Kuldeep Manak ਦੀ ਮੌ.ਤ ਦੇ ਦਰਦਨਾਕ ਰਾਜ਼ ਬਾਰੇ ਧੀ Shakti Manak ਨੇ ਪਹਿਲੀ ਵਾਰ ਕੀਤਾ ਖੁਲਾਸਾ | Pro Punjab Tv

  Рет қаралды 85,441

Pro Punjab Tv

Pro Punjab Tv

10 ай бұрын

Kuldeep Manak ਦੀ ਮੌ.ਤ ਦੇ ਦਰਦਨਾਕ ਰਾਜ਼ ਬਾਰੇ ਧੀ ਸ਼ਕਤੀ ਮਾਣਕ ਨੇ ਪਹਿਲੀ ਵਾਰ ਕੀਤਾ ਖੁਲਾਸਾ, ਯੁੱਧਵੀਰ ਵੀ ਨਹੀਂ ਪੀਂਦਾ ਸੀ ਚਿੱਟਾ, ਡਿਪ੍ਰੈਸ਼ਨ 'ਚ ਜਾਣ ਦੇ ਦੱਸੇ ਕਾਰਨ, ਰਿਸ਼ਤੇਦਾਰਾਂ ਨੇ ਕਿੱਥੇ ਆ ਕੇ ਛੱਡਿਆ ਸਾਥ, Exclusive Interview 'ਚ ਹੋਈਆਂ ਇਹ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ ਹੋਣੀਆਂ
#KuldeepManak #Daughter #ShaktiManak #ExclusiveInterview #PunjabiSinger #Legacy #YudhvirManak #Depression #Emotional #JazzyB #SurinderShinda #MohammadSadiq #Relative #CMBhagwantMann #TheYadwinderShow #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 222
@clicklearn5177
@clicklearn5177 10 ай бұрын
ਪਹਿਲੀ ਵਾਰ ਦੇਖਿਆ ਸ਼ਕਤੀ ਮਾਣਕ ਭੈਣ ਨੂੰ , ਧੰਨਵਾਦ ਟੀਮ ਪ੍ਰੋ ਪੰਜਾਬ ਟੀ.ਵੀ. ਯੁੱਧਵੀਰ ਦੀ ਸਿਹਤ ਲਈ ਦੁਆਵਾਂ, 🎉
@buntyjatt5567
@buntyjatt5567 10 ай бұрын
ਵਾਹਿਗੁਰੂ ਜੀ ਮੇਹਰ ਕਰੇ ਯੁੱਧਵੀਰ ਬਾਈ ਜਲਦ ਹੀ ਸਿਹਤਯਾਬ ਹੋਣ ਲੋਕਾਂ ਵਿੱਚ ਆਉਣ ਤਾ ਕਿ ਦੁਬਾਰਾ ਬਾਈ ਨੂੰ ਸਟੇਜ ਤੇ ਵੇਖੀਏ 🙏🙏🙏❤️
@tarloksingh6576
@tarloksingh6576 10 ай бұрын
ਧੀ ਰਾਣੀ ਦੀਆ ਗਲਾ ਸੁਣ ਕੇ ਮਨ ਖੁਸ਼ ਹੋ ਗਿਆ । ਮਾਣਕ ਸਾਬ ਦੀ ਗਾਇਕੀ ਦੀ ਕੋਈ ਰੀਸ ਨਹੀ ਕਰ ਸਕਦਾ।ਸ਼ਕਤੀ ਮਾਣਕ ਧੀਏ ਖੂਸ਼ ਰਹੋ।ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰਖੇ ਜੀ ।
@Aarambhseantttak
@Aarambhseantttak 10 ай бұрын
ਜਿਉਂਦੇ ਰਹੋ ਭੈਣੇ , ਬਹੁਤ ਵਧੀਆ ਲਗਾ ਵੇਖ ਕੇ ਗੱਲ ਬਾਤ ਸੁਣਕੇ। God bless you.
@mandeepkaurshahi470
@mandeepkaurshahi470 10 ай бұрын
ਚੱਦਰ ਚਾਦਰ ਵਾਲਾ ਗੀਤ ਮੈਨੂੰ ਬਹੁਤ ਪਸੰਦ ਹੈ ਹੁਣ ਵੀ ਬਹੁਤ ਸੁਣਦੀ ਆ
@narindersinghbathlana2811
@narindersinghbathlana2811 10 ай бұрын
ਬਿਲਕੁਲ ਮਾਣਕ ਸਾਹਿਬ ਵਰਗੀ ਸ਼ਕਲ ਹੈ ਮਾਣਕ ਸਾਹਿਬ ਦੀ ਯਾਦ ਤਾਜ਼ਾ ਹੋ ਗੲਈ
@J.K.0007
@J.K.0007 10 ай бұрын
So sweet voice of shakti ji.manak sahib always remains legendary
@TalwindersinghHeer
@TalwindersinghHeer 10 ай бұрын
ਯਾਦਵਿੰਦਰ ਬਾਈ!.. ਪੰਜਾਬ ਨੂੰ ਹੱਸਦਾ ਵੱਸਦਾ ਰੱਖਣ ਲਈ ਤੁਸੀਂ ਸਿਰਤੋੜ ਯਤਨ ਕਰ ਰਹੇ ਹੋ, ਤੁਹਾਡੀ ਸੋਚ ਤੇ ਲਗਨ ਨੂੰ ਸਲਾਮ! ਪੰਜਾਬੀਆਂ ਦੇ ਸਭ ਤੋਂ ਵੱਧ ਮਨਪਸੰਦ ਗਾਇਕ ਪੂਜਨੀਕ ਕੁਲਦੀਪ ਮਾਣਕ ਜੀ ਦੀ ਲਾਡਲੀ ਧੀ ਸ਼ਕਤੀ ਮਾਣਕ ਮੂੰਹੋਂ ਨਿੱਘੀਆਂ ਯਾਦਾਂ ਸੁਣ ਮਨ ਭਰ ਆਇਆ ਮਾਣਕ ਸਾਹਿਬ ਜੀ ਜਦੋਂ ਬੁਲੰਦੀਆਂ ਤੇ ਸਨ ਉਦੋਂ ਵੀ ਸਾਦਗੀ ਤੇ ਨਿਮਰਤਾ ਦੇ ਪੁੰਜ ਸਨ ਅਸੀਂ ਖੁਸ਼ਕਿਸਮਤ ਹਾਂ ਕਿ ਅਜਿਹੇ ਰੱਬ ਰੂਪ ਕਲਾਕਾਰ ਨੇ ਸਾਡੇ ਘਰ ਆਪਣੇ ਪਵਿੱਤਰ ਚਰਨ ਪਾਏ ਸਨ ਪੂਰੇ ਪਰਿਵਾਰ ਨੂੰ ਹੱਦੋਂ ਵੱਧ ਪਿਆਰ ਦੇ ਕੇ ਗਏ ਸਨ ਅੱਜ ਵੀ ਵਿਹੜੇ ਵਿੱਚ ਉਸੇ ਤਰ੍ਹਾਂ ਖੜ੍ਹੇ ਗੱਲਾਂ ਕਰਦੇ ਨਜ਼ਰੀਂ ਆਉਂਦੇ ਹਨ ਅਕਾਲ ਪੁਰਖੁ ਯੁੱਧਵੀਰ ਨੂੰ ਪੂਰਨ ਤੰਦਰੁਸਤੀ ਬਖ਼ਸ਼ੇ ਤੇ ਧੀ ਰਾਣੀ ਸ਼ਕਤੀ ਮਾਣਕ ਨੂੰ ਦੁਨੀਆਂ ਭਰ ਦੀਆਂ ਖੁਸ਼ੀਆਂ ਬਖਸ਼ੇ ਦਿਲੀ ਦੁਆ ਹੈ ਬਾਈ ਜੀ
@nachhattarsingh2122
@nachhattarsingh2122 10 ай бұрын
ਜਦੋਂ ਮਾਣਕ ਸਾਹਿਬ ਚੋਣਾਂ ਵਿੱਚ ਬਠਿੰਡੇ ਤੋਂ ਉਮੀਦਵਾਰ ਖੜ੍ਹੇ ਹੋਏ ਸਨ, ਤਾਂ ਉਦੋਂ ਮੇਰੀ ਪਹਿਲੀ ਵਾਰੀ ਵੋਟ ਬਣੀ ਸੀ।ਅਸੀ ਕਈ ਜਣਿਆਂ ਨੇ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਪਾਉਣੀ ਸੀ ਪਰ ਮਾਣਕ ਸਾਹਿਬ ਦੇ ਧਰਮ ਯੁੱਧ ਮੋਰਚੇ ਵੇਲੇ ਗਾਏ ਸਿੱਖ ਇਤਿਹਾਸ ਕਾਰਨ, ਜਦੋਂ ਗੰਦ ਮੰਦ ਗਾਉਣ ਵਾਲੇ ਕਲਾਕਾਰ ਭਾਲੇ ਨੀ ਲੱਭਦੇ ਸੀ,ਇਕੱਲੇ ਮਾਣਕ ਸਾਹਿਬ ਧਰਮਸ਼ਾਲਾਵਾਂ, ਧਾਰਮਿਕ ਪ੍ਰੋਗਰਾਮਾਂ ਤੇ ਅਖਾੜੇ ਲਾਉਂਦੇ ਸਨ,ਅਸੀ ਵੋਟ ਮਾਣਕ ਸਾਹਿਬ ਨੂੰ ਹੀ ਪਾ ਦਿੱਤੀ ਸੀ। ਭਾਵੇ ਸਾਨੂੰ ਅਕਾਲੀ ਦਲ ਅੰਮ੍ਰਿਤਸਰ ਵਾਲੇ ਪੰਥਕ ਸੋਚ ਦੇ ਧਾਰਨੀਆ ਲਈ ਉਹਨਾਂ ਦੀ ਸ਼ਰਾਬ ਦੀ ਆਦਤ ਬਹੁਤ ਹੀ ਬੁਰੀ ਲਗਦੀ ਸੀ। ਫਿਰ ਮੇਰੀ ਪੜ੍ਹਾਈ ਪੂਰੀ ਹੋਣ ਤੇ ਬਤੌਰ ਸਾਇੰਸ ਮਾਸਟਰ ਮਾਣਕ ਸਾਹਿਬ ਦੇ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਹਰੀਜਨ ਬਸਤੀ ਸਕੂਲ ਜਲਾਲ ਮੇਰੀ ਪਹਿਲੀ ਪੋਸਟਿੰਗ ਹੋਈ। ਉਦੋਂ ਯੁੱਧਵੀਰ ਮਾਣਕ ਬੀਮਾਰ ਹੋ ਗਿਆ ਸੀ। ਸਾਡੇ ਇਲਾਕੇ ਦੀ ਵਿਸ਼ੇਸ਼ ਸਨਮਾਨ ਯੋਗ ਸ਼ਖ਼ਸੀਅਤ ਸਨ ਮਾਣਕ ਸਾਹਿਬ। ਬੇਟੀ ਉਹਨਾਂ ਦੀ ਯਾਦ ਵਿੱਚ ਕੋਈ ਸੰਗੀਤ ਸਿਖਾਉਣ ਵਾਲਾ ਅਦਾਰਾ ਜਾਂ ਮਿਊਜ਼ੀਅਮ ਉਹਨਾਂ ਦੇ ਨਗਰ ਜਲਾਲ ਵਿਖੇ ਬਣਨਾ ਚਾਹੀਦਾ ਹੈ। ਭਗਵੰਤ ਮਾਨ ਸਾਹਿਬ ਵੀ ਇਹ ਕਾਰਜ ਕਰ ਸਕਦੇ ਹਨ।
@HarbhajanSingh-di8ol
@HarbhajanSingh-di8ol 10 ай бұрын
ਸ਼ਕਤੀ ਮਾਣਕ ਕਾਫ਼ੀ ਸਿਆਣੀਂ ਲੜਕੀ ਹੈ।
@swarnsukhanwala
@swarnsukhanwala 10 ай бұрын
ਮਾਣਕ ਦੀ ਧੀ ਰਾਣੀ ਼ਸਾਡੀ ਭੈਣ ਸ਼ਕਤੀ ਮਾਣਕ ਦੀ ਗੱਲ ਬਾਤ ਬਹੁਤ ਸ਼ਲਾਘਾਯੋਗ ਸੀ।ਸੁਣ ਕੇ ਬਹੁਤ ਵਧੀਆ ਲੱਗਿਆ। ਬਾਪੂ ਥਰੀਕਿਆਂ ਵਾਲੇ ਤਾਂ ਮਰਨ ਤੋਂ ਕੁਝ ਸਮਾਂ ਪਹਿਲਾਂ ਘਰ ਮਿਲਕੇ ਆਏ ਸੀ ਪਰ ਸਦਾ ਅਫ਼ਸੋਸ ਰਹੇਗਾ ਕਿ ਅਸੀਂ ਮਾਣਕ ਸਾਹਿਬ ਜੀ ਨੂੰ ਅਖੀਰਲੇ ਸਮੇਂ ਮਿਲ ਨਹੀਂ ਸਕੇ ਜੀ। ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ
@jugrajsingh9152
@jugrajsingh9152 10 ай бұрын
ਸਤਿ ਸ੍ਰੀ ਆਕਾਲ ਵੀਰ ਜੀ ਤ ਤੇ ਭੈਣ ਜੀ 🙏🙏 ਮਾਣਕ ਜੀ ਦੇ ਜੀਵਨ ਤੇ ਪਰਿਵਾਰ ਦੀ ਅਸਲ ਪ੍ਰਾਪਤੀ ਦੀ ਜਾਣਕਾਰੀ ਦਿੱਤੀ ਗਈ ਹੈ ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਿਆ ਜੀ 🙏 ਧੰਨ ਵਾਦ ਵੀਰ ਜੀ 🙏🙏👍 ਮਾਣਕ ਮਾਣਕ ਹੀ ਸੀ 🙏
@JagtarMaan-cg1yy
@JagtarMaan-cg1yy 9 күн бұрын
ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਯੁੱਧਵੀਰ ਜਲਦੀ ਸਿਹਤਯਾਬ ਮਾਣਕ ਸਾਹਬ ਤਾਂ ਰਿਹੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਵਸਦੇ ਰਿਹਣਗੇ
@j.skundi7791
@j.skundi7791 10 ай бұрын
ਬੁਢੇਪਾ ਤੇ ਬਿਮਾਰੀ ਇਕ ਐਸੀ ਅਵਸਥਾ ਹੈ ਜਿੱਥੇ ਹਰ ਕੋਈ ਸਾਥ ਛੱਡ ਜਾਂਦਾ ਹੈ ਸਿਰਫ ਪ੍ਮਾਤਮਾਂ ਹੀ ਸਾਥ ਦਿੰਦਾਂ ਹੈ ਪ੍ਮਾਤਮਾਂ ਨੂੰ ਨਾ ਭੁੱਲੋ ਬਾਕੀਆਂ ਦੀ ਪਰਵਾਹ ਨਾ ਕਰੋ,ਮਾਣਕ ਇਕ ਹੀਰਾ ਸੀ ਜਿਹੜਾ ਸੱਦੀਆਂ ਬਾਦ ਕਿਤੇ ਪੈਦਾ ਹੁੰਦਾਂ ਹੈ ਵਾਹਿਗੁਰੂ ਪਰਿਵਾਰ ਤੇ ਮਿਹਰ ਰੱਖੇ
@snapvloggerog3335
@snapvloggerog3335 10 ай бұрын
Jazzy B respect button ✅
@SurinderKumar-tz5vg
@SurinderKumar-tz5vg 12 күн бұрын
ਕੁਲਦੀਪ ਮਾਣਕ ਸਾਬ ਜੀ ਦੀ ਬੇਟੀ ਦੀਆ ਗੱਲਾਂ ਸੁਣ ਕੇ ਬਹੁਤ ਮਜ਼ਾ ਆਇਆ ਸਾਡੀ ਭੈਣ ਬਹੁਤ nice ਨੇ ❤❤
@harvindersinghcheema2895
@harvindersinghcheema2895 10 ай бұрын
Yadwinder ji, This is the best interview you've done till now ji 🙏😎
@gillshavinder9790
@gillshavinder9790 10 ай бұрын
ਚੰਗੀ ਜਾਣਕਾਰੀ ਹੈ ਮਾਣਕ ਸਾਹਿਬ ਬਾਰੇ ਹੋਰ ਜਾਣਕਾਰੀ ਹੋਈ ਪ੍ਰੀਵਾਰ ਬਾਰੇ ਸ਼ੁਕਰ ਹੈ ਬੱਚੀ ਚੜਦੀ ਕਲਾ ਵਿੱਚ ਹੈ ਪ੍ਰਮਾਤਮਾ ਮਿਹਰ ਰੱਖੇ
@cheemaps
@cheemaps 10 ай бұрын
ਯਾਦਵਿੰਦਰ ਵੀਰ ਜੀ, ਇੱਕ ਬੇਨਤੀ ਹੈ ਜੀ। ਤੁਸੀਂ ਅਕਸਰ ਪਹਿਲਾਂ ਸਵਾਲ ਪੁੱਛਦੇ ਹੋ ਅਤੇ ਜਦੋਂ ਅਗਲਾ ਜਵਾਬ ਦੇਣ ਲੱਗੇ, ਉਦੋਂ ਫਿਰ ਥੋੜੀ ਹੋਰ ਭੂਮਿਕਾ ਬੰਨ੍ਹਣਾ ਸ਼ੁਰੂ ਕਰ ਲੈਂਦੇ ਹੋ। ਇਸ ਨਾਲ ਵਿਚਾਰ ਚਰਚਾ ਦਾ ਵਹਾਅ ਟੁੱਟ ਜਾਂਦਾ ਹੈ। ਕਿਰਪਾ ਕਰ ਕੇ ਜਿੰਨੀ ਭੂਮਿਕਾ ਬੰਨ੍ਹਣੀ ਹੋਵੇ, ਸਵਾਲ ਪੁੱਛਣ ਤੋਂ ਪਹਿਲਾਂ ਹੀ ਬੰਨ੍ਹ ਲਿਆ ਕਰੋ। ਤਾਂ ਜੋ ਗੱਲ ਬਾਤ ਦਾ ਵਹਾਅ ਹੋਰ ਵਧੀਆ ਰਹੇ।
@rachhpalsinghsingh4465
@rachhpalsinghsingh4465 9 ай бұрын
ਧੀ ਰਾਣੀਏ ਬਾਪੂ ਮਾਣਕ ਜੀ ਦਾ ਇਸ ਦੁਨੀਆਂ ਤੋ ਤੁਰ ਜਾਣਾ ਸਾਰੇ ਲਈ ਇੱਕ ਯੁੱਗ ਪਲਟੀ ਦੇ ਬਰਾਬ ਐ ਜੀ ਬਹੁਤ ਹੀ ਦੁੱਖ ਹੋਇਆ ਬੇਟੀ ਜਿਸ ਦਿਨ ਇਹ ਮੰਦਭਾਗੀ ਖ਼ਬਰ ਸੁਣੀ ਤਾ ਮੈ ਤਿੰਨ ਦਿਨ ਰੋਟੀ ਨੀ ਖਾਦੀ ਸੀ ਰੱਬ ਤੇਰੇ ਤੇ ਯੁੱਧਵੀਰ ਮਾਣਕ ਤੇ ਬੀਬੀ ਸਰਬਜੀਤ ਮਾਣਕ ਤੇ ਮਿਹਰ ਭਰਿਆ ਹੱਥ ਰੱਖੇ ਜੀ?
@gurmeetsinghdhaliwal802
@gurmeetsinghdhaliwal802 10 ай бұрын
Waheguru Mehar Kre Sab Te
@anmolmansa-fs3yj
@anmolmansa-fs3yj 10 ай бұрын
ਸਾਡੀ ਭੈਣ ਸੱਕਤੀ ਮਾਣਕ ਰੱਬ ਲੰਮੀ ਉਮਰ ਵਕਸੇ ਸਾਡੀ ਭੈਣ ਨੂੰ ਤੇ ਵੀਰ ਜੁਧਵੀਰ ਮਾਣਕ ਨੂਅ ਤੇ ਸਾਡੀ ਮਾਤਾ ਜੀ ਨੂੰਅ
@mehakdeeppunia9296
@mehakdeeppunia9296 10 ай бұрын
ਪੁਤਰ ਬਹੁਤ ਖੁਸ਼ੀ ਹੋਈ ਤੁਹਾਨੂੰ ਖੁਸ਼ ਦੇਖਕੇ ਵਾਕਿਆ ਸਕਤੀ ਨੂੰ ਬਹੁਤ ਪਿਆਰ ਕਰਦੇ ਸੀ ਮਾਣਕ ਸਾਹਿਬ ਇਁਕ ਵਾਰੀ ਕਿਸੇ ਪਰੋਗਰਾਮ ਵਾਸਤੇ ਗਁਏ ਸੀ ਤਾ ਮਾਣਕ ਸਾਹਿਬ ਕਹਿਣ ਲਁਗੇ ਮੇਰੀ ਬੇਟੀ ਦਾ ਜਨਮ ਦਿਨ ਐ ਫਿਰ ਅਗਲੇ ਦਿਨ ਦਾ ਰਁਖਿਆ ਗਿਆ ❤❤🎉
@tejindersingh5518
@tejindersingh5518 10 ай бұрын
ਸਾਰੀ ਗੱਲਬਾਤ ਵਿੱਚ ਥਰੀਕਿਆਂ ਵਾਲੇ ਦਾ ਕਿਤੇ ਜ਼ਿਕਰ ਨਹੀਂ ਆਇਆ। ਬੜੀ ਹੈਰਾਨੀ ਦੀ ਗੱਲ ਆ। ਇਹ ਦੋਵੇਂ ਇੱਕ ਦੂਜੇ ਦੇ ਪੂਰਕ ਸੀ। ਯਾਦਵਿੰਦਰ ਨੂੰ ਜਵਾਬ ਦੇਣਾ ਚਾਹੀਦਾ!
@tejasingh8051
@tejasingh8051 10 ай бұрын
ਜਿਉਂਦੀ,ਰਹਿ,ਭੈਣੇਂ,ਰੱਬ,ਭਲਾ,ਕਰੇ,ਹੁਣ,koye,dukh,na,aye
@varindersinghbrar5665
@varindersinghbrar5665 10 ай бұрын
ਬਹੁਤ ਵਧੀਆ ਗੱਲਾਂ ਦੱਸੀਆਂ ਭੈਣ ਸ਼ਕਤੀ ਮਾਣਕ ਨੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਮਾਣਕ ਪਰਿਵਾਰ ਨੂੰ 🙏 ਵਿੱਕੀ ਲੱਖੇਵਾਲੀ
@jasbirsingh1187
@jasbirsingh1187 10 ай бұрын
Shakti manak bahut he respect nal interview keeti.thuada ve yadwinder ji bahut bahut dhanwad ji.
@balramdhaliwal6389
@balramdhaliwal6389 9 ай бұрын
ਧੀ ਰਾਣੀ ਸ਼ਕਤੀ ਮਾਣਕ ਨੂੰ ਦਿਲ ਤੋ ਪਿਆਰ ਪਰਮਾਤਮਾ ਮਾਣਕ ਪਰਵਾਰ ਤੇ ਮਿਹਰ ਭਰਿਆ ਹਥ੍ਹ ਰਖਣ
@HarbhajanSingh-di8ol
@HarbhajanSingh-di8ol 10 ай бұрын
ਮਾਣਕ ਸਾਹਿਬ ਨੂੰ ਕੋਈ ਵੀ ਟੱਕਰ ਨਹੀਂ ਦੇ ਸਕਿਆ ਨਾ ਹੀ ਕੋਈ ਦੇ ਸਕੇਗਾ
@azadpandher5108
@azadpandher5108 10 ай бұрын
Thnx yadwinder g tusi sakti manak nu sade rubru kita, bht vadhiya lagya,
@manpreetsingh1971
@manpreetsingh1971 10 ай бұрын
ਮਾਣਕ ਸ਼ਾਬ ਦੀ ਕੋਈ ਅਵਾਜ਼ ਨਹੀਂ ਲੈ ਸਕਦਾ ਜੀ ❤❤
@pssandhu7942
@pssandhu7942 10 ай бұрын
ਬਹੁਤ ਵਧੀਆ ਲਗਿਆ ਇੰਟਰਵਿਊ ਦੇਖ ਕੇ ਤੇ ਬਹੁਤ ਕੁਝ ਨਵਾਂ ਪਤਾ ਲੱਗਿਆ ਤੇ ਮਾਣਕ ਸਾਹਬ ਦੇ ਜਾਣ ਦੇ ਦੁੱਖ ਵੀ ਬਹੁਤ ਹੈ ਪਰ ਜਿਵੇਂ ਸ਼ਕਤੀ ਦਸ ਰਹੀ ਹੈ ਕੇ ਜੁਧਬੀਰ ਨੂੰ ਟੇਂਸ਼ਨ ਸੀ ਮੈਂ ਸੋਚ ਰਿਹਾ ਹਾਂ ਕਿ ਜਿਸ ਦਾ ਬਾਪ ਐਡਾ ਵਡਾ ਕਲਾਕਾਰ ਹੋਵੇ ਤੇ ਘਰ ਵਿਚ ਹਮੇਸ਼ਾ ਵਿਆਹ ਵਰਗਾ ਮਹੌਲ ਬਣਿਆ ਰਹੇ ਤੇ ਕਿਸੇ ਚੀਜ਼ ਦੀ ਕਮੀ ਨਹੀਂ ਆਪਣੀ ਨੀਂਦ ਸੌਣਾ ਤੇ ਆਪਣੀ ਨੀਂਦ ਉਠਨਾ ਤੇ ਫਿਰ ਡਿਪਰੈਸ਼ਨ ਦਾ ਸ਼ਿਕਾਰ ਜੁਧਬੀਰ ਕਿਉਂ ਹੋਇਆ
@sukhwantsingh8772
@sukhwantsingh8772 19 күн бұрын
ਮਾਣਕ ਸਾਬ ਨੇ VC ਵਿੱਚ ਕਿਹਾ ਸੀ ਕਿ ਤੁਸੀ ਹਰਿਆਣਾ ਵਿੱਚ ਪੰਜਾਬੀ ਨਹੀਂ ਲਾਗੂ ਕਰਾ ਸਕੇ ਵੈਨਕੂਵਰ ਵਿੱਚ ਪੰਜਾਬੀ ਲਾਗੂ ਕਰਾ ਦਿੱਤੀ ❤❤❤❤❤
@kambuttar2576
@kambuttar2576 10 ай бұрын
Waheguru ji❤
@dharmanderkumar7311
@dharmanderkumar7311 10 ай бұрын
Legend singer manak sahib Rip
@amritsingh6949
@amritsingh6949 10 ай бұрын
ਕੁਲਦੀਪ ਮਾਨਕ ਜੀ ਨੂੰ ਅਸੀਂ ਇੱਕ ਹੋਸਟਲ ਦੇ ਛੋਟੇ ਜਿਹੇ ਕਮਰੇ ਵਿੱਚ ਬਿਨਾਂ ਮਿਉਜਕ ਤੋ ਸੁਨਿਆ ਬਿਨਾਂ ਮਾਈਕ ਤੋ ਕਮਰਾ ਪਾਟਨ ਵਾਲਾ ਕਰ ਦਿੰਦੇ ਸੀ ਇਹੇ ਗੱਲ 1985 ਤੋ 1990 ਦਾ ਸਮਾਂ ਸੀ ਡੀ.ਐਮ.ਸੀ ਦੇ ਪੁਰਾਨੇ ਬੁਆਏ ਹੋਸਟਲ ਵਿੱਚ ਡਾ ਗੁਰਕਿਰਪਾਲ ਸਿੰਘ ਦੇ ਕਮਰੇ ਵਿੱਚ ਪੈੱਗ ਲਾ ਹੀ ਗਾਉਂਦੇ ਸੀ ਵੀਰੇ ਨੇ ਬਹੁਤ ਕਹਿਣਾਂ ਹੋਲੀ ਗਾਉ ਪਰ ਹੋਲੀ ਨਹੀ ਸੀ ਗਾਉਦੇ ਅਸੀ ਦੋਹੇ ਹੀ ਅਮਰੀਕਾ ਵਿੱਚ ਹਾਂ ਉਨਾਂ ਨੂੰ ਅਕਸਰ ਯਾਦ ਕਰਦੇ ਹਾਂ ਮਾਨਕ ਨਹੀ ਕੋਈ ਬਨ ਸਕਦਾ ਹਮੇਸ਼ਾ ਦਿਲਾਂ ਵਿੱਚ ਰਹਿਣਗੇ ਜੀ 🙏🙏
@manibillan7359
@manibillan7359 10 ай бұрын
Par chamkila mohra koi nahi c a chamkila nu jhal da ni si garib nu ka Sanu koi push da ni o ta mar Gaya nahi ta push da koi ni si
@khosasaab3464
@khosasaab3464 10 ай бұрын
Apna number send kro g
@user-by4sp1bz6p
@user-by4sp1bz6p 10 ай бұрын
​@@manibillan7359chamkile di chugli vi manak ne kiti ci .kharkua kol ....👌💯💯💯
@BalbirSingh-ur8dt
@BalbirSingh-ur8dt Ай бұрын
Chamkila bad song gayoda c
@jarnailsingh3240
@jarnailsingh3240 10 ай бұрын
ਬੱਲੇ ਦਾ ਬੱਲਾ ਹੋਵੇਗਾ ਨਹੀਤਾਂ ਮੱਥੇ ਫੁਲੀ ਜਰੂਰ ਹੋਵੇਗਾ ਜਿਉਦੀ ਰਹਿ ਪੁਤਰ ਜੀ🎉
@user-gs7ee8jw7p
@user-gs7ee8jw7p 10 ай бұрын
ਕੁਲਦੀਪ ਮਾਣਕ ਦੁਨੀਆਂ ਇਕੋ ਹੋਇਆਂ ਹੈ ਇਹੇ ਜਿਹੇ ਕਲਾਕਾਰ ਸਦੀਆਂ ਬਾਦ ਆਉਦੇ ਹਨ । ਬਾਕੀ ਮਾਣਕ ਰਾਜਨੀਤੀ ਨਹੀ ਕਰ ਸਕਦਾ ਸੀ ਕਿਉਕਿ ਸੱਚਾ ਬੰਦਾ ਰਾਜਨੀਤੀ ਨਹੀ ਕਰ ਸਕਦਾ ਸ਼ਕਤੀ ਮਾਣਕ ਦੀ ਇੰਟਰਵਿਊ ਸੁਣਕੇ ਬਹੁਤ ਖੁਸ਼ੀ ਹੋਈ ਹੈ
@ssktrucking4791
@ssktrucking4791 10 ай бұрын
She’s Very soulful personality
@sukhwantsingh8772
@sukhwantsingh8772 19 күн бұрын
ਸ਼ਕਤੀ ਭੈਣ ਜੀ ਸਤਿ ਸ੍ਰੀ ਆਕਾਲ ਮਾਣਕ ਸਾਬ ਪੰਜਾਬੀ ਭਾਸ਼ਾ ਬਾਰੇ ਬਹੁਤ ਚਿੰਤਿਤ ਸਨ
@sewaksidhu5620
@sewaksidhu5620 4 ай бұрын
ਦੁਨੀਆਂ ਰਹਿੰਦੀ ਤਕ ਚਲਦੇ ਰਹਿਣਗੇ ਗੀਤ ਮਾਣਕ ਦੇ। ਸਾਡੇ ਆਪਣੇ ਪਿੰਡ ਦਾ ਹੋਣ ਦਾ ਮਾਣ। ਕਿਥੇ ਵੀ ਜਾਈਏ ਮਾਣਕ ਦੇ ਪਿੰਡ ਵਾਲੇ
@amarrandhawa800
@amarrandhawa800 10 ай бұрын
Legend Kuldeep Manak Sahib ❤
@chamkoursidhu1451
@chamkoursidhu1451 10 ай бұрын
Wahgruru bls u love u manak shab
@daljeetsingh7552
@daljeetsingh7552 10 ай бұрын
ਸੱਚੀਅਾ ਖਰੀਅਾ ਸਪੱਸ਼ਟ ਤੇ ਸਿਧਿਅਾ ਗੱਲਾ, ਲਾਲ ਚੰਦ ਯਮਲਾ ਜੱਟ ਸਿੱਕੇ ਦਾ ਿੲੱਕ ਪਾਸਾ, ਕੁਲਦੀਪ ਮਾਣਕ ਪੰਜਾਬੀ ਗਾੲੀਕੀ ਦਾ ਦੂਜਾ ਪਾਸਾ, ਹੋਰ ਕੋੲੀ ਬਦਲ ਹੈ ਹੀ ਨਹੀਂ , ਮਾਣਕ ਧਰਤੀ ਦੇ ਿੲਤਿਹਾਸ ਚ ਿੲੱਕੋ ਹੀ ਜੰਮਿਅਾ ਸਦੀਅਾ ਤੱਕ ਦਿਲਾ ਨੂੰ ਟੁੰਬ ਦੀ ਰਹਿਣ ਵਾਲੀ ਸਕਸੀਅਤ ਦਾ ਨਾਮ ਹੈ ਮਾਣਕ ਸਾਬ਼।
@punjjaabdesh8659
@punjjaabdesh8659 9 ай бұрын
ਬਹੁਤ ਸਿਆਣੀ ਆ ਮਾਣਕ ਦੀ ਕੁੜੀ। ਮਾਣਕ ਆਪਣੇ ਦੌਰ ਆਲੇ ਗਾਇਕਾਂ ਚੋਂ ਵੀ ਵੱਖਰਾ ਮੁਕਾਮ ਰੱਖਦਾ ਸੀ। ਸਾਰਿਆਂ ਤੋਂ ਵੱਖਰਾ
@user-ho8jw5kc4b
@user-ho8jw5kc4b 10 ай бұрын
ਕਾਸ਼ ਕਿਤੇ ਇੱਕ ਵਾਰ ਫੇਰ ਮੁੱੜ ਆਵੇ ਮਾਣਕ
@punjjaabdesh8659
@punjjaabdesh8659 9 ай бұрын
ਬਹੁਤ ਵਧੀਆ 👍💯 । ਯਾਦਵਿੰਦਰ ਆਵਾਜ਼ ਬਹੁਤ ਘੱਟ ਆ ਰਹੀ ਆ ਯਾਰ,ਕਈ ਜਗ਼੍ਹਾ ਤਾਂ ਤੇਰੀ ਆਵਾਜ਼ ਨਾਮਾਤਰ ਹੀ ਆ ਰਹੀ ਆ ।
@savindersingh4173
@savindersingh4173 10 ай бұрын
Good Shakti manak congratulations act for your thoughts
@kesarsingh7124
@kesarsingh7124 14 күн бұрын
ਵਾਕਿਆ ਈ ਸਿਆਣੀ ਕੁੜੀ ਅ🙏🏻🙏🏻🙏🏻👍
@dhadidesrajsinghdiwana696
@dhadidesrajsinghdiwana696 10 ай бұрын
so nice bhan sakti and bhajee
@amarjitsingh1946
@amarjitsingh1946 10 ай бұрын
ਵਾਹਿਗੁਰੂ ਜੀ 🙏🙏💙
@hshs8765
@hshs8765 10 ай бұрын
Miss u ustaad ji
@radhakrishan4997
@radhakrishan4997 7 ай бұрын
So sweet voice of Shakti Manak Ji ❤🎉
@sadhsingh2036
@sadhsingh2036 9 ай бұрын
ਵਾਹ ਧੀਏ ਜਿਉਦੀ ਰਹਿ ਜੋ ਕਿ ਕਹਿੰਦੀ ਜਿਸਨੇ ਹੈਲਪ ਕੀਤੀ ਉਸਦਾ ਭਲਾ‌ਜਿਸਨੇ ਸਾਥ ਨਹੀ ਦਿੱਤਾ ਉਸਦਾ ਵੀ ਭਲਾ ,ਜਿਉਦੀ ਰਹਿ ਪੁਤਰ ਬਹੁਤ‌ ਤੇਰੀ ਵਧੀਆ ਸੋਚ ਨੇ ਇਕ ਦਿਨ ਤੇਰਾ ਵੀਰ ਮਾਣਕ ਲੋਕਾ ਸਾਹਮਣੇ ਉਹ ਮਾਣਕ ਖੜਾ ਕਰਨਾ ਜਿਵੇ ਪਹਿਲਾ ਸੀ ਗੁਰੂ ਮੇਹਰ ਕਰਨਗੇ ਪ੍ਰਵਾਰ ਤੇ
@jashanandgurshaanshow8549
@jashanandgurshaanshow8549 8 ай бұрын
ਮਾਣਕ ਇਸ ਬ੍ਰਹਿਮੰਡ ਦਾ ਸਭ ਤੋੰ ਉਤਮ ਗਾਇਕ ਹੈ ।
@amarjitkaur6178
@amarjitkaur6178 10 ай бұрын
ਸ਼ਕਤੀ ਮਾਣਕ ਜੀ ਦਾ ਪੰਜਾਬੀ ਉਚਾਰਣ ਬਹੁਤ ਵਧੀਆ ਲੱਗਾ ਸ਼ੁਧ ਪੰਜਾਬੀ ਬੋਲੀ ਗ ਈ ਐ ਇਹ ਵੀ ਬਹੁਤ ਵਧੀਆ ਗੱਲ ਐ ਉਸ ਮਹਾਨ ਹਸਤੀ ਲ ਈ ਸੱਭ ਤੋਂ ਵੱਡੀ ਸ਼ਰਧਾਂਜਲੀ ਹੈ।
@karanbaraich2300
@karanbaraich2300 10 ай бұрын
Waheguru ji
@sukhidhaliwal4665
@sukhidhaliwal4665 10 ай бұрын
ਹੀਰਾ ਸੀ ਪੰਜਾਬ ਦਾ
@HarbhajanSingh-di8ol
@HarbhajanSingh-di8ol 10 ай бұрын
ਭਾਜੀ ਤੁਹਾਡਾ ਬਹੁਤ ਧੰਨਵਾਦ ਜੀ
@kulwantuppal2964
@kulwantuppal2964 10 ай бұрын
Thanks so jazi bens you're very great person. Sport manek family. Slute boss
@tajinderpalsingh3312
@tajinderpalsingh3312 10 ай бұрын
V Nice Yadwinder good bro 👌🏽👌🏽
@diljeetsingh83
@diljeetsingh83 7 ай бұрын
ਸ਼ਕਤੀ ਵੇਟਾ ਖੁਸ਼ੀ ਰਹੋ
@bikabatth9284
@bikabatth9284 10 ай бұрын
Mainu te inj lagda patarkaar sahib tusi bahut interviews kitia par eh tuhadi sabh nalo vadhia interview ♥
@kirpasingh3624
@kirpasingh3624 8 ай бұрын
Waheguru waheguru
@user-uk2jj6nw2r
@user-uk2jj6nw2r 10 ай бұрын
Kuldip Manak and Family is best. God bless this family.
@sukhmanjotsingh7427
@sukhmanjotsingh7427 10 ай бұрын
ਬਹੁਤ ਵਧੀਆ ਹੈ 🙏🙏
@jagjeetsingh9613
@jagjeetsingh9613 10 ай бұрын
ਮਾਣਕ ਜੀ ਨਹੀ ਭੁਲਦੇ ਨਛੱਤਰ ਛੱਤਾ ਵਾਰੇ ਵੀਇੰਟਰਬੂ ਚਚਾਨਨਾ ਦਿਉ ਜੀ
@jugrajsinghsidhu1551
@jugrajsinghsidhu1551 10 ай бұрын
ਜਦੋ ਮਾਣਕ ਸਾਹਿਬ ਨੇ ਜਦੋ ਚੋਣ ਲੜੀ ਸੀ ਉਸ ਤੋਂ ਪਹਿਲਾਂ ਸੰਨ 1994 95 ਪਹਿਲਾਂ ਆਵਦੇ ਜੱਦੀ ਪਿੰਡ ਜਲਾਲ ਦੇ ਪ੍ਰੋਗਰਾਮ ਰੱਖਿਆ ਸੀ ਉਸ ਰੈਲੀ ਵਿਚ ਕੇ ਪੀ ਐਸ ਗਿੱਲ ਤੇ ਮੋਜਾਦਾ ਮੁੱਖ ਮੰਤਰੀ ਬੇਅੰਤ ਸਿੰਘ ਆਏ ਸੀ ਮੇਰੇ ਅੱਜ ਵੀ ਯਾਦ ਹੈ ਮਾਣਕ ਨੇ ਝੋਨੇ ਵਾਲੀ ਜ਼ਮੀਨ ਖਾਲੀ ਕਰਵਾਈ ਗਈ ਸੀ ਫਿਰ ਵੀ ਲੋਕਾਂ ਦਾ ਇਕੱਠ ਜ਼ਿਆਦਾ ਹੋਣ ਕਰਕੇ ਇੱਕ ਕਿਸਾਨ ਦੀ ਫਸਲ ਮੱਦੀ ਗਈ ਸੀ ਮੰਚ ਤੋਂ ਮਾਣਕ ਨੇ ਐਲਾਨ ਕੀਤਾ ਜਿਸ ਕਿਸਾਨ ਦੀ ਫਸਲ ਦਾ ਨੁਕਸਾਨ ਹੋਇਆ ਉਹ ਵੀ ਮੈ ਦੇਵਾਂਗਾ ਉਸੇ ਦਿਨ ਇੱਕ ਹੋਰ ਘਟਨਾ ਵਾਪਰੀ ਸੀ ਪ੍ਰੋਗਰਾਮ ਦੇ ਚੱਲਦੇ ਹੋਏ ਪੁਲਿਸ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਵੀ ਹੋ ਗਿਆ ਸੀ ਮੇਰੇ ਪਿੰਡ ਦਾ ਇੱਕ ਟਰੱਕ ਡਰਾਈਵਰ ਜੋ ਹੋਮ ਗਾਰਡ ਦੇ ਵਿੱਚ ਨਵਾ ਨਵਾ ਭਰਤੀ ਹੋਇਆ ਸੀ ਕਿਸੇ ਅਫਸਰ ਦੇ ਜਦੋ ਗੋਲੀਆਂ ਲੱਗੀਆਂ ਤਾ ਉਸੇ ਹੋਮ ਗਾਰਡ ਵਾਲੇ ਮੁਲਾਜ਼ਮ ਨੇ ਸਾਨੂੰ ਨਾਲ ਲਾਕੇ ਗੱਡੀ ਵਿੱਚ ਪਾਈਆ ਤੇ ਉਸੇ ਗੱਡੀ ਵਿੱਚ ਅਸੀ ਉਸ ਅਫ਼ਸਰ ਨੂੰ ਸੰਭਾਲ ਕਰਦੇ ਰਹੇ ਰਾਮਪੁਰਾ ਫੂਲ ਵਿਖੇ ਆਕੇ ਉਸ ਅਫਸਰ ਨੂੰ ਭਰਤੀ ਕਰਵਾਇਆ ਅੱਜ ਉਹ ਹੋਮ ਗਾਰਡ ਦਾ ਮੁਲਾਜ਼ਮ ਥਾਣੇਦਾਰ ਬਣ ਚੁੱਕੀਆਂ ਹੈ
@sukhmandersinghhh4499
@sukhmandersinghhh4499 10 ай бұрын
ਬਹੁਤ ਜ਼ਿਆਦਾ ਇਕੱਠ ਸੀ ਮੈਂ ਵੀ ਇਹ ਅਖਾੜੇ ਵਿੱਚ ਸ਼ਾਮਲ ਸੀ
@sarbjitsandhu2531
@sarbjitsandhu2531 10 ай бұрын
ਬਹੁਤ ਵਧੀਆ ਲੱਗਿਆ ਜੀ
@jaswindersingh6410
@jaswindersingh6410 9 ай бұрын
ਸਾਡੇ ਜਿਲੇ ਮੁਕਸਰ ਨਾਲ ਵੀ ਮਾਣਕ ਸਾਹਿਬ ਦੀਆਂ ਕੁਝ ਇਤਿਹਾਸਿਕ ਚੀਜ਼ਾਂ ਜੁੜੀਆਂ ਹੋਈਆਂ ਹਨ!ਸਭ ਤੋਂ ਪਹਿਲਾਂ ਓਹਨਾ ਦੇ ਗੁਰੂ ਖੁਸ਼ੀ ਮੁਹੰਮਦ ਕਵਾਲ ਜੀ ਸਾਡੇ ਨੇੜੇ 6 ਕਿਲੋਮੀਟਰ ਦੂਰ ਪਿੰਡ ਭੁੱਟੀਵਾਲਾ ਦੇ ਸਨ!ਦੂਸਰਾ ਮਾਣਕ ਸਾਹਿਬ ਨੇ ਸਾਡੇ ਨੇੜੇ ਦੇ ਇੱਕ ਹੋਰ ਪਿੰਡ ਮਹਿਰਾਜ ਵਾਲਾ ਦੇ ਗੀਤਕਾਰ ਸਵ:ਰਾਮ ਸਿੰਘ ਢਿੱਲੋਂ ਦੇ ਅਮਰ ਗੀਤ ਗਾਏ ਹਨ!ਬਨਾਉਟੀ ਯਾਰ,ਸਦਾ ਸੂਰਮੇ ਸਮਝਣ,ਭਗਤ ਸਿੰਘ,ਰਾਣੀ ਇੱਛਰਾਂ ਆਦਿ ਗੀਤ ਰਾਮ ਸਿੰਘ ਜੀ ਦੇ ਲਿਖੇ ਹੋਏ ਹਨ!
@sbsbhamaddi2624
@sbsbhamaddi2624 10 ай бұрын
ਮਾਣਕ ਕਿਸੇ ਨੀ ਬਣ ਜਾਣਾ ਮਾਣਕ ,ਮਾਣਕ ਹੀ ਹੈ ।
@harmansingh1072
@harmansingh1072 10 ай бұрын
ਮਾਣਕ ਸਾਬ ਦਾ ਦੁੱਲਾ ਭੱਟੀ ਦੇ ਗੀਤ ਦਾ ਮਿਊਜਕ ਪੁਰਾਣੇ ਸਮੇ ਵਿਚ ਲੈ ਜਾਦਾ ਅੱਜ ਵੀ ।( ਦੂੱਲਿਆ ਵੇ ਟੋਕਰਾ ਚੁਕਾਈ ਆਣਕੇ )
@bhagsingh5831
@bhagsingh5831 10 ай бұрын
ਬਹੁਤ ਦੁੱਖ ਹੋਇਆ ਮਾਣਕ ਦੇ ਜਾਣ ਨਾਲ ਪੁੱਤ
@Itz_unique197
@Itz_unique197 9 ай бұрын
0000000000000000
@angrejsingh-vf5oo
@angrejsingh-vf5oo 9 ай бұрын
ਬਿਲਕੁਲ ਬੇਟੀ ਨੇ ਠੀਕ ਕਿਹਾ ਮਾਨਕ ਜੀ ਰਾਜਨੀਤੀ ਵਾਲੇ ਨਹੀਂ ਸੀ ਕਿਉਂਕਿ ਉਹ ਦਿਲ ਦੇ ਸਾਫ ਸੀ
@avneetkaursandhu-tj6lm
@avneetkaursandhu-tj6lm 10 ай бұрын
Sister ji sat Sri akal
@Hardeepsingh-zl1jy
@Hardeepsingh-zl1jy 10 ай бұрын
Yadwinder ji boht vadia kam kr rhe ho
@inderjitrao3618
@inderjitrao3618 10 ай бұрын
There is no one bigger Fan of MANIK ji then my sweet brother 🙏 ❤He has a collection of Manik sir songs
@ssktrucking4791
@ssktrucking4791 10 ай бұрын
Manak sab di dhee bahut samajdaar te sohni ah waheguru khushyan bakhshey
@shyamshukla2791
@shyamshukla2791 10 ай бұрын
My favourite cader
@davinderbhullar9087
@davinderbhullar9087 9 ай бұрын
Mank ji good man. Good singer I like mank ii
@jagrajgill4411
@jagrajgill4411 9 ай бұрын
My favorites Manik g 🙏🌹❤️
@GurdeepSingh-wn4eh
@GurdeepSingh-wn4eh 9 ай бұрын
Legend singer manak sir.. waheguru ji 🙏🙏
@jobansama798
@jobansama798 10 ай бұрын
🙏🏻🙏🏻🙏🏻
@erjaspreet007
@erjaspreet007 10 ай бұрын
Stay blessed 🙌
@kuldeepkaur2318
@kuldeepkaur2318 10 ай бұрын
Shakti putt tusi v bhut sureele ho
@bhushanshing9
@bhushanshing9 9 ай бұрын
Legend kuldeep manak vaheguru ji 🙏 jaldi yudhveer manak veer nu thik kar Dio🙏🙏🙏🙏🙏🙏🙏🙏🙏🙏🙏
@SukhwinderSingh-py7yg
@SukhwinderSingh-py7yg 9 ай бұрын
ਮਾਣਕ ਸਾਬ ਬਣਨਾ ਕਿਸੇ ਦੇ। ਵਸ ਦੀ ਗੱਲ ਨਹੀਂ
@jagbircheema5695
@jagbircheema5695 10 ай бұрын
She got really good voice she should start singing without any doubt
@maangill103
@maangill103 10 ай бұрын
Dhan Wad
@naharsingh6558
@naharsingh6558 10 ай бұрын
ਬਹੁਤ ਵਧੀਆ ਵਿਚਾਰ ਹਨ ਸ਼ਕਤੀ ਮਾਣਕ ਜੀ ਦੇ।
@nirmalfact430
@nirmalfact430 10 ай бұрын
Jjb Sher Banda rab usnu sada healthy rakhe
@jaggajatt2524
@jaggajatt2524 10 ай бұрын
ਮਾਣਕ ਸਾਬ ਵਰਗਾ ਫੱਕਰ ਫਨਕਾਰ ਨਹੀ ਜੰਮਣਾ 🙏
@kamalkoushal7267
@kamalkoushal7267 10 ай бұрын
2009 ਚ ਯੁੱਧਵੀਰ ਨੇ ਡਬਵਾਲੀ ਪ੍ਰੋਗਰਾਮ ਕੀਤਾ ਬੌਤ ਲੋਕ ਸੀ। ਬੌਤ ਦਿਲੋ ਦੁਆ ਯੁੱਧਵੀਰ ਫੇਰ ਅਖਾੜੇ ਲਾਵੇ।
@khosasaab3464
@khosasaab3464 10 ай бұрын
Hlo bai apna number send kro please
@kamalkoushal7267
@kamalkoushal7267 10 ай бұрын
Tusi kon Bhai ji
@khosasaab3464
@khosasaab3464 10 ай бұрын
@@kamalkoushal7267 bai ji yudhvir de program bare pta krna c eh video mil skdi
@jamainibolda8315
@jamainibolda8315 9 ай бұрын
Yadwinder Ji, this the best job from all of your other videos.
@dharam1237
@dharam1237 10 ай бұрын
I pray to God for good health of Yudhveer .
@jasvindersingh6967
@jasvindersingh6967 9 ай бұрын
She is very sòùĺfuĺ persoñaĺìty and very nice
@majorsingh7725
@majorsingh7725 9 ай бұрын
Very good sister ji
@jagroopsingh5686
@jagroopsingh5686 10 ай бұрын
ਮਾਣਕ ਹੱਦ ਮੁਕਾ ਗਿਅਾ ਗਾਕੇ ਕਲੀਅਾਂ ਦੀ
@rajbindergill563
@rajbindergill563 10 ай бұрын
❤❤❤❤❤❤❤❤❤❤❤❤ ❤❤
@krishanduggal4030
@krishanduggal4030 10 ай бұрын
Yadwinder g very good effort
He sees meat everywhere 😄🥩
00:11
AngLova
Рет қаралды 11 МЛН
Yudhvir Manak and Jazzy B Last Night at Mela Manak Da 2016
17:04
Live Show Punjab
Рет қаралды 2,7 МЛН