇਰੀ,ਖਾਲੀ ਘੋੜੀ ਹਿਣਕਦੀ,ਨਾਨਕ ਵੀਰਾ ਵੇ ਅਨੇਕਾਂ ਈ ਗੀਤ ਨੇ.ਮੇਰੀ ਉਮਰ ਤਾਂ ਭੈਣਜੀ ਤੋਂ ਦੱਸ ਕੁ ਸਾਲ ਛੋਟੀ ਆ ।ਮੈਂ ਉਦੋਂ ਛੋਟਾ ਗੁੰਦਾ ਸੀ ਜਦੋਂ ਗੀਤ ਸੁਣਦੇ ਸੀ ।ਆਪੇ ਭੌਰ ਨੇ ਥੱਪੀਆਂ ਰੋਟੀਆਂ
@gurmeetsingh2654
@gurmeetsingh2654 2 жыл бұрын
ਬੀਬਾ ਰਣਜੀਤ ਕੌਰ ਜੀ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਇਹਨਾਂ ਦੇ ਗੀਤ ਸੁਣ ਕੇ ਅਤੇ ਗਾ ਕੇ ਵੱਡੇ ਹੋਏ ਉਹ ਗੱਲ ਵੱਖਰੀ ਕੇ ਅਸੀਂ ਕਲਾਕਾਰ ਨੀ ਬਣੇ ਪਰ ਹਰ ਪੰਜਾਬੀ ਦੇ ਅੰਦਰ ਕਲਾਕਾਰ ਹੁੰਦਾ ਹੈ ਸਾਡੇ ਖੂਨ ਚ ਸੰਗੀਤ ਸਾਡੀ ਮਿੱਟੀ ਵਿੱਚ ਸੰਗੀਤ ਹੈ ਪੰਜਾਬ ਦੀ ਫੀਜਾ ਦੇ ਵਿੱਚ ਵੀ ਸੰਗੀਤ ਗੂੰਜਦਾ ਹੈ ਸੋ ਆਪ ਹਜਾਰ ਵਰਸ਼ ਜੀਓ ਬੀਬਾ ਜੀ ss akal ji
@mukhtiarsingh7600
@mukhtiarsingh7600 2 жыл бұрын
sat sheri akal . sanu bhot changi lagi tuhadi intervew mam ranjit kaur ji . menu bhot changa lagda geet [bhuj meri mudi vich ki ni amee eh also sagtar bhaji very good .
@JaskaranSingh-fh5ex
@JaskaranSingh-fh5ex 2 жыл бұрын
ਰਣਜੀਤ ਕੌਰ ਅਤੇ ਮਹੁੰਮਦ ਸਿਦੀਕ ਦੀ ਜੋੜੀ ਨੇ ਬਹੁਤ ਲੰਬੀ ਪਾਰੀ ਖੇਡੀ ਉਹ ਵੀ ਨੰਬਰ ਇੱਕ ਰਹਿ ਕੇ। ਇਸ ਸਭ ਕੁਝ ਦੇ ਬਾਵਜੂਦ ਵੀ ਬੀਬਾ ਰਣਜੀਤ ਕੌਰ ਵਿੱਚ ਐਨੀ ਸਾਦਗੀ ਅਤੇ ਹਲੀਮੀ । ਬੀਬਾ ਜੀ ਵੱਡੇ ਕਲਾਕਾਰ ਦੇ ਨਾਲ ਇਨਸਾਨ ਵੀ ਵੱਡੇ ਹਨ। ਅੱਜ ਦੇ ਸਮੇਂ ਵਿੱਚ ਕਿਸੇ ਦਾ ਇੱਕ ਗੀਤ ਵੀ ਚੱਲ ਪਏ ਤਾਂ ਉਹ ਹੋਰ ਹੀ ਮੂੰਹ ਬਣਾ ਬਣਾ ਗੱਲਾਂ ਕਰਦੇ ਹਨ।
@nijjarsaab8707
@nijjarsaab8707 Жыл бұрын
Waheguru app khush rakhe
@mg2043
@mg2043 Жыл бұрын
ਵਾਹ ਵਾਹ ਵਾਹ ਕਿਆ ਬਾਤ ਹੈ ਜੀ ਸੰਗਤਾਰ ਬਾਈ ਜੀ ਬਹੁਤ ਵਧੀਆ ਲੱਗਿਆ ਬੀਬਾ ਜੀ ਨਾਲ ਗੱਲ ਬਾਤ ਸੁਣਕੇ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਮੈਂ ਆਪ ਬੀਬਾ ਦਾ ਫੈਨਾ ਸੋ ਪ੍ਰਮਾਤਮਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਬੀਬਾ ਜੀ ਚੰਗੀ ਸਿਹਤ ਬਖਸ਼ੇ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਬਾਈ ਜੀ 🙏 ਮਹਿੰਦਰ ਸਿੰਘ ਮੀਤ ਗੁਰਮ, ਪੰਜਾਬ। ਉਸਤਾਦ ਜਨਾਬ ਸ਼੍ਰੀ ਕੁਲਦੀਪ ਮਾਣਕ ਸਾਹਿਬ ਜੀ।
@ranjodhsingh7174
@ranjodhsingh7174 Жыл бұрын
ਮੇਰਾ 1966 ਦਾ ਜਨਮ ਹੈ ਜੀ ਸਾਡੇ ਵੀ ਬਾਹਰਲੇ ਡੰਗਰਾਂ ਵਾਲੇ ਘਰ ਵੀ ਲਾਲਟੈਣ ਜਗਦੀ ਮੈਂ ਖੁਦ ਦੇਖੀ ਆ ਜੀ ! ਤੁਹਾਨੂੰ ਵੀ ਮੈਡਮ ਪੰਜਾਬੀਆ ਬਹੁਤ ਪਿਆਰ ਕੀਤਾ ਤੇ ਘਰ ਘਰ ਤੁਹਾਡੀ ਗੀਤਾਂ ਕਰਕੇ ਪਹੁੰਚ ਸੀ !
@bhaijaimalsinghjiamritsarw2667
@bhaijaimalsinghjiamritsarw2667 2 жыл бұрын
ਰਣਜੀਤ ਕੌਰ ਜੀ ਨੂੰ ਗੀਤਾਂ ਚ ਸੁਣਿਆਂ ਬਹੁਤ ਚੰਗਾ ਲਗਦਾ ਸੀ ਪਰ ਇੰਟਰਵਿਊ ਸੁਣ ਕੇ ਉਹਨਾਂ ਦੇ ਚੰਗੇ ਸੁਭਾਅ ਕਰਕੇ ਹੋਰ ਵੀ ਚੰਗਾ ਲੱਗਾ ਹੈ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਲੰਬੇਰੀ ਆਯੂ ਬਖਸ਼ਿਸ਼ ਕਰਨ
@ManjeetSingh-mn7sr
@ManjeetSingh-mn7sr Жыл бұрын
ਭੈਣ ਰਣਜੀਤ ਕੌਰ ਜੀ ਤੁਹਾਡੇ ਅਖਾੜੇ ਬਹੁਤ ਵੇਖੇ ਸੀ ਹੁਣ ਤੇ ਤਸੀ ਵਿਦੇਸ਼ ਵਿੱਚ ਹੋ ਤੁਹਾਡੀ ਤੇ ਬਾਈ ਮੁਹੰਮਦ ਸਦੀਕ ਜੀ ਦੀ ਆਵਾਜ਼ ਬਹੁਤ ਵਧੀਆ ਸੀ ਤੁਹਾਡੇ ਅਖਾੜਿਆਂ ਵਿੱਚ ਭੀੜ ਬਹੁਤ ਹੁੰਦੀ ਸੀ ਭੀੜ ਨੂੰ ਤੁਸੀਂ ਆਪਣੀ ਆਵਾਜ਼ ਨਾਲ ਕੀਲ ਲੈਦੇ ਸੀ ਜਦੋਂ ਤੁਸੀਂ ਗਾਣਾ ਚਾਲੂ ਕਰਦੇ ਸੀ ਚੁੱਪ ਛਾ ਜਾਂਦੀ ਸੀ ਤੁਸੀਂ ਬਹੁਤ ਗਾਣੇ ਗਾਏ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਪਿੰਡ ਦਸਤੂਲ ਸਾਹਿਬ ਫਿਰੋਜ਼ਪੁਰ
@guritiwana1400
@guritiwana1400 2 жыл бұрын
Waheguru mehar rakhe sadde punjabi klakarran te
@baljindergill2687
@baljindergill2687 2 жыл бұрын
baut wadia show hunda ji veer ji 🙏 ❤
@JaspreetSingh-yg4hg
@JaspreetSingh-yg4hg 2 жыл бұрын
🙏🙏Bahut wadia sangtar g.. Ranjit Kaur g nu v pyar bhari ssa
@rankusood2613
@rankusood2613 2 жыл бұрын
She is a true artist. Best episode ever.
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 78 МЛН
DID A VAMPIRE BECOME A DOG FOR A HUMAN? 😳😳😳
00:56
INO
Рет қаралды 4,7 МЛН
Миллионер | 1 - серия
34:31
Million Show
Рет қаралды 2,8 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4 МЛН
ToRung comedy: who is taller?😂
0:58
ToRung
Рет қаралды 6 МЛН
У тебя 2 яйца 🥚🥚
0:35
Сан Тан
Рет қаралды 1,6 МЛН
Как назовем группу?)🤣
0:13
Dragon Нургелды 🐉
Рет қаралды 1,5 МЛН
Курьер привёз необычный заказ #shorts
0:20
С кем Вика пойдёт на свидание?
0:19
ЛогикЛаб
Рет қаралды 922 М.