Sakhi 2 | Dhan Satguru Tegh Bahadar Ji

  Рет қаралды 166

Hazara Hazoor Dhan Satguru Jagjit Singh ji

Hazara Hazoor Dhan Satguru Jagjit Singh ji

2 ай бұрын

Sakhi 2 | Dhan Satguru Tegh Bahadar Ji
ਦੇਸੂ ਸਰਦਾਰ ਦੀ ਕੁੱਲ ਦਾ ਨਾਸ 🌹
ਸਤਿਗੁਰੂ ਤੇਗ ਬਹਾਦਰ ਜੀ ਦਾ ਹੁਕਮ ਨਾ ਮੰਨਣ ਕਰਕੇ ਦੇਸੂ ਸਰਦਾਰ ਦੀ ਕੁੱਲ ਦਾ ਕਿਸ ਤਰਾ ਨਾਸ ਹੋਇਆ। ਇਹ ਸਾਖੀ ਪੜੋ -:
ਸਤਿਗੁਰੂ ਤੇਗ ਬਹਾਦਰ ਜੀ ਨੇ ਪਿੰਡ ਹਡਿਆਏ , ਪਿੰਡ ਢਿਲਵੀ, ਪਿੰਡ ਭੰਦੇਰ, ਪਿੰਡ ਖੀਵਾ ਕਲਾ ਤੋ ਬਾਦ ਪਿੰਡ ਭਿੱਖੀ ਦਰਸ਼ਨ ਦਿੱਤੇ। ਪਿੰਡ ਭਿੱਖੀ ਇੱਕ ਚਾਹਲ ਗੋਤ ਦਾ ਦੇਸੂ ਸਰਦਾਰ ਰਹਿੰਦਾ ਸੀ। ਦੇਸੂ ਸਰਦਾਰ ਇੱਕ ਮੁਸਲਮਾਨ ਪੀਰ ਸਖੀ ਸਰਵਰ ਨੂੰ ਮੰਨਦਾ ਸੀ। ਕੁੱਝ ਸਿੱਖਾ ਦੀ ਪ੍ਰੇਰਨਾ ਕਰਕੇ ਦੇਸੂ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ।
ਦੇਸੂ ਸਰਦਾਰ ਨੇ ਗਲ ਵਿੱਚ ਸਖੀ ਸਰਵਰ ਦੀ ਖੂੰਡੀ ਪਾਈ ਹੋਈ ਸੀ ਤੇ ਕੱਪੜੇ ਵੀ ਸਰਵਰ ਵਾਲੇ ਪਾਏ ਹੋਏ ਸਨ। ਸਤਿਗੁਰੂ ਜੀ ਨੇ ਬਚਨ ਕੀਤਾ ,” ਦੇਸੂ ਸਰਦਾਰ ਤੂੰ ਇਹ ਕੀ ਭੇਸ ਧਾਰਿਆ ਹੈ। “ ਦੇਸੂ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਸਖੀ ਸਰਵਰ ਦਾ ਚੇਲਾ ਹਾਂ, ਜਿਸਦੀ ਕਿਰਪਾ ਨਾਲ ਮੈਨੂੰ ਦੁੱਧ ਪੁੱਤ, ਧਨ ਦੌਲਤ ਸਭ ਕੁੱਛ ਮਿਲਿਆ ਹੈ।
ਸਤਿਗੁਰੂ ਜੀ ਨੇ ਬਚਨ ਕੀਤਾ ,”ਮੁਸਲਮਾਨ ਪੀਰ ਦਾ ਸੇਵਕ ਬਣ ਕੇ ਤੂੰ ਆਪਣਾ ਜਨਮ ਬਿਰਥਾ ਨਾ ਗਵਾ। ਸਰਵਰ ਦਾ ਪਹਿਰਾਵਾ ਛੱਡ ਦੇ ਤੇ ਸਿੱਖੀ ਬਾਣਾ ਧਾਰਨ ਕਰ। “ ਦੇਸੂ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਦਰਸ਼ਨ ਕਰਕੇ ਮੇਰਾ ਮਨ ਪ੍ਰੇਰਿਆ ਗਿਆ ਹੈ, ਆਪ ਜੀ ਕ੍ਰਿਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਵੋ। ਪਰ ਮੇਰੀ ਸਰਦਾਰੀ ਇਸ ਤਰ੍ਹਾਂ ਹੀ ਬਣੀ ਰਹੇ ਅਤੇ ਮੇਰੇ ਪਰਿਵਾਰ ਵਿਚ ਸੁੱਖ ਬਣਿਆ ਰਹੇ।
ਸਤਿਗੁਰੂ ਜੀ ਨੇ ਬਚਨ ਕੀਤਾ, “ਸਖੀ ਸਰਵਰ ਨੂੰ ਮੰਨਨਾ ਛੱਡ ਦੇ ਤੇ ਉਸਦਾ ਪਹਿਰਾਵਾ ਵੀ ਛੱਡ ਦੇ। ਤੂੰ ਇੱਕ ਧਰਮਸ਼ਾਲਾ ਬਣਵਾ ਤੇ ਲੰਗਰ ਲਗਾਇਆ ਕਰ ਤੇ ਸਤਸੰਗ ਕਰਿਆ ਕਰ।ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾ ਦਾ ਧਿਆਨ ਧਰਿਆ ਕਰ। ਇਸ ਤਰਾ ਤੇਰੀ ਸਰਦਾਰੀ ਵੀ ਬਣੀ ਰਹੇਗੀ ਅਤੇ ਸਤਿਗੁਰੂ ਜੀ ਤੈਨੂੰ ਹਰ ਤਰਾ ਦੇ ਸੁੱਖ ਦੇਣਗੇ।”
ਸਤਿਗੁਰੂ ਜੀ ਦਾ ਬਚਨ ਮੰਨ ਕੇ ਦੇਸੂ ਨੇ ਉਸੀ ਸਮੇਂ ਸਖੀ ਸਰਵਰ ਦੀ ਖੂੰਡੀ ਗਲ ਵਿਚੋਂ ਲਾਹ ਦਿੱਤੀ ਅਤੇ ਕੱਪੜੇ ਬਦਲ ਲਏ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਉਸਨੂੰ ਪੰਜ ਤੀਰ ਦਿੱਤੇ ਅਤੇ ਬਚਨ ਕੀਤਾ ,”ਇਨ੍ਹਾਂ ਨੂੰ ਆਪਣੇ ਕੋਲ ਰੱਖੋ, ਸਾਰੇ ਬੀਰ (ਸ਼ਹੀਦ ) ਤੇਰੇ ਕੋਲ ਹਾਜ਼ਿਰ ਰਹਿਣਗੇ। ਕੋਈ ਦੁਸ਼ਮਨ ਤੇਰੇ ਅੱਗੇ ਨਹੀਂ ਅਟਕੇਗਾ।”
ਸਤਿਗੁਰੂ ਜੀ ਤੋ ਦੇਸੂ ਸਰਦਾਰ ਇਹ ਵਰ ਲੈ ਕੇ ਬਹੁਤ ਖੁਸ਼ ਹੋਇਆ ਤੇ ਸਤਿਗੁਰੂ ਜੀ ਦੀ ਹਰ ਪ੍ਰਕਾਰ ਦੀ ਸੇਵਾ ਬੜੇ ਪ੍ਰੇਮ ਨਾਲ ਕੀਤੀ। ਸਤਿਗੁਰੂ ਤੇਗ ਬਹਾਦਰ ਜੀ ਪਿੰਡ ਭਿੱਖੀ ਦਸ ਦਿਨ ਦਰਸ਼ਨ ਦਿੰਦੇ ਰਹੇ। ਦੇਸੂ ਸਰਦਾਰ ਨੂੰ ਵੇਖ ਕੇ ਪਿੰਡ ਦੇ ਕਈ ਲੋਕ ਵੀ ਸਿੱਖ ਬਣ ਗਏ।
ਸਤਿਗੁਰੂ ਜੀ ਦੇ ਜਾਣ ਤੋ ਬਾਦ ਦੇਸੂ ਸਰਦਾਰ ਨੇ ਆਪਣੀ ਘਰਵਾਲੀ ਦੇ ਕਹਿਣ ਤੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਪੰਜ ਤੀਰ ਤੋੜ ਕੇ ਸੁੱਟ ਦਿੱਤੇ ਅਤੇ ਸਖੀ ਸਰਵਰ ਪੀਰ ਦੇ ਚਿੰਨ੍ਹ ਖੂੰਡੀ ਪਹਿਰਾਵਾ ਪਾ ਲਿਆ। ਸਤਿਗੁਰੂ ਜੀ ਨੂੰ ਜਦੋ ਇਸ ਗੱਲ ਦਾ ਪਤਾ ਲੱਗਾ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ,”ਅਸੀ ਉਸਨੂੰ ਪੰਜ ਪੀਰਾਂ ਦੀ ਥਾਪਨਾ ਵਾਲੇ ਪੰਜ ਤੀਰ ਦਿੱਤੇ ਸਨ। ਉਸਨੇ ਤੀਰ ਆਪਣੀ ਇਸਤਰੀ ਦੇ ਆਖੇ ਲੱਗ ਕੇ ਤੋੜ ਕੇ ਮੂਰਖਤਾ ਕੀਤੀ ਹੈ। ਉਸਨੇ ਆਪਣਾ ਸਰਬੰਸ ਨਾਸ (ਖਤਮ)ਕਰ ਲਿਆ ਹੈ।” ਸਤਿਗੁਰੂ ਤੇਗ ਬਹਾਦਰ ਜੀ ਦਾ ਬਚਨ ਸੱਚਾ ਹੋਇਆ ਕੁੱਛ ਸਮੇ ਬਾਦ ਦੇਸੂ ਦੀ ਸਾਰੀ ਕੁੱਲ ਦਾ ਨਾਸ ਹੋ ਗਿਆ। ਦੇਸੂ ਦਾ ਇਹ ਹਾਲ ਵੇਖ ਕੇ ਪਿੰਡ ਦੇ ਲੋਕਾ ਦੀ ਸਤਿਗੁਰੂ ਤੇਗ ਬਹਾਦਰ ਜੀ ਤੇ ਹੋਰ ਵੀ ਸ਼ਰਧਾ ਵੱਧ ਗਈ।
ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ
ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ

Пікірлер: 3
@dhansatgurujagjitsinghji
@dhansatgurujagjitsinghji 2 ай бұрын
Sakhi 2 | Dhan Satguru Tegh Bahadar Ji ਦੇਸੂ ਸਰਦਾਰ ਦੀ ਕੁੱਲ ਦਾ ਨਾਸ 🌹 ਸਤਿਗੁਰੂ ਤੇਗ ਬਹਾਦਰ ਜੀ ਦਾ ਹੁਕਮ ਨਾ ਮੰਨਣ ਕਰਕੇ ਦੇਸੂ ਸਰਦਾਰ ਦੀ ਕੁੱਲ ਦਾ ਕਿਸ ਤਰਾ ਨਾਸ ਹੋਇਆ। ਇਹ ਸਾਖੀ ਪੜੋ -: ਸਤਿਗੁਰੂ ਤੇਗ ਬਹਾਦਰ ਜੀ ਨੇ ਪਿੰਡ ਹਡਿਆਏ , ਪਿੰਡ ਢਿਲਵੀ, ਪਿੰਡ ਭੰਦੇਰ, ਪਿੰਡ ਖੀਵਾ ਕਲਾ ਤੋ ਬਾਦ ਪਿੰਡ ਭਿੱਖੀ ਦਰਸ਼ਨ ਦਿੱਤੇ। ਪਿੰਡ ਭਿੱਖੀ ਇੱਕ ਚਾਹਲ ਗੋਤ ਦਾ ਦੇਸੂ ਸਰਦਾਰ ਰਹਿੰਦਾ ਸੀ। ਦੇਸੂ ਸਰਦਾਰ ਇੱਕ ਮੁਸਲਮਾਨ ਪੀਰ ਸਖੀ ਸਰਵਰ ਨੂੰ ਮੰਨਦਾ ਸੀ। ਕੁੱਝ ਸਿੱਖਾ ਦੀ ਪ੍ਰੇਰਨਾ ਕਰਕੇ ਦੇਸੂ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ। ਦੇਸੂ ਸਰਦਾਰ ਨੇ ਗਲ ਵਿੱਚ ਸਖੀ ਸਰਵਰ ਦੀ ਖੂੰਡੀ ਪਾਈ ਹੋਈ ਸੀ ਤੇ ਕੱਪੜੇ ਵੀ ਸਰਵਰ ਵਾਲੇ ਪਾਏ ਹੋਏ ਸਨ। ਸਤਿਗੁਰੂ ਜੀ ਨੇ ਬਚਨ ਕੀਤਾ ,” ਦੇਸੂ ਸਰਦਾਰ ਤੂੰ ਇਹ ਕੀ ਭੇਸ ਧਾਰਿਆ ਹੈ। “ ਦੇਸੂ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਸਖੀ ਸਰਵਰ ਦਾ ਚੇਲਾ ਹਾਂ, ਜਿਸਦੀ ਕਿਰਪਾ ਨਾਲ ਮੈਨੂੰ ਦੁੱਧ ਪੁੱਤ, ਧਨ ਦੌਲਤ ਸਭ ਕੁੱਛ ਮਿਲਿਆ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ,”ਮੁਸਲਮਾਨ ਪੀਰ ਦਾ ਸੇਵਕ ਬਣ ਕੇ ਤੂੰ ਆਪਣਾ ਜਨਮ ਬਿਰਥਾ ਨਾ ਗਵਾ। ਸਰਵਰ ਦਾ ਪਹਿਰਾਵਾ ਛੱਡ ਦੇ ਤੇ ਸਿੱਖੀ ਬਾਣਾ ਧਾਰਨ ਕਰ। “ ਦੇਸੂ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਦਰਸ਼ਨ ਕਰਕੇ ਮੇਰਾ ਮਨ ਪ੍ਰੇਰਿਆ ਗਿਆ ਹੈ, ਆਪ ਜੀ ਕ੍ਰਿਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਵੋ। ਪਰ ਮੇਰੀ ਸਰਦਾਰੀ ਇਸ ਤਰ੍ਹਾਂ ਹੀ ਬਣੀ ਰਹੇ ਅਤੇ ਮੇਰੇ ਪਰਿਵਾਰ ਵਿਚ ਸੁੱਖ ਬਣਿਆ ਰਹੇ। ਸਤਿਗੁਰੂ ਜੀ ਨੇ ਬਚਨ ਕੀਤਾ, “ਸਖੀ ਸਰਵਰ ਨੂੰ ਮੰਨਨਾ ਛੱਡ ਦੇ ਤੇ ਉਸਦਾ ਪਹਿਰਾਵਾ ਵੀ ਛੱਡ ਦੇ। ਤੂੰ ਇੱਕ ਧਰਮਸ਼ਾਲਾ ਬਣਵਾ ਤੇ ਲੰਗਰ ਲਗਾਇਆ ਕਰ ਤੇ ਸਤਸੰਗ ਕਰਿਆ ਕਰ।ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾ ਦਾ ਧਿਆਨ ਧਰਿਆ ਕਰ। ਇਸ ਤਰਾ ਤੇਰੀ ਸਰਦਾਰੀ ਵੀ ਬਣੀ ਰਹੇਗੀ ਅਤੇ ਸਤਿਗੁਰੂ ਜੀ ਤੈਨੂੰ ਹਰ ਤਰਾ ਦੇ ਸੁੱਖ ਦੇਣਗੇ।” ਸਤਿਗੁਰੂ ਜੀ ਦਾ ਬਚਨ ਮੰਨ ਕੇ ਦੇਸੂ ਨੇ ਉਸੀ ਸਮੇਂ ਸਖੀ ਸਰਵਰ ਦੀ ਖੂੰਡੀ ਗਲ ਵਿਚੋਂ ਲਾਹ ਦਿੱਤੀ ਅਤੇ ਕੱਪੜੇ ਬਦਲ ਲਏ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਉਸਨੂੰ ਪੰਜ ਤੀਰ ਦਿੱਤੇ ਅਤੇ ਬਚਨ ਕੀਤਾ ,”ਇਨ੍ਹਾਂ ਨੂੰ ਆਪਣੇ ਕੋਲ ਰੱਖੋ, ਸਾਰੇ ਬੀਰ (ਸ਼ਹੀਦ ) ਤੇਰੇ ਕੋਲ ਹਾਜ਼ਿਰ ਰਹਿਣਗੇ। ਕੋਈ ਦੁਸ਼ਮਨ ਤੇਰੇ ਅੱਗੇ ਨਹੀਂ ਅਟਕੇਗਾ।” ਸਤਿਗੁਰੂ ਜੀ ਤੋ ਦੇਸੂ ਸਰਦਾਰ ਇਹ ਵਰ ਲੈ ਕੇ ਬਹੁਤ ਖੁਸ਼ ਹੋਇਆ ਤੇ ਸਤਿਗੁਰੂ ਜੀ ਦੀ ਹਰ ਪ੍ਰਕਾਰ ਦੀ ਸੇਵਾ ਬੜੇ ਪ੍ਰੇਮ ਨਾਲ ਕੀਤੀ। ਸਤਿਗੁਰੂ ਤੇਗ ਬਹਾਦਰ ਜੀ ਪਿੰਡ ਭਿੱਖੀ ਦਸ ਦਿਨ ਦਰਸ਼ਨ ਦਿੰਦੇ ਰਹੇ। ਦੇਸੂ ਸਰਦਾਰ ਨੂੰ ਵੇਖ ਕੇ ਪਿੰਡ ਦੇ ਕਈ ਲੋਕ ਵੀ ਸਿੱਖ ਬਣ ਗਏ। ਸਤਿਗੁਰੂ ਜੀ ਦੇ ਜਾਣ ਤੋ ਬਾਦ ਦੇਸੂ ਸਰਦਾਰ ਨੇ ਆਪਣੀ ਘਰਵਾਲੀ ਦੇ ਕਹਿਣ ਤੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਪੰਜ ਤੀਰ ਤੋੜ ਕੇ ਸੁੱਟ ਦਿੱਤੇ ਅਤੇ ਸਖੀ ਸਰਵਰ ਪੀਰ ਦੇ ਚਿੰਨ੍ਹ ਖੂੰਡੀ ਪਹਿਰਾਵਾ ਪਾ ਲਿਆ। ਸਤਿਗੁਰੂ ਜੀ ਨੂੰ ਜਦੋ ਇਸ ਗੱਲ ਦਾ ਪਤਾ ਲੱਗਾ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ,”ਅਸੀ ਉਸਨੂੰ ਪੰਜ ਪੀਰਾਂ ਦੀ ਥਾਪਨਾ ਵਾਲੇ ਪੰਜ ਤੀਰ ਦਿੱਤੇ ਸਨ। ਉਸਨੇ ਤੀਰ ਆਪਣੀ ਇਸਤਰੀ ਦੇ ਆਖੇ ਲੱਗ ਕੇ ਤੋੜ ਕੇ ਮੂਰਖਤਾ ਕੀਤੀ ਹੈ। ਉਸਨੇ ਆਪਣਾ ਸਰਬੰਸ ਨਾਸ (ਖਤਮ)ਕਰ ਲਿਆ ਹੈ।” ਸਤਿਗੁਰੂ ਤੇਗ ਬਹਾਦਰ ਜੀ ਦਾ ਬਚਨ ਸੱਚਾ ਹੋਇਆ ਕੁੱਛ ਸਮੇ ਬਾਦ ਦੇਸੂ ਦੀ ਸਾਰੀ ਕੁੱਲ ਦਾ ਨਾਸ ਹੋ ਗਿਆ। ਦੇਸੂ ਦਾ ਇਹ ਹਾਲ ਵੇਖ ਕੇ ਪਿੰਡ ਦੇ ਲੋਕਾ ਦੀ ਸਤਿਗੁਰੂ ਤੇਗ ਬਹਾਦਰ ਜੀ ਤੇ ਹੋਰ ਵੀ ਸ਼ਰਧਾ ਵੱਧ ਗਈ। ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@DARSHANSINGH-ez9gg
@DARSHANSINGH-ez9gg 2 ай бұрын
Dhan Dhan Satguru Ram Singh ji Maharaj and Satguru Jigjit Singh Ji Maharaj ❤❤❤❤❤
@tajindersingh1468
@tajindersingh1468 2 ай бұрын
❤Dhan Dhan Sri Satguru Tegh Bahadar Sache Patshah Ji❤ ❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit Singh Sache Patshah Ji❤
Sakhi 110 | Sakhi | Hazara Hazoor Dhan Satguru Jagjit Singh Ji
3:34
Hazara Hazoor Dhan Satguru Jagjit Singh ji
Рет қаралды 312
Каха ограбил банк
01:00
К-Media
Рет қаралды 11 МЛН
Children deceived dad #comedy
00:19
yuzvikii_family
Рет қаралды 8 МЛН
ਸਿਦੱਕ ਤੇ ਭਰੋਸਾ..! 🙏❤️💐
1:37
Namdhari Sikh Foundation
Рет қаралды 777
Akhir Tak Suniye | 🙏 | bhai gurpreet singh bombay wale katha | ( rinku veer ji )
12:29
Gurpreet_Singh_Official_Chanel
Рет қаралды 29 М.
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 44 МЛН
Sakhi 117 | Sakhi | Hazara Hazoor Dhan Satguru Jagjit Singh Ji
3:06
Hazara Hazoor Dhan Satguru Jagjit Singh ji
Рет қаралды 59
Shish Ka Maana Satguru - Sahjobai Ji - RSSB Shabad
6:56
Radha Soami Satsang Beas - Official
Рет қаралды 1,4 МЛН
Sakhi 115 | Sakhi | Hazara Hazoor Dhan Satguru Jagjit Singh Ji
2:40
Hazara Hazoor Dhan Satguru Jagjit Singh ji
Рет қаралды 67