Рет қаралды 34,196
ਸਚਿਨ ਵੱਲੋਂ ਸਾਬਕਾ ਕੋਚ ਗ੍ਰੇਗ ਚੈਪਲ ਤੇ ਕੀਤੀ ਗਈ ਟਿੱਪਣੀ ਨੂੰ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਸਹੀ ਠਹਿਰਾਇਆ ਹੈ... ਇਸਤੋਂ ਪਹਿਲਾਂ ਗ੍ਰੇਗ ਚੈਪਲ ਨੇ ਸਚਿਨ ਦੇ ਇਲਜ਼ਾਮਾਂ ਤੇ ਹੈਰਾਨੀ ਜਤਾਉਂਦੇ ਹੋਏ ਇਲਜ਼ਾਮਾਂ ਨੂੰ ਨਕਾਰਿਆ ਸੀ... ਚੈਪਲ ਨੇ ਕਿਹਾ ਕਿ ਉਨਾਂ ਕਦੇ ਵੀ ਦ੍ਰਵਿੜ ਨੂੰ ਹਟਾ ਕੇ ਸਚਿਨ ਨੂੰ ਕਮਾਨ ਸੰਭਾਲਣ ਲਈ ਨਹੀਂ ਕਿਹਾ ਸੀ.... ਸਚਿਨ ਤੇਂਦੁਲਕਰ ਨੇ ਕਿਹਾ ਸੀ ਕਿ ਗ੍ਰੇਗ ਚੈਪਲ ਰਿੰਗ ਮਾਸਟਰ ਵਾਂਗ ਕੰਮ ਕਰਦੇ ਸੀ.... ਸਚਿਨ ਨੇ ਆਪਣੀ ਸਵੈ ਜੀਵਨੀ ਪਲੇਇੰਗ ਇਟ ਮਾਈ ਵੇ ਚ ਭਾਰਤੀ ਟੀਮ ਦੇ ਸਾਬਕਾ ਕੋਚ ਗ੍ਰੇਗ ਚੈਪਲ ਤੇ ਇਲਜ਼ਾਮ ਲਾਏ ਨੇ.... ਇਹ ਕਿਤਾਬ ਦੁਨੀਆ ਭਰ ਚ 6 ਨਵੰਬਰ ਨੂੰ ਰਿਲੀਜ਼ ਹੋਵੇਗੀ.... ਸਚਿਨ ਨੇ ਕਿਹਾ ਸੀ ਕਿ ਚੈਪਲ ਆਪਣੇ ਵਿਚਾਰ ਖਿਡਾਰੀਆਂ ਤੇ ਥੋਪਦੇ ਸੀ... ਹਰਭਜਨ ਸਿੰਘ ਨੇ ਕਿਹਾ ਕਿ ਚੈਪਲ ਖਿਡਾਰੀਆਂ ਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਸਨ, ਉਨਾਂ ਕਿਹਾ ਕਿ ਚੈਪਲ ਬਾਰੇ ਸਚਿਨ ਨੇ ਜੋ ਵੀ ਕਿਹਾ ਉਹ ਸਹੀ ਹੈ....