Sakhi 2 | Dhan Bhagwan Ram Ji
3:49
Пікірлер
@tajindersingh1468
@tajindersingh1468 9 сағат бұрын
❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit💕Singh Sache Patshah Ji Rakh Lavo Bakhsh Lavo Sab Nu Darshan Davo Sache Patshah Ji❤
@DARSHANSINGH-ez9gg
@DARSHANSINGH-ez9gg 10 сағат бұрын
Dhan Dhan Satguru Ram Singh ji Maharaj and Satguru Jigjit Singh Ji Maharaj ❤❤❤❤❤
@DARSHANSINGH-ez9gg
@DARSHANSINGH-ez9gg 10 сағат бұрын
Dhan Dhan Satguru Ram Singh ji Maharaj and Satguru Jigjit Singh Ji Maharaj ❤❤❤❤
@Singh-ej1en
@Singh-ej1en 11 сағат бұрын
Dhan Dhan Hazra Hazoor Akaal Purakh Pehre De Malak Gareeb Niwaz Sri Satguru Jagjeet singh ji Maharaj Bakhsis Karo ji Darshana Di Daat Bakhso ji
@tajindersingh1468
@tajindersingh1468 4 күн бұрын
❤Hajra Hajoor Pehre De Malik Akal Purakh Anter Jaami Dhan Dhan Sri Satguru Jagjit💕Singh Sache Patshah Ji Rakh Lavo Bakhsh Lawo Sab nu Darshan Di Daat Bakhso Sache Patshah Ji❤
@tajindersingh1468
@tajindersingh1468 7 күн бұрын
❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit💕Singh Sache Patshah Ji Bakhsh Lawo Ji Darshan Di Daat Bakhso Ji❤
@RohitKhatkale-fr7lr
@RohitKhatkale-fr7lr 11 күн бұрын
🙏🙏🙏🙏
@tajindersingh1468
@tajindersingh1468 12 күн бұрын
❤Dhan Dhan Satguru Hargobind Sache Patshah Ji❤ ❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit💕Singh Sache Patshah Ji Bakhsh Lawo Ji Darshan Di Daat Bakhso Ji❤
@dhansatgurujagjitsinghji
@dhansatgurujagjitsinghji 13 күн бұрын
2- ਸਤਿਗੁਰੂ ਜੀ ਨੇ ਬੱਲਾ ਨੂੰ ਜੱਫੀ ਪਾਈ ਹੋਈ ਹੈ ਤੇ ਸਤਿਗੁਰੂ ਜੀ ਦੇ ਨੇਤਰਾ ਵਿੱਚੋ ਜਲ ਵਗ ਰਿਹਾ ਹੈ ਤੇ ਨਾਲ ਦੇ ਸਿੱਖ ਬਾਬਾ ਬੁੱਢਾ ਜੀ , ਬਿਧੀ ਚੰਦ ਤੇ ਹੋਰ ਸਿੱਖ ਵੀ ਰੋ ਰਹੇ ਸਨ। ਬੱਲਾ ਵੀ ਵੇਰਾਗੀ ਹੋਇਆ ਸੀ। ਭਗਤ ਬੱਲਾ ਨੇ ਅਰਜ ਕੀਤੀ ਸਤਿਗੁਰੂ ਜੀ ਹੁਣ ਛੇਤੀ ਨਾ ਚੱਲੇ ਜਾਣਾ ਜਿੰਨਾ ਚਿਰ ਮੇਰਾ ਦਿਲ ਨਾ ਰੱਜੇ। ਸਤਿਗੁਰੂ ਜੀ ਨੇ ਬਚਨ ਕੀਤਾ ,”ਸਾਨੂੰ ਤੇ ਸਾਡੇ ਸਿੱਖਾ ਨੂੰ ਭੁੱਖ ਲੱਗੀ ਹੈ ਅਸੀ ਪਰਸ਼ਾਦਾ ਛਕਨਾ ਹੈ। “ ਸਤਿਗੁਰੂ ਜੀ ਨੇ ਫਿਰ ਬਚਨ ਕੀਤਾ ਕਿ ,”ਬੱਲਾ ਤੇਰੇ ਖੇਤ ਕਿਹੜੇ ਹਨ। “ਉਸ ਨੇ ਅਰਜ ਕੀਤੀ ਸਤਿਗੁਰੂ ਜੀ ਇਹ ਦੋ ਖੇਤ ਮੇਰੇ ਹਨ ਇਹ ਕਣਕ ਮੇਰੀ ਹੈ। ਸਤਿਗੁਰੂ ਜੀ ਨੇ ਬਚਨ ਕੀਤਾ,” ਸਾਡੇ ਘੋੜਿਆ ਨੂੰ ਵੀ ਭੁੱਖ ਲੱਗੀ ਹੈ। “ ਪਿੰਡ ਦੇ ਲੋਕ ਕਹਿਣ ਬੱਲੇ ਦੇ ਸਤਿਗੁਰੂ ਜੀ ਇਸਦੇ ਖੇਤ ਵੀ ਉਜਾੜ ਕੇ ਜਾਣਗੇ। ਸਤਿਗੁਰੂ ਜੀ ਦੀ ਕਿਰਪਾ ਨਾਲ ਬਾਅਦ ਵਿੱਚ ਉਹਨਾ ਖੇਤਾ ਵਿੱਚ ਸਭ ਤੋ ਜਿਆਦਾ ਫਸਲ ਹੋਈ। ਭਗਤ ਬੱਲਾ ਜੀ ਅੱਗੇ ਅੱਗੇ ਤੇ ਸਤਿਗੁਰੂ ਜੀ ਪਿੱਛੇ ਪਿੱਛੇ ਚੱਲ ਪਏ।ਪਿੰਡ ਦੇ ਲੋਕ ਸਾਰੇ ਦੇਖਣ ਲੱਗ ਪਏ ਤੇ ਗੱਲਾ ਕਰਨ ਅੱਜ ਇਸਦੇ ਸਤਿਗੁਰੂ ਨੂੰ ਪਤਾ ਲੱਗ ਜਾਵੇਗਾ ਕਿ ਇਹਨਾ ਦੇ ਘਰ ਖਾਣ ਨੂੰ ਕੁੱਝ ਵੀ ਨਹੀ ਹੈ। ਸਾਰੇ ਪਿੰਡ ਵਾਲਿਆ ਨੇ ਸਲਾਹ ਕੀਤੀ ਕਿ ਇਸਨੇ ਖਾਣ ਦਾ ਸਮਾਨ ਸਾਡੇ ਕੋਲੋ ਮੰਗਨ ਆਣਾ ਹੈ। ਅਸੀ ਇਸਨੂੰ ਕੁੱਝ ਨਹੀ ਦੇਣਾ ਕਿਉ ਕਿ ਇਹ ਸਖੀ ਸਰਵਰ ਨੂੰ ਗੁਰੂ ਨਹੀ ਮੰਨਦਾ। ਅਸੀ ਇੱਕ ਸ਼ਰਤ ਤੇ ਇਸਨੂੰ ਸਮਾਨ ਦੇਵਾਗੇ ਕਿ ਪਹਿਲਾ ਤੂੰ ਸਖੀ ਸਰਵਰ ਨੂੰ ਗੁਰੂ ਮੰਨ। ਸਤਿਗੁਰੂ ਜੀ ਭਗਤ ਬੱਲਾ ਦੇ ਦਰਵਾਜੇ ਅੱਗੇ ਜਾ ਕੇ ਖੜੇ ਹੋ ਗਏ। ਭਗਤ ਬੱਲਾ ਨੇ ਮਾਤਾ ਜੀ ਨੂੰ ਅਵਾਜ ਮਾਰੀ ਮਾਤਾ ਜੀ ਵੇਖੋ ਕੋਣ ਆਏ ਹਨ ,ਦਰਵਾਜਾ ਖੋਲੋ। ਮਾਤਾ ਸੰਤੀ ਜੀ ਹਰ ਰੋਜ ਸਤਿਗੁਰੂ ਜੀ ਨੂੰ ਯਾਦ ਕਰਦੇ ਸਨ। ਮਾਤਾ ਜੀ ਨੇ ਜਦੋ ਦਰਵਾਜਾ ਖੋਲਿਆ ਤਾ ਸਤਿਗੁਰੂ ਹਰਗੋਬਿੰਦ ਜੀ ਦਰਸ਼ਨ ਦੇ ਰਹੇ ਸਨ। ਮਾਤਾ ਜੀ ਬਹੁਤ ਖੁਸ਼ ਹੋਏ ਤੇ ਵੈਰਾਗੀ ਹੋ ਕੇ ਸ਼ਬਦ ਪੜੀ ਜਾਣ। ਭਗਤ ਬੱਲਾ ਨੇ ਮਾਤਾ ਜੀ ਨੂੰ ਕਿਹਾ ਮਾਤਾ ਜੀ ਸ਼ਬਦ ਹੀ ਪੜੀ ਜਾਵੋਗੇ ਸਤਿਗੁਰੂ ਜੀ ਨੂੰ ਅੰਦਰ ਆਉਣ ਲਈ ਨਹੀ ਕਹੋਗੇ। ਮਾਤਾ ਜੀ ਨੇ ਸਤਿਗੁਰੂ ਜੀ ਨੂੰ ਪਲੰਘ ਤੇ ਬੈਠਾਇਆ ਤੇ ਬਾਕੀ ਸਾਰੇ ਸਿੱਖ ਥੱਲੇ ਬੈਠ ਗਏ। ਭਗਤ ਬੱਲਾ ਨੇ ਮਾਤਾ ਜੀ ਨੂੰ ਕਿਹਾ ਸੱਚੇ ਪਾਤਸ਼ਾਹ ਜੀ ਨੂੰ ਭੁੱਖ ਲੱਗੀ ਹੈ ਆਪ ਜੀ ਲੰਗਰ ਤਿਆਰ ਕਰੋ। ਉਸ ਸਮੇ ਉਹਨਾ ਦੇ ਘਰ ਥੋੜਾ ਜਿਹਾ ਆਟਾ ਤੇ ਦਾਲ ਸੀ। ਬੀਬੀ ਸੰਤੀ ਜੀ ਦੇ ਮਨ ਵਿੱਚ ਕੋਈ ਘਬਰਾਹਟ ਨਹੀ ਸੀ। ਜਿੰਨੀ ਦਾਲ ਸੀ ਉਹਨਾ ਨੇ ਬਨਾਨ ਲਈ ਰੱਖ ਦਿੱਤੀ ਤੇ ਆਟਾ ਪਰਾਤ ਵਿੱਚ ਪਾ ਕੇ ਗੁੰਨ ਲਿਆ। ਜਦੋ ਉਹ ਫੇਰ ਕਮਰੇ ਵਿੱਚ ਗਏ ਤਾ ਰਸੋਈ ਵਿੱਚ ਆਟੇ ਦਾ ਡਰੰਮ ਭਰਿਆ ਹੋਇਆ ਸੀ ਤੇ ਦਾਲ ਵਾਲਾ ਭਾਡਾ ਵੀ ਭਰਿਆ ਹੋਇਆ ਸੀ। ਮਾਤਾ ਜੀ ਨੂੰ ਅਵਾਜ ਆਈ ਮਾਤਾ ਜੀ ਇੰਨੇ ਸਿੱਖ ਹਨ ਜਿੰਨਾ ਤੁਸੀ ਆਟਾ ਗੁੰਨਿਆ ਹੈ ਪੂਰਾ ਨਹੀ ਆਉਣਾ। ਆਟੇ ਦਾ ਡਰੰਮ ਭਰਿਆ ਹੈ ਹੋਰ ਆਟਾ ਗੁੰਨੋ ਤੇ ਹੋਰ ਦਾਲ ਬਣਾਉ। ਪਹਿਲਾ ਆਟਾ ਦਾਲ ਘਰ ਵਿੱਚ ਨਹੀ ਸੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਆਟਾ ਦਾਲ ਆ ਗਿਆ। ਜਿੱਥੇ ਸੱਚੇ ਪਾਤਸ਼ਾਹ ਜੀ ਦਰਸ਼ਨ ਦੇਣ ਉਥੇ ਕਿਸੇ ਚੀਜ ਦੀ ਕਮੀ ਨਹੀ ਰਹਿੰਦੀ। ਮਾਤਾ ਜੀ ਨੇ ਲੰਗਰ ਤਿਆਰ ਕਰ ਲਿਆ। ਮਾਤਾ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ ਆਪ ਜੀ ਲੰਗਰ ਛੱਕੋ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ,”ਅਰਦਾਸ ਕਰਕੇ ਪਹਿਲਾ ਪਿੰਡ ਵਾਲਿਆ ਨੂੰ ਲੰਗਰ ਛਕਾਉ ਫਿਰ ਅਸੀ ਛਕਾਗੇ। “ ਭਗਤ ਬੱਲਾ ਪਿੰਡ ਵਾਲਿਆ ਨੂੰ ਬੁਲਾਉਣ ਗਏ ਕਿ ਸਾਡੇ ਘਰ ਆ ਕੇ ਲੰਗਰ ਛਕ ਲਉ। ਪਿੰਡ ਵਾਲਿਆ ਨੇ ਸਲਾਹ ਕੀਤੀ ਕਿ ਅਸੀ ਜਿਆਦਾ ਖਾਵਾਗੇ ਤੇ ਇਹਨਾ ਦਾ ਲੰਗਰ ਮੁੱਕ ਜਾਵੇਗਾ। ਫਿਰ ਬੱਲੇ ਦੀ ਬੇਸਤੀ ਹੋਵੇਗੀ। ਪਿੰਡ ਦੇ ਲੋਕ ਲੰਗਰ ਛਕ ਕੇ ਆਪਸ ਵਿੱਚ ਗੱਲਾ ਕਰਨ ਕਿ ਇਹਨਾ ਦੇ ਘਰ ਖਾਣ ਨੂੰ ਨਹੀ ਹੁੰਦਾ। ਇਹਨਾ ਦੇ ਸਤਿਗੁਰੂ ਨੂੰ ਪਤਾ ਸੀ ਕਿ ਅਸੀ ਬੱਲੇ ਦੇ ਘਰ ਜਾਣਾ ਹੈ ਦੋ ਚਾਰ ਦਿਨ ਪਹਿਲਾ ਹੀ ਇਸਦੇ ਸਤਿਗੁਰੂ ਨੇ ਘਰ ਅਨਾਜ ਭੇਜ ਦਿੱਤਾ ਹੋਣਾ ਹੈ। ਜਿਹੜੇ ਸਿਆਣੇ ਲੋਕ ਸਨ ਉਹ ਕਹਿਣ ਅਸੀ ਬਹੁਤ ਲੰਗਰਾ ਵਿੱਚੋ ਪਰਸ਼ਾਦਾ ਛਕਿਆ ਹੈ। ਪਰ ਅੱਜ ਵਗਰਾ ਸਵਾਦ ਨਹੀ ਆਇਆ। ਇਸ ਦੇ ਸਤਿਗੁਰੂ ਜੀ ਕਾਰਾਮਾਤੀ ਹਨ। ਜਿਹਨਾ ਨੇ ਇਸ ਦਾ ਲੰਗਰ ਖਤਮ ਨਹੀ ਹੋਣ ਦਿੱਤਾ। ਇਸਲਈ ਇਹ ਦੋਨੋ ਗੁਰੂ ਹਰਗੋਬਿੰਦ ਜੀ ਨੂੰ ਆਪਣਾ ਸਤਿਗੁਰੂ ਮੰਨਦੇ ਹਨ। ਪਿੰਡ ਵਾਲਿਆ ਦੇ ਲੰਗਰ ਛਕਣ ਤੋ ਬਾਅਦ ਫਿਰ ਸਤਿਗੁਰੂ ਜੀ ਨੇ ਤੇ ਸਿੱਖਾ ਨੇ ਲੰਗਰ ਛਕਿਆ। ਸਤਿਗੁਰੂ ਜੀ ਨੇ ਬਚਨ ਕੀਤਾ ,”ਮਾਤਾ ਜੀ ਤੁਹਾਡੇ ਪੁੱਤ ਨੂੰ ਸਰਦਾਰੀਆ ਬਖਸ਼ੀਆ।” ਬੀਬੀ ਸੰਤੀ ਜੀ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਮੈ ਸਰਦਾਰੀਆ ਦਾ ਕੀ ਕਰਨਾ ਹੈ ਮੇਰਾ ਪੁੱਤਰ ਦਾ ਰਿਸ਼ਤਾ ਨਹੀ ਹੋ ਰਿਹਾ ਤੇ ਸਾਡੇ ਕੋਲੋ ਜਮੀਨ ਵੀ ਬਹੁਤ ਘੱਟ ਹੈ। ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜੇ 25 ਸਿੱਖ ਸਨ ਉਹਨਾ ਵਿੱਚੋ ਇੱਕ ਸਿੱਖ ਉਠਿਆ ਤੇ ਉਸ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਹੋਵੇ ਤਾ ਮੈ ਆਪਣੀ ਲੜਕੀ ਦਾ ਰਿਸ਼ਤਾ ਦੇ ਦੇਵਾ। ਸੱਚੇ ਪਾਤਸ਼ਾਹ ਜੀ ਨੇ ਅਰਜ ਮਨਜੂਰ ਕਰ ਲਈ ਤੇ ਭਗਤ ਬੱਲਾ ਦਾ ਰਿਸ਼ਤਾ ਹੋ ਗਿਆ। ਸਤਿਗੁਰੂ ਜੀ ਕੋਲ ਸਾਰੇ ਪਿੰਡ ਦੇ ਲੋਕ ਇੱਕਠੇ ਹੋ ਕੇ ਆਏ ਤੇ ਉਹਨਾ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਆਪਣਾ ਸਿੱਖ ਬਣਾ ਲਵੋ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ,”ਪਹਿਲਾ ਮਾਤਾ ਸੰਤੀ ਤੇ ਭਗਤ ਬੱਲਾ ਨੂੰ ਰਿਸ਼ਤੇ ਹੋਣ ਦੀ ਵਧਾਈ ਦੇਵੋ। ਜਿੰਨੀਆ ਵੀ ਤੁਹਾਡੇ ਘਰਾ ਵਿੱਚ ਸਖੀ ਸਰਵਰ ਦੀਆ ਮੜੀਆ ਬਣੀਆ ਹਨ ਸਾਰੀਆ ਢਾਹ ਦੇਵੋ। “ ਪਿੰਡ ਦੇ ਲੋਕਾ ਨੇ ਸਤ ਬਚਨ ਕੀਤਾ ਤੇ ਸਾਰੀਆ ਮੜੀਆ ਢਾਹ ਦਿੱਤੀਆ। ਸਾਰਾ ਪਿੰਡ ਸਤਿਗੁਰੂ ਹਰਗੋਬਿੰਦ ਜੀ ਦਾ ਸਿੱਖ ਬਣ ਗਿਆ। ਸੱਚੇ ਪਾਤਸ਼ਾਹ ਜੀ ਪਿੰਡ ਨੂੰ ਤਾਰਦੇ ਹੋਏ ਵਾਪਿਸ ਅੰਮ੍ਰਿਤਸਰ ਆ ਗਏ। ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਹਰਗੋਬਿੰਦ ਜੀ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@dhansatgurujagjitsinghji
@dhansatgurujagjitsinghji 13 күн бұрын
ਸਾਖੀ ਨੰ -2 🌹 ਸਿੱਖ ਦਾ ਸਤਿਗੁਰੂ ਨਾਲ ਪਿਆਰ ਤੇ ਭਰੋਸਾ ਸਤਿਗੁਰੂ ਪਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਹੈ ਮੈਨੂੰ ਭੈਣਾ, ਭਰਾਵਾ ,ਨਾਲੋ ਆਪਣੇ ਪਰਿਵਾਰ ਨਾਲੋ ਆਪਣੀ ਕੀਤੀ ਜੁਬਾਨ ਨਾਲੋ ਵੀ ਮੈਨੂੰ ਸਿੱਖ ਪਿਆਰੇ ਹਨ। ਸਿੱਖ ਵੀ ਮੈਨੂੰ ਆਪਣੀ ਸਭ ਲੋੜਾ ਲੱਜਾ ਨਾਲੋ ਪਿਆਰਾ ਮਨ ਕੇ ਤੇ ਵਰਤ ਕੇ ਵਿਖਾ ਦਿੰਦੇ ਹਨ। ਸਤਿਗੁਰੂ ਹਰਗੋਬਿੰਦ ਜੀ ਦੇ ਸਮੇ ਦੀ ਸਾਖੀ ਵੀ ਕੁਝ ਇਸੇ ਤਰਾ ਦੀ ਹੈ। ਗੁਰੂ ਅਰਜਨ ਦੇਵ ਜੀ ਦੇ ਸਮੇ ਅੰਮ੍ਰਿਤਸਰ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਇੱਕ ਬੀਬੀ ਸੰਤੀ ਸੀ। ਬੀਬੀ ਜੀ ਦਾ ਸਤਿਗੁਰੂ ਜੀ ਨਾਲ ਬੜਾ ਪਿਆਰ ਸੀ। ਸਤਿਗੁਰੂ ਜੀ ਦੇ ਦਰਸ਼ਨ ਕਰਨ ਬੀਬੀ ਜੀ ਹਰ ਰੋਜ ਦੋ ਵਾਰ ਜਾਦੇ ਸਨ। ਬੀਬੀ ਜੀ ਦਾ ਵਿਆਹ ਬਟਾਲੇ ਹੋ ਗਿਆ। ਬੀਬੀ ਜੀ ਦੇ ਸੁਹਰੇ ਮੁਸਲਮਾਨ ਪੀਰ ਸਖੀ ਸਰਵਰ ਨੂੰ ਮੰਨਦੇ ਸਨ ਤੇ ਧੋਕਲ ਜਾਦੇ ਸਨ। ਉਹਨਾ ਨੇ ਘਰ ਵਿੱਚ ਇੱਕ ਮੜੀ ਬਨਾਈ ਹੋਈ ਸੀ ਤੇ ਪੂਜਾ ਕਰਨ ਲਈ ਦੀਵਾ ਜਗਾਉਦੇ ਸਨ। ਵਿਆਹ ਤੋ ਬਾਅਦ ਉਹਨਾ ਦੀ ਸੱਸ ਨੇ ਕਿਹਾ ਪਹਿਲਾ ਮੜੀ ਤੇ ਦੀਵਾ ਜਗਾ ਤੇ ਮੱਥਾ ਟੇਕ ਫੇਰ ਘਰ ਦੇ ਅੰਦਰ ਜਾਵੀ। ਬੀਬੀ ਜੀ ਨੇ ਕਿਹਾ ਮੈ ਗੁਰੂ ਅਰਜਨ ਦੇਵ ਜੀ ਨੂੰ ਸਤਿਗੁਰੂ ਮੰਨਦੀ ਹਾ ਮਾਤਾ ਜੀ ਇਹ ਸਿਰ ਗੁਰੂ ਅਰਜਨ ਦੇਵ ਜੀ ਤੋ ਬਿਨਾ ਹੋਰ ਕਿਸੇ ਅੱਗੇ ਨਹੀ ਝੁਕੇਗਾ। ਤੁਸੀ ਸਖੀ ਸਰਵਰ ਨੂੰ ਮੰਨੋ ਮੈਨੂੰ ਕੋਈ ਇਤਰਾਜ ਨਹੀ। ਪਹਿਲੇ ਦਿਨ ਹੀ ਸੱਸ ਦਾ ਮਨ ਦੁਖਿਆ ਤੇ ਰਿਸ਼ਤੇਦਾਰਾ ਨੇ ਕਿਹਾ ਇਹ ਤਾ ਪਹਿਲੇ ਦਿਨ ਤੋ ਤੇਰਾ ਕਹਿਣਾ ਨਹੀ ਮੰਨਦੀ ਅੱਗੇ ਕੀ ਕਰੇਗੀ। ਸਮਾ ਬੀਤਦਾ ਗਿਆ। ਬੀਬੀ ਸੰਤੀ ਦੀ ਸੱਸ ਨਾਲ ਲੜਾਈ ਰਹਿੰਦੀ ਸੀ। ਬੀਬੀ ਜੀ ਨੇ ਕਹਿਣਾ ਮੈ ਘਰ ਦਾ ਸਾਰਾ ਕੰਮ ਕਰਦੀ ਹਾ ਤੇ ਸਭ ਦੀ ਸੇਵਾ ਕਰਦੀ ਹਾ। ਪਰ ਸੱਸ ਨੇ ਇਹ ਕਹਿਣਾ ਕਿ ਤੂੰ ਸਖੀ ਸਰਵਰ ਨੂੰ ਗੁਰੂ ਕਿਉ ਨਹੀ ਮੰਨਦੀ। ਕੁਝ ਸਮੇ ਬਾਦ ਉਹਨਾ ਦੀ ਸੱਸ ਨੇ ਬੀਬੀ ਜੀ ਨੂੰ 2 ਕਿੱਲੇ ਜਮੀਨ ਦੇ ਕੇ ਅੱਲਗ ਕਰ ਦਿੱਤਾ। ਬੀਬੀ ਜੀ ਦਾ ਪਤੀ ਵੀ ਗੁਰੂ ਅਰਜਨ ਦੇਵ ਜੀ ਨੂੰ ਮੰਨਣ ਲੱਗ ਪਿਆ। ਕੁਝ ਸਮੇ ਬਾਦ ਉਹਨਾ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ। ਉਹਨਾ ਨੇ ਪੁੱਤਰ ਦਾ ਨਾਮ ਬੱਲਾ ਰੱਖਿਆ। ਬੱਲਾ 7 ਸਾਲਾ ਦਾ ਸੀ ਕੀ ਉਸ ਦੇ ਪਿਤਾ ਜੀ ਸੰਸਾਰ ਤੋ ਚੱਲੇ ਗਏ। ਬੀਬੀ ਜੀ ਨੇ ਸਤਿਗੁਰੂ ਜੀ ਦਾ ਭਾਣਾ ਮੰਨਿਆ। ਬੀਬੀ ਜੀ ਆਪਨੇ ਪੁੱਤਰ ਨੂੰ ਰੋਜ ਸਤਿਗੁਰੂ ਜੀ ਦੀਆ ਸਾਖੀਆ ਸੁਨਾਦੇ ਸਨ। ਜਦੋ ਬੱਲਾ ਵੱਡਾ ਹੋਇਆ ਤਾ ਉਹ ਖੇਤੀ ਕਰਨ ਲੱਗ ਪਿਆ। ਆਪਨੀ ਜਮੀਨ ਘੱਟ ਹੋਣ ਕਰਕੇ ਉਹ ਲੋਕਾ ਦੀ ਜਮੀਨ ਤੇ ਵੀ ਖੇਤੀ ਕਰਦਾ ਸੀ। ਉਹਨਾ ਦਾ ਸਾਰਾ ਪਿੰਡ ਸਖੀ ਸਰਵਰ ਨੂੰ ਗੁਰੂ ਮੰਨਦਾ ਸੀ। ਇਕ ਦਿਨ ਪਿੰਡ ਦੇ ਲੋਕ ਉਸਦੇ ਖੇਤਾ ਕੋਲੋ ਜਾ ਰਹੇ ਸਨ। ਬੱਲਾ ਨੇ ਅਵਾਜ ਮਾਰ ਕੇ ਕਿਹਾ ਤੁਸੀ ਕਿੱਥੇ ਜਾ ਰਹੇ ਹੋ। ਉਹਨਾ ਨੇ ਕਿਹਾ ਅਸੀ ਧੋਕਲ ਆਪਨੇ ਗੁਰੂ ਨੂੰ ਮਨਾਣ ਲਈ ਜਾ ਰਹੇ ਹਾ। ਬੱਲਾ ਸ਼ਾਮ ਨੂੰ ਘਰ ਆਇਆ ਤੇ ਉਸ ਨੇ ਆਪਨੀ ਮਾਤਾ ਜੀ ਨੂੰ ਪੁੱਛਿਆ ਸਾਰੇ ਲੋਕ ਆਪਨੇ ਗੁਰੂ ਨੂੰ ਮਣਾਨ ਤੇ ਪੂਜਾ ਕਰਨ ਜਾ ਰਹੇ ਹਨ। ਅਸੀ ਆਪਨੇ ਸਤਿਗੁਰੂ ਜੀ ਕੋਲ ਨਹੀ ਜਾਣਾ। ਮਾਤਾ ਜੀ ਨੇ ਜਵਾਬ ਦਿੱਤਾ ਸਾਡੇ ਸਤਿਗੁਰੂ ਜੀ ਅੰਤਰਜਾਮੀ ਹਨ। ਸਤਿਗੁਰੂ ਜੀ ਸਾਨੂੰ ਘਰ ਆ ਕੇ ਦਰਸ਼ਨ ਦੇਣਗੇ। ਉਸ ਵੇਲੇ ਸਤਿਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ ਸਨ ਤੇ ਗੁਰੂ ਹਰਗੋਬਿੰਦ ਜੀ ਗੱਦੀ ਤੇ ਬਿਰਾਜਮਾਨ ਸਨ। ਬੱਲਾ ਨੇ ਆਪਨੀ ਮਾਤਾ ਜੀ ਨੂੰ ਪੁੱਛਿਆ ਜੇ ਸਤਿਗੁਰੂ ਜੀ ਖੇਤਾ ਵਿੱਚ ਦਰਸ਼ਨ ਦੇ ਦੇਣਗੇ ਤਾ ਮੈ ਕੀ ਰੱਖ ਕੇ ਮੱਥਾ ਟੇਕਾਗਾ। ਸਤਿਗੁਰੂ ਜੀ ਨੂੰ ਮੱਥਾ ਟੇਕਣ ਲਈ ਬੀਬੀ ਸੰਤੀ ਜੀ ਨੇ ਪੁੱਤਰ ਨੂੰ ਸਵਾ ਰੁਪਿਆ ਤੇ ਗੁੜ ਦੇ ਦਿੱਤਾ। ਇਕ ਦਿਨ ਬੱਲਾ ਖੇਤਾ ਵਿੱਚ ਕੰਮ ਕਰਦੇ ਹੋਏ ਸਤਿਗੁਰੂ ਜੀ ਨੂੰ ਯਾਦ ਕਰਕੇ ਬੈਰਾਗੀ ਹੋ ਗਿਆ। ਸਤਿਗੁਰੂ ਹਰਗੋਬਿੰਦ ਜੀ ਅਕਾਲ ਤਖਤ ਬਿਰਾਜਮਾਨ ਸਨ। ਸਤਿਗੁਰੂ ਜੀ ਨੇ ਹੁਕਮ ਕੀਤਾ ,” ਸਾਨੂੰ ਇੱਕ ਸਿੱਖ ਯਾਦ ਕਰ ਰਿਹਾ ਹੈ ਤੇ ਅਸੀ ਉਸ ਕੋਲ ਜਾਣਾ ਹੈ।” ਸਤਿਗੁਰੂ ਜੀ 25 ਸਿੱਖਾ ਸਮੇਤ ਬਟਾਲੇ ਪਹੁੰਚੇ। ਸਤਿਗੁਰੂ ਜੀ ਜਦੋ ਪਿੰਡ ਵਿੱਚ ਪਹੁੰਚੇ ਤਾ ਬਜੁਰਗ ਉਥੇ ਬੈਠੇ ਸਨ। ਸਤਿਗੁਰੂ ਜੀ ਘੋੜੇ ਤੇ ਸਵਾਰ ਸਨ। ਸਤਿਗੁਰੂ ਜੀ ਨੇ ਬਚਨ ਕੀਤਾ ,”ਇੱਥੇ ਇੱਕ ਸਾਡਾ ਭਗਤ ਬੱਲਾ ਰਹਿੰਦਾ ਹੈ। “ ਇੱਕ ਬਜੁਰਗ ਨੇ ਕਿਹਾ ਕਿ ਆਪ ਜੀ ਬੱਲੇ ਦੇ ਗੁਰੂ ਛੇਵੇ ਪਾਤਸ਼ਾਹ ਹਰਗੋਬਿੰਦ ਜੀ ਤਾ ਨਹੀ ? ਸਤਿਗੁਰੂ ਜੀ ਮੁਸਕਰਾਏ ਤੇ ਬਚਨ ਕੀਤਾ ,”ਪਾਤਸ਼ਾਹੀ ਦਾ ਤਾ ਸਾਨੂੰ ਪਤਾ ਨਹੀ ਜਿਹੜਾ ਜੋ ਮਰਜੀ ਮੰਨੇ ਅਸੀ ਬੱਲਾ ਨੂੰ ਮਿਲਣ ਲਈ ਆਏ ਹਾ ਬੱਲਾ ਸਾਡਾ ਭਗਤ ਹੈ। “ ਪਿੰਡ ਵਾਲਿਆ ਨੇ ਕਿਹਾ ਕਿ ਉਹ ਖੇਤਾ ਵਿੱਚ ਆਪ ਜੀ ਨੂੰ ਮਿਲੇਗਾ। ਭਗਤ ਬੱਲਾ ਪਰਸ਼ਾਦਾ ਛਕਨ ਲੱਗਾ ਸੀ ਕਿ ਸਤਿਗੁਰੂ ਜੀ ਨੂੰ ਯਾਦ ਕਰਦੇ ਹੋਏ ਦਿਲੋ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਜੀ ਕਦੋ ਦਰਸ਼ਨ ਦੇਵੋਗੇ ਹੁਣ ਤਾ ਲੋਕਾ ਦੇ ਮੇਹਨਿਆ ਤੇ ਤਾਹਨਿਆ ਨੇ ਮਾਰ ਸੁੱਟਿਆ ਹੈ ਕਿ ਤੇਰੇ ਸਤਿਗੁਰੂ ਜੀ ਨੇ ਨਹੀ ਆਉਣਾ। ਸਤਿਗੁਰੂ ਜੀ ਨੇ ਦੇਖਿਆ ਕਿ ਭਗਤ ਬੱਲਾ ਸਮਾਧੀ ਲਗਾ ਕੇ ਬੈਠਾ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ,”ਹੋਲੀ ਹੋਲੀ ਜਾਣਾ ਹੈ ਉਸਦੀ ਸਮਾਧੀ ਨਾ ਕਿਤੇ ਖੁੱਲ ਜਾਵੇ। “ਸਤਿਗੁਰੂ ਜੀ ਸਿੱਖਾ ਸਮੇਤ ਭਗਤ ਬੱਲਾ ਦੇ ਸਾਮਨੇ ਜਾ ਕੇ ਖੜ ਗਏ। ਭਗਤ ਬੱਲਾ ਨੇ ਅਰਦਾਸ ਕਰਨ ਤੋ ਬਾਅਦ ਦੇਖਿਆ ਸਤਿਗੁਰੂ ਹਰਗੋਬਿੰਦ ਜੀ ਸਾਮਨੇ ਖੜੇ ਹਨ ਤੇ ਉਹ ਸੋਚਦੇ ਹਨ ਕਿ ਮੈਨੂੰ ਸੁਪਨਾ ਆ ਰਿਹਾ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ,”ਅਸੀ ਸੱਚੀ ਆ ਗਏ ਹਾ।” ਭਗਤ ਬੱਲਾ ਨੂੰ ਜਿਹੜੀ ਮਾਤਾ ਜੀ ਨੇ ਭੇਟਾ ਦਿੱਤੀ ਸੀ ਉਹ ਮੱਥਾ ਟੇਕੀ। ਸਤਿਗੁਰੂ ਜੀ ਨੇ ਭਗਤ ਬੱਲਾ ਨੂੰ ਦੋਨਾ ਹੱਥਾ ਨਾਲ ਫੜ ਕੇ ਛਾਤੀ ਨਾਲ ਲੱਗਾ ਲਿਆ। ਉਹ ਬੱਚਿਆ ਵਾਗ ਕਹਿ ਰਿਹਾ ਸੀ ਆਪ ਜੀ ਪਹਿਲਾ ਕਿਉ ਨਹੀ ਆਏ ਮੈਨੂੰ ਤੇ ਮੇਰੀ ਮਾ ਨੂੰ ਲੋਕਾ ਨੇ ਬੜੇ ਤਾਹਨੇ ਮਾਰੇ ਹਨ ਕਿ ਤੇਰੇ ਸਤਿਗੁਰੂ ਨੇ ਨਹੀ ਆਉਣਾ ਉਹ ਅਮੀਰਾ ਦਾ ਸਤਿਗੁਰੂ ਹੈ ਗਰੀਬਾ ਦਾ ਨਹੀ।
@tajindersingh1468
@tajindersingh1468 14 күн бұрын
❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit💕Singh Sache Patshah Ji Bakhsh Lawo Ji Darshan Davo Sache Patshah Ji❤
@DARSHANSINGH-ez9gg
@DARSHANSINGH-ez9gg 14 күн бұрын
Dhan Dhan satguru Ram singh ji maharaj and satguru jigjit singh ji maharaj 🌹🌹🌹🌹🌹
@dhansatgurujagjitsinghji
@dhansatgurujagjitsinghji 14 күн бұрын
ਸਾਖੀ ਨੰ-- 117🌹 ਅੰਤਰਜਾਮੀ ਸਤਿਗੁਰੂ ਜੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਬੀਬੀ ਜਗੀਰ ਕੋਰ ਜੀ ਤੇ ਕਿਸ ਤਰਾ ਕਿਰਪਾ ਕੀਤੀ ਇਹ ਸਾਖੀ ਪੜੋ -: ਬੀਬੀ ਜਗੀਰ ਕੌਰ ਜੀ ਸਿਰਸਾ ਜਿਲਾ ਹਰਿਆਣਾ ਦੇ ਰਹਿਣ ਵਾਲੇ ਹਨ। ਬੀਬੀ ਜਗੀਰ ਕੌਰ ਜੀ ਨਾਲ ਸੰਨ 1967 ਵਿੱਚ ਇੱਕ ਕੌਤਕ ਹੋਇਆ। ਉਹਨਾ ਦੀ ਛਾਤੀ ਦੇ ਵਿੱਚ ਕੈਂਸਰ ਹੋ ਗਿਆ ਉਹਨਾ ਨੇ ਸਿਰਸਾ ਦੇ ਇੱਕ ਹਸਪਤਾਲ ਵਿੱਚ ਚੈਕਅਪ ਕਰਵਾਇਆ। ਡਾਕਟਰ ਨੇ ਉਹਨਾ ਨੂੰ ਉਪਰੇਸ਼ਨ ਲਈ ਹਸਪਤਾਲ ਦਾਖਿਲ ਕਰ ਲਿਆ। 22 ਦਿਨ ਬੀਤ ਗਏ ਪਰ ਉਹਨਾ ਨੂੰ ਹਸਪਤਾਲ ਤੋ ਛੁੱਟੀ ਨਹੀ ਮਿਲੀ। ਬੀਬੀ ਜੀ ਬਹੁਤ ਨਿਰਾਸ਼ ਸਨ। ਸਤਿਗੁਰੂ ਜਗਜੀਤ ਸਿੰਘ ਜੀ ਇੱਕ ਸਿੱਖ ਨੂੰ ਦਰਸ਼ਨ ਦੇਣ ਲਈ ਉਸੇ ਹੀ ਹਸਪਤਾਲ ਵਿੱਚ ਗਏ। ਬੀਬੀ ਜੀ ਦੇ ਪਤੀ ਨੇ ਉਹਨਾ ਨੂੰ ਕਿਹਾ ਸਤਿਗੁਰੂ ਜੀ ਬਾਹਰ ਦਰਸ਼ਨ ਦੇ ਰਹੇ ਹਨ ਤੁਸੀ ਵੀ ਆ ਕੇ ਦਰਸ਼ਨ ਕਰ ਲਉ। ਬੀਬੀ ਜੀ ਹਿਮੰਤ ਕਰ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਗਏ। ਜਦੋ ਉਹਨਾ ਨੇ ਸਤਿਗੁਰੂ ਜੀ ਦੇ ਪਵਿੱਤਰ ਚਰਨਾ ਤੇ ਮੱਥਾ ਟੇਕਿਆ। ਸਤਿਗੁਰੂ ਜੀ ਨੇ ਬਚਨ ਕੀਤਾ," ਬੀਬੀ ਤੂੰ ਕਿੰਨੇ ਦਿਨਾ ਤੋ ਇੱਥੇ ਹੈ ? " ਬੀਬੀ ਜੀ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਮੈ 22 ਦਿਨਾ ਤੋ ਇੱਥੇ ਹਾ। ਸਤਿਗੁਰੂ ਜੀ ਨੇ ਫਿਰ ਬਚਨ ਕੀਤਾ," ਤੈਨੂੰ ਛੁੱਟੀ ਕਦੋ ਮਿਲਣੀ ਹੈ।" ਬੀਬੀ ਜੀ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਮੈਨੂੰ ਪਤਾ ਨਹੀ ।ਸਤਿਗੁਰੂ ਜੀ ਨੇ ਬਚਨ ਕੀਤਾ ,"ਤੈਨੂੰ ਛੁੱਟੀ ਮਿਲ ਜਾਵੇਗੀ।" ਸਤਿਗੁਰੂ ਜੀ ਦੇ ਬਚਨ ਕਰਨ ਦੀ ਦੇਰ ਸੀ ਕੀ ਕੁੱਝ ਘੰਟਿਆ ਬਾਅਦ ਡਾਕਟਰ ਨੇ ਬੀਬੀ ਜੀ ਨੂੰ ਕਿਹਾ ਤੁਹਾਨੂੰ ਹੁਣ ਛੁੱਟੀ ਮਿਲ ਜਾਵੇਗੀ। ਡਾਕਟਰਾ ਨੇ ਉਹਨਾ ਨੂੰ ਕੁੱਝ ਦਵਾਈਆ ਦਿੱਤੀਆ ਤੇ ਕਿਹਾ ਚੈਕਅਪ ਤੋ ਬਾਅਦ ਤਹਾਨੂੰ ਛੁੱਟੀ ਮਿਲ ਜਾਵੇਗੀ। ਸਾਰੇ ਜਾਣੇ ਬਹੁਤ ਹੈਰਾਨ ਹੋ ਗਏ ਕਿ ਇੰਨੀ ਛੇਤੀ ਉਹਨਾ ਨੂੰ ਛੁੱਟੀ ਕਿਸ ਤਰਾ ਮਿਲ ਸਕਦੀ ਹੈ ਸਾਰੇ ਜਾਣੇ ਕਿਹ ਰਹੇ ਸਨ ਧੰਨ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਜਦੋ ਬੀਬੀ ਜੀ ਨੂੰ ਛੁੱਟੀ ਮਿਲੀ ਤੇ ਉਹ ਘਰ ਪਹੁੰਚੇ। ਉਹਨਾ ਨੇ ਦੇਖਿਆ ਕਿ ਉਹਨਾ ਦਾ ਵੱਡਾ ਭਰਾ ਉਹਨਾ ਦੇ ਘਰ ਆਇਆ ਹੋਇਆ ਸੀ। ਬੀਬੀ ਜੀ ਦੇ ਭਰਾ ਨੇ ਕਿਹਾ ਕਿ ਮੈਨੂੰ ਪਹਿਲਾ ਹੀ ਪਤਾ ਚੱਲ ਗਿਆ ਸੀ ਕਿ ਤੈਨੂੰ ਛੁੱਟੀ ਮਿਲ ਗਈ ਹੈ। ਬੀਬੀ ਜੀ ਦੇ ਪਤੀ ਨੇ ਉਹਨਾ ਨੂੰ ਪੁੱਛਿਆ ਕਿ ਤੁਸੀ ਕਿਸ ਤਰਾ ਜਾਣਦੇ ਸੀ ਕਿ ਤੁਹਾਡੀ ਭੈਣ ਹਸਪਤਾਲ ਤੋ ਆ ਰਹੀ ਹੈ। ਬੀਬੀ ਜੀ ਦੇ ਭਰਾ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਉਸੇ ਦਿਨ ਪਹਿਲਾ ਉਸ ਨੂੰ ਮਿਲੇ ਸਨ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਤੇਰੀ ਭੈਣ ਨੂੰ ਹਸਪਤਾਲ ਤੋ ਛੁੱਟੀ ਮਿਲ ਗਈ ਹੈ। ਬੀਬੀ ਜੀ ਤੇ ਉਹਨਾ ਦੇ ਪਤੀ ਇਹ ਸੁਣ ਕੇ ਬੜੇ ਹੈਰਾਨ ਹੋ ਗਏ ਕਿ ਜਦੋ ਸਤਿਗੁਰੂ ਜੀ ਉਹਨਾ ਨੂੰ ਹਸਪਤਾਲ ਵਿੱਚ ਮਿਲੇ ਸਨ ਤਦ ਤੱਕ ਛੁੱਟੀ ਦੀ ਕੋਈ ਵੀ ਉਮੀਦ ਨਹੀ ਸੀ ਤੇ ਫਿਰ ਕਿਸਤਰਾ ਸਤਿਗੁਰੂ ਜੀ ਨੇ ਉਹਨਾ ਦੇ ਭਰਾ ਨੂੰ ਬਚਨ ਕਰ ਦਿੱਤਾ ਕਿ ਉਸਨੂੰ ਛੁੱਟੀ ਮਿਲ ਗਈ ਹੈ ਤੇ ਉਹ ਘਰ ਆ ਰਹੀ ਹੈ। ਉਹ ਬਾਅਦ ਵਿੱਚ ਸਮਝੇ ਕਿ ਇਹ ਸਾਰਾ ਸਤਿਗੁਰੂ ਜੀ ਦਾ ਕੋਤਕ ਹੈ ਉਹ ਆਪ ਅਕਾਲ ਪੁਰਖ ਹਨ। ਸਤਿਗੁਰੂ ਜੀ ਜੋ ਕੁੱਝ ਵੀ ਚਾਹੁਣ ਉਹ ਕਰ ਸਕਦੇ ਹਨ। ਸਤਿਗੁਰੂ ਜੀ ਆਪਣੀਆ ਖੇਡਾ ਆਪ ਹੀ ਜਾਣਦੇ ਹਨ। ਨਾ ਕੋਈ ਹੋਇਆ ਨਾ ਕੋਈ ਹੋਵੇਗਾ ਗੁਰੂ ਜਗਜੀਤ ਵਰਗਾ। ਧੰਨ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@tajindersingh1468
@tajindersingh1468 22 күн бұрын
❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit💕Singh Sache Patshah Ji❤
@DARSHANSINGH-ez9gg
@DARSHANSINGH-ez9gg 22 күн бұрын
Dhan Dhan Satguru Ram Singh ji Maharaj and Satguru Jigjit Singh Ji Maharaj ❤❤❤❤❤
@dhansatgurujagjitsinghji
@dhansatgurujagjitsinghji 22 күн бұрын
ਸਾਖੀ ਨੰ --116🌹 ਸਦਾ ਅੰਗ ਸੰਗੇ ਅਭੰਗੰ ਬਿਭੂਤੇ ਸਤਿਗੁਰੂ ਜਗਜੀਤ ਸਿੰਘ ਜੀ ਦਾ ਇਹ ਕੋਤਕ ਸੰਨ 1972 ਦਾ ਹੈ। ਮੰਡੀ ਦੀ ਇੱਕ ਬੀਬੀ ਜੀ ਨੂੰ ਕੋਈ ਸਰੀਰਕ ਤਕਲੀਫ ਹੋ ਗਈ ਤੇ ਉਹਨਾ ਨੇ ਬਹੁਤ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋਏ। ਬੀਬੀ ਜੀ ਫਿਰ ਹਸਪਤਾਲ ਗਏ ਡਾਕਟਰ ਨੇ ਕਿਹਾ 7 ਦਿਨ ਰੋਜ ਚੈਕਅਪ ਲਈ ਹਸਪਤਾਲ ਆਉਣਾ ਪਵੇਗਾ ਫਿਰ ਇਲਾਜ ਸ਼ੁਰੂ ਕਰਾਗੇ। ਬੀਬੀ ਜੀ ਰੋਜ ਹਸਪਤਾਲ ਜਾਂਦੇ ਰਹੇ ਤੇ ਸੱਤਵੇ ਦਿਨ ਡਾਕਟਰਾ ਨੇ ਦੱਸਿਆ ਕਿ ਤਹਾਨੂੰ ਬਿਜਲੀ ਲਗਵਾਉਣੀ ਪਵੇਗੀ। ਇਹ ਸੁਣ ਕੇ ਬੀਬੀ ਜੀ ਨਿਰਾਸ਼ ਹੋ ਗਏ। ਜਦੋ ਬੀਬੀ ਜੀ ਹਸਪਤਾਲ ਦੇ ਗੇਟ ਤੋ ਬਾਹਰ ਆਏ ਤਾ ਇਕ ਬਜੁਰਗ ਪਹਾੜਨ ਬੀਬੀ, ਬੀਬੀ ਜੀ ਕੋਲ ਆ ਗਏ। ਬੀਬੀ ਜੀ ਉਸ ਪਹਾੜਨ ਬੀਬੀ ਨੂੰ ਬਿਲਕੁਲ ਨਹੀ ਜਾਣਦੇ ਸਨ। ਉਸ ਪਹਾੜਨ ਬੀਬੀ ਨੇ ਪੁਛਿਆ ਕਿ ਤੂੰ ਕਿਸ ਲਈ ਹਸਪਤਾਲ ਆਈ ਹੈ। ਬੀਬੀ ਜੀ ਨੇ ਆਪਣੀ ਤਕਲੀਫ ਦੱਸੀ। ਪਹਾੜਨ ਬੀਬੀ ਨੇ ਪੁਛਿਆ ਡਾਕਟਰ ਨੇ ਕੀ ਇਲਾਜ ਦੱਸਿਆ ਹੈ। ਬੀਬੀ ਜੀ ਨੇ ਕਿਹਾ ਡਾਕਟਰ ਨੇ ਬਿਜਲੀ ਲਵਾਉਣ ਲਈ ਕਿਹਾ ਹੈ ਤਾ ਪਹਾੜਨ ਬੀਬੀ ਨੇ ਕਿਹਾ ਮੈਨੂੰ ਵੀ ਇਹ ਤਕਲੀਫ ਸੀ ਮੇਰਾ ਵੀ ਡਾਕਟਰ ਨੇ ਬਿਜਲੀ ਨਾਲ ਇਲਾਜ ਕੀਤਾ ਹੈ ਤੇ ਤਕਲੀਫ ਬੜੀ ਹੁੰਦੀ ਹੈ ਪਰ ਅਰਾਮ ਨਹੀ ਆਉਦਾ ਹੈ। ਇਸ ਲਈ ਤੂੰ ਇਲਾਜ ਨਾ ਕਰਵਾਈ। ਇਹ ਗੱਲਾ ਕਰਨ ਤੋ ਬਾਅਦ ਬੀਬੀ ਜੀ ਆਪਣੇ ਘਰ ਵੱਲ ਚੱਲ ਪਏ। ਬੀਬੀ ਜੀ ਦੇ ਘਰ ਦਾ ਰਸਤਾ ਹੋਰ ਪਾਸੇ ਵੱਲ ਜਾਦਾ ਸੀ ਤੇ ਪਹਾੜਨ ਬੀਬੀ ਸਿੱਧੀ ਚਲੀ ਗਈ। ਪਹਾੜਨ ਬੀਬੀ ਦੇ ਜਾਣ ਤੋ ਬਾਦ ਬੀਬੀ ਜੀ ਸੋਚਨ ਲੱਗੇ ਮੈ ਕਈ ਵਾਰੀ ਹਸਪਤਾਲ ਗਈ ਹਾ। ਪਰ ਅੱਜ ਤਕ ਕਿਸੇ ਨੇ ਮੇਰੀ ਬੀਮਾਰੀ ਬਾਰੇ ਨਹੀ ਪੁਛਿਆ।ਇਹ ਪੁੱਛਣ ਵਾਲੀ ਕੋਣ ਹੈ ? ਜੋ ਮੈਨੂੰ ਇਲਾਜ ਕਰਵਾਉਣ ਲਈ ਮਨਾ ਕਰ ਗਏ ਹਨ। ਬੀਬੀ ਜੀ ਨੇ ਕਿਹਾ ਉਸ ਤੋ ਬਾਦ ਉਹ ਪਹਾੜਨ ਬੀਬੀ ਮੈਨੂੰ ਛੋਟੇ ਜਿਹੇ ਸ਼ਹਿਰ ਵਿੱਚ ਨਜਰ ਨਹੀ ਆਈ। ਇਹ ਤਾ ਅੰਗ ਸੰਗ ਰਹਿਣ ਵਾਲੇ ਸਤਿਗੁਰੂ ਜਗਜੀਤ ਸਿੰਘ ਜੀ ਦਾ ਹੀ ਰੂਪ ਹੋਵੇਗਾ। ਸਤਿਗੁਰੂ ਜੀ ਦੀ ਕਿਰਪਾ ਨਾਲ ਬੀਬੀ ਜੀ ਦੇ ਪਤੀ ਜੀ ਨੇ ਇਕ ਦਵਾਈ ਲਿਆਦੀ ,ਉਸ ਦਵਾਈ ਦੀ ਇਕ ਪੁੜੀ ਨਾਲ ਹੀ ਉਹਨਾ ਦੀ ਬੀਮਾਰੀ ਠੀਕ ਹੋ ਗਈ। ਡਾਕਟਰਾ ਕੋਲੋ ਠੀਕ ਨਾ ਹੋਣ ਵਾਲੀ ਬੀਮਾਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਇੱਕ ਪੁੜੀ ਨਾਲ ਠੀਕ ਹੋ ਗਈ। ਧੰਨ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@tajindersingh1468
@tajindersingh1468 27 күн бұрын
❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit💕Singh Sache Patshah Ji Bakhsh Lawo Ji Darshan Davo Ji❤
@dhansatgurujagjitsinghji
@dhansatgurujagjitsinghji 27 күн бұрын
ਸਾਖੀ ਨੰ-- 114 🌹 ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ਬੇਅੰਤ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦੇ ਕੋਤਕ ਵੀ ਬੇਅੰਤ ਹਨ। ਸੱਚੇ ਪਾਤਸ਼ਾਹ ਜੀ ਪਤਾ ਨਹੀ ਕਿਥੇ ਕਿਥੇ ਕਿਸ ਕਿਸ ਨਾਲ ਕੀ ਕੀ ਕੋਤਕ ਕਰਦੇ ਹਨ। ਸੱਚੇ ਪਾਤਸ਼ਾਹ ਜੀ ਨੇ ਅਣਹੋਣੀ ਨੂੰ ਹੋਣੀ ਵਿੱਚ ਬਦਲ ਦਿੱਤਾ ਇਸ ਕੋਤਕ ਬਾਰੇ ਪਿੰਡ ਹਮੀਦੀ ਜਿਲਾ ਸੰਗਰੂਰ ਦੇ ਰਹਿਣ ਵਾਲੇ ਸੰਤ ਨਛੱਤਰ ਸਿੰਘ ਜੀ ਦੱਸ ਰਹੇ ਹਨ। ਸੰਤ ਨਛੱਤਰ ਸਿੰਘ ਜੀ ਬਰੇਲੀ ਵਿੱਚ ਨੋਕਰੀ ਕਰਦੇ ਸਨ ਪਰ ਉਹਨਾ ਦੀ ਪਤਨੀ ਬੀਬੀ ਸੁਰਿੰਦਰ ਕੋਰ ਜੀ ਪੰਜਾਬ ਵਿੱਚ ਸਰਕਾਰੀ ਸਕੂਲ ਵਿੱਚ ਅਧਿਆਪਕ ਲੱਗੇ ਹੋਏ ਸਨ। ਬੀਬੀ ਜੀ ਜਿਸ ਜਗਾ ਤੇ ਨੌਕਰੀ ਕਰਦੇ ਸਨ ਉਥੇ ਜਾਣ ਵਾਸਤੇ ਰੋਜ 120 ਕਿਲੋਮੀਟਰ ਸਫਰ ਕਰਨਾ ਪੈੰਦਾ ਸੀ। ਜਿਸ ਕਰਕੇ ਉਹਨਾ ਨੂੰ ਬੜੀ ਮੁਸ਼ਿਕਲ ਹੁੰਦੀ ਸੀ। ਸੰਤ ਨਛੱਤਰ ਸਿੰਘ ਜੀ ਨੇ ਆਪਣੀ ਪਤਨੀ ਦੀ ਬਦਲੀ ਕਰਵਾਉਣ ਵਾਸਤੇ ਬਹੁਤ ਕੋਸ਼ਿਸ਼ ਕੀਤੀ ਪਰ ਕਿਤੋ ਵੀ ਕੰਮ ਨਾ ਹੋਇਆ । ਸੰਨ 1985 ਵਿੱਚ ਸੰਤ ਜੀ ਨਾਲ ਕੰਮ ਕਰਦੇ ਇਕ ਸਟਾਫ ਮੈੰਬਰ ਜੋ ਕਿ ਚੰਡੀਗੜ ਰਹਿੰਦਾ ਸੀ। ਉਸ ਨੂੰ ਬਦਲੀ ਕਰਵਾਉਣ ਲਈ 3000 ਰੁਪਏ ਰਿਸ਼ਵਤ ਵੀ ਦਿੱਤੀ ਪਰ ਤਾ ਵੀ ਕੰਮ ਨਹੀ ਹੋਇਆ। ਸੰਤ ਲਾਲ ਸਿੰਘ ਜੀ ਸੰਤ ਨਛੱਤਰ ਜੀ ਨਾਲ ਬਰੇਲੀ ਕੈੰਟ ਵਿੱਚ ਰਹਿੰਦੇ ਸਨ। ਇਕ ਦਿਨ ਸੰਤ ਲਾਲ ਸਿੰਘ ਜੀ ਨੇ ਸੰਤ ਨਛੱਤਰ ਸਿੰਘ ਜੀ ਨੂੰ ਆ ਕੇ ਕਿਹਾ ਕਿ ਅੱਜ ਰਾਤ ਨੂੰ ਮੈਨੂੰ ਸਤਿਗੁਰੂ ਜਗਜੀਤ ਸਿੰਘ ਜੀ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਹੁਕਮ ਕੀਤਾ ਹੈ ਕਿ ,"ਨਛੱਤਰ ਸਿੰਘ ਨੂੰ ਕਹਿ ਕਿ ਐਪਲੀਕੇਸ਼ਨ ਦੇਵੇ। ਮੈ ਸੁਰਿੰਦਰ ਕੋਰ ਦੀ ਬਦਲੀ ਉਸਦੇ ਪਿੰਡ ਹੀ ਕਰਵਾ ਦਿਆਗਾ।" ਸੰਤ ਜੀ 16 ਜਨਵਰੀ ਨੂੰ ਪਿੰਡ ਰੜ ਦੇ ਸ਼ਹੀਦੀ ਮੇਲੇ ਵਾਲੇ ਦਿਨ ਸੂਬਾ ਮੇਲਾ ਸਿੰਘ ਰਛੀਨ ਨੂੰ ਬਦਲੀ ਵਾਸਤੇ ਕਹਿ ਹੀ ਰਹੇ ਸਨ ਕਿ ਉਥੇ ਸਰਬਜੀਤ ਸਿੰਘ ਬੀ.ਡੀ.ਪੀ.ਉ. ਆ ਗਏ। ਉਹਨਾ ਨੇ ਸੰਤ ਜੀ ਦੀ ਗੱਲ ਸੁਣ ਕੇ ਕਿਹਾ ਕਿ ਇਹ ਕੰਮ ਸੂਬਾ ਜੀ ਦੇ ਕਰਨ ਵਾਲਾ ਨਹੀ ਹੈ। ਤੂੰ ਇਹ ਐਪਲੀਕੇਸ਼ਨ ਮੈਨੂੰ ਦੇ ਦੇ। ਸੂਬਾ ਜੀ ਕੋਲੋ ਕੋਈ ਹੋਰ ਕੰਮ ਲੈ ਲਵਾਗੇ। ਸੰਤ ਨਛੱਤਰ ਸਿੰਘ ਜੀ ਦੀਆ ਛੁੱਟੀਆ ਖਤਮ ਹੋ ਗਈਆ। ਸੰਤ ਜੀ ਬੱਚਿਆ ਨੂੰ ਨਾਲ ਲੈ ਕੇ ਬਰੇਲੀ ਆਪਣੀ ਡਿਊਟੀ ਤੇ ਚੱਲੇ ਗਏ। ਉਹਨਾ ਦਿਨਾ ਵਿੱਚ ਸਕੂਲਾ ਵਿੱਚ ਵੀ ਛੁੱਟੀਆ ਸਨ। ਅਪ੍ਰੈਲ ਦੇ ਸ਼ੁਰੂ ਵਿੱਚ ਹੀ ਬੀਬੀ ਸੁਰਿੰਦਰ ਕੋਰ ਜੀ ਦੇ ਸਟਾਫ ਦਾ ਇਕ ਅਧਿਆਪਕ ਉਹਨਾ ਕੋਲ ਆਇਆ ਤੇ ਦੱਸਿਆ ਕਿ ਤੁਹਾਡੀ ਬਦਲੀ ਤੁਹਾਡੇ ਹੀ ਪਿੰਡ ਹਮੀਦੀ ਹੋ ਗਈ ਹੈ। ਬੀਬੀ ਜੀ ਇਹ ਗੱਲ ਸੁਣ ਕੇ ਬਹੁਤ ਖੁਸ਼ ਤੇ ਹੈਰਾਨ ਹੋਏ। ਜਿਹੜਾ ਕੰਮ ਕਈ ਸਾਲਾ ਤੋ ਸਿਫਾਰਸ਼ਾ ਨਾਲ ਤੇ ਰਿਸ਼ਵਤ ਨਾਲ ਨਹੀ ਹੋ ਰਿਹਾ ਸੀ, ਉਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਆਪੇ ਹੀ ਹੋ ਗਿਆ। ਬੀਬੀ ਜੀ ਦੀ ਪਹਿਲਾ ਤਾ ਨੇੜੇ ਵੀ ਬਦਲੀ ਨਹੀ ਹੋ ਰਹੀ ਸੀ ਪਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਬਦਲੀ ਉਹਨਾ ਦੇ ਆਪਣੇ ਪਿੰਡ ਹੋ ਗਈ। ਸਤਿਗੁਰੂ ਜੀ ਦੀ ਕਿਰਪਾ ਨਾਲ ਬੀਬੀ ਸੁਰਿੰਦਰ ਕੋਰ ਜੀ ਦੀ 22 ਸਾਲ ਬਦਲੀ ਨਹੀ ਹੋਈ। ਬੀਬੀ ਜੀ ਸੰਨ 2008 ਵਿੱਚ ਆਪਣੇ ਪਿੰਡ ਵਿੱਚ ਹੀ ਰਿਟਾਇਰ ਹੋਏ। ਇਹ ਇਕ ਜਾਹਰਾ ਕਰਾਮਾਤ ਦਸਦੀ ਹੈ। "ਕਹਿ ਰਵਿਦਾਸ ਅਕਥ ਬਹੁ ਕਾਇ ਕਰੀਜੈ ।। ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ।। ਸੰਤ ਜੀ ਕਹਿੰਦੇ ਹਨ ਮੇਰੇ ਸਤਿਗੁਰੂ ਜੀ ਦੀ ਵਡਿਆਈ ਦਾ ਅੰਤ ਨਹੀ ਹੈ। ਅਸੀ ਤੇ ਅਰਦਾਸ ਕਰਦੇ ਹਾ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੇ ਵਿੱਚੋ ਅਕਾਲ ਪੁਰਖ ਦੇ ਦਰਸ਼ਨ ਕਰਵਾਣ। ਕਿਰਪਾ ਕਰੋ ਅਸੀ ਅੰਤ ਕਾਲ ਤਕ ਆਪ ਜੀ ਦੇ ਬਣੇ ਰਹੀਏ। ਧੰਨ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@dhansatgurujagjitsinghji
@dhansatgurujagjitsinghji 27 күн бұрын
ਸਾਖੀ ਨੰ --115 🌹 ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁਖੁ ਰੋਗੁ ਸਤਿਗੁਰੂ ਜਗਜੀਤ ਸਿੰਘ ਜੀ ਦੇ ਇੱਕ ਬਚਨ ਨਾਲ ਹੀ ਬੀਮਾਰੀ ਠੀਕ ਹੋ ਗਈ। ਜਿਹੜੀ ਬਿਮਾਰੀ ਡਾਕਟਰ ਵੈਦਾ ਕੋਲੋ ਵੀ ਠੀਕ ਨਹੀ ਹੋ ਰਹੀ ਸੀ। ਮੁੰਬਈ ਰਹਿਣ ਵਾਲੇ ਸਰਦਾਰ ਅੰਗਰੇਜ ਸਿੰਘ ਜੀ ਆਪਣੇ ਨਾਲ ਹੋਇਆ ਕੋਤਕ ਇਸ ਤਰਾ ਦੱਸ ਰਹੇ ਹਨ। ਇਹ ਕੋਤਕ ਸੰਨ 1997 ਦਾ ਹੈ। ਅੰਗਰੇਜ ਸਿੰਘ ਉਸ ਵੇਲੇ ਗਿਆਰਵੀ ਜਮਾਤ ਵਿੱਚ ਪੜਦੇ ਸੀ। ਉਹ ਜਿਲਾ ਲਖੀਮਪੁਰ ਯੂ.ਪੀ. ਦੇ ਰਹਿਣ ਵਾਲੇ ਹਨ। ਉਹਨਾ ਨੂੰ ਅਚਾਨਕ ਇਕ ਅਜੀਬ ਬਿਮਾਰੀ ਲੱਗ ਗਈ। ਤਕਰੀਬਨ 2 ਸਾਲ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਹੀ ਪਿਆ। ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦਾ ਯੂ.ਪੀ. ਦਾ ਦੋਰਾ ਸ਼ੁਰੂ ਹੋਇਆ। ਸਤਿਗੁਰੂ ਜੀ ਨੇ ਕਿਰਪਾ ਕਰਕੇ ਉਹਨਾ ਦੇ ਘਰ ਵੀ ਚਰਨ ਪਾਏ। ਸਤਿਗੁਰੂ ਜੀ ਨੂੰ ਉਹਨਾ ਦੇ ਪਰਿਵਾਰ ਵਾਲਿਆ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਕਾਕੇ ਦੀ ਬੀਮਾਰੀ ਠੀਕ ਹੋਵੇ। ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ,"ਕਾਕੇ ਨੂੰ ਭੈਣੀ ਸਾਹਿਬ ਭੇਜ ਦਿਉ, ਉਥੇ ਹੀ ਇਲਾਜ ਕਰਾਵਾਗੇ।" ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਉਹ ਭੈਣੀ ਸਾਹਿਬ ਪਹੁੰਚ ਗਏ। ਸੱਚੇ ਪਾਤਸ਼ਾਹ ਜੀ ਦੇ ਹੁਕਮ ਨਾਲ ਕੁਦਰਤੀ ਇਲਾਜ ਹੁੰਦਾ ਰਿਹਾ। ਉਹ ਇਲਾਜ ਦੇ ਨਾਲ ਇਕ ਮਹੀਨਾ ਸੇਵਾ ਕਰਦੇ ਰਹੇ। ਅੰਗਰੇਜ ਸਿੰਘ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਪਰ ਕੋਈ ਫਰਕ ਨਹੀ ਪਿਆ ਤੇ ਉਹ ਬੜੇ ਉਦਾਸ ਹੋ ਗਏ।ਉਹਨਾ ਨੇ ਮਨ ਵਿੱਚ ਸੋਚਿਆ ਸਾਰੇ ਕਹਿੰਦੇ ਹਨ ਸਤਿਗੁਰੂ ਜਗਜੀਤ ਸਿੰਘ ਜੀ ਅਕਾਲਪੁਰਖ ਹਨ ਹੁਣ ਜੇ ਮੈਨੂੰ ਇਥੋ ਵੀ ਅਰਾਮ ਨਾ ਆਇਆ ਤੇ ਫਿਰ ਕਿਥੋ ਆਵੇਗਾ। ਉਹਨਾ ਦੇ ਮਨ ਵਿੱਚ ਵੀ ਇਕ ਦੋ ਦਿਨ ਤੋ ਇਹੀ ਵਿਚਾਰ ਆ ਰਹੇ ਸਨ। ਉਹ ਦੋ ਦਿਨਾ ਬਾਅਦ ਸੱਚੇ ਪਾਤਸ਼ਾਹ ਜੀ ਦੀ ਕੋਠੀ ਦੇ ਬਾਹਰ ਪਿੱਪਲ ਦੇ ਦਰਖਤ ਥੱਲੇ ਖੜੇ ਸਨ। ਸੱਚੇ ਪਾਤਸ਼ਾਹ ਜੀ ਆਪਣੀ ਕਲੱਬ ਕਾਰ ਤੇ ਵਾਪਿਸ ਕੋਠੀ ਵੱਲ ਆ ਰਹੇ ਸਨ। ਸੱਚੇ ਪਾਤਸ਼ਾਹ ਜੀ ਨੇ ਉਹਨਾ ਦੇ ਮਨ ਦੀ ਗੱਲ ਜਾਣ ਕੇ ਕਾਰ ਉਹਨਾ ਕੋਲ ਖੜੀ ਕੀਤੀ। ਸਤਿਗੁਰੂ ਜੀ ਨੇ ਆਪਣੀ ਰੁਮਾਲੀ ਉਹਨਾ ਦੇ ਸਿਰ ਤੇ ਲਗਾ ਕੇ ਬਚਨ ਕੀਤਾ ਕਿ ,"ਕਾਕਾ ਘਬਰਾ ਨਾ ਤੈਨੂੰ ਠੀਕ ਕਰਕੇ ਹੀ ਭੇਜਾਗੇ।" ਬਸ ਫਿਰ ਕੀ ਸੀ ਅੰਗਰੇਜ ਸਿੰਘ ਉਸੇ ਵੇਲੇ ਖੁਸ਼ ਹੋ ਗਏ। ਉਹਨਾ ਨੂੰ ਪੂਰਾ ਵਿਸ਼ਵਾਸ਼ ਹੋ ਗਿਆ ਕਿ ਹੁਣ ਮੈ ਠੀਕ ਹੋ ਜਾਵਾਗਾ। ਸੱਚੇ ਪਾਤਸ਼ਾਹ ਜੀ ਦੇ ਬਚਨ ਤੋ ਬਾਦ ਉਹਨਾ ਨੂੰ ਅੱਧਾ ਫਰਕ ਤਾ ਪੈ ਗਿਆ ਤੇ ਕੁੱਝ ਦਿਨਾ ਅੰਦਰ ਹੀ ਉਹ ਬਿਲਕੁਲ ਠੀਕ ਹੋ ਗਏ। ਕਿਸੇ ਵੀ ਜਗਾ ਤੋ ਠੀਕ ਨਾ ਹੋਣ ਵਾਲੀ ਬੀਮਾਰੀ ਸੱਚੇ ਪਾਤਸ਼ਾਹ ਜੀ ਦੇ ਬਚਨ ਨਾਲ ਹੀ ਠੀਕ ਹੋ ਗਈ । ਉਸ ਤੋ ਬਾਦ ਉਹ ਬੀਮਾਰੀ ਅੱਜ ਤੱਕ ਠੀਕ ਹੈ। ਧੰਨ ਹਨ ਰੋਗਾ ਨੂੰ ਦੂਰ ਕਰਨ ਵਾਲੇ ਸਤਿਗੁਰੂ ਜਗਜੀਤ ਸਿੰਘ ਜੀ। ਧੰਨ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@DARSHANSINGH-ez9gg
@DARSHANSINGH-ez9gg Ай бұрын
Dhan Dhan Satguru Ram Singh ji Maharaj and Satguru Jigjit Singh Ji Maharaj ❤❤❤❤
@DARSHANSINGH-ez9gg
@DARSHANSINGH-ez9gg Ай бұрын
Dhan Dhan Satguru Ram Singh ji Maharaj ❤❤❤❤❤
@DARSHANSINGH-ez9gg
@DARSHANSINGH-ez9gg Ай бұрын
Dhan Dhan Satguru Ram Singh ji Maharaj ❤❤❤❤
@tajindersingh1468
@tajindersingh1468 Ай бұрын
❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit💕 Singh Sache Patshah Ji Bakhsh Lawo Ji Sub Nu Darshan Davo Ji❤
@tajindersingh1468
@tajindersingh1468 Ай бұрын
❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit💕Singh Sache Patshah Ji Bakhsh Lawo Ji sab Nu Darshan Davo Ji❤
@tajindersingh1468
@tajindersingh1468 Ай бұрын
❤Dhan Dhan Sri Satguru Amardas Ji❤ ❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit Singh Sache Patshah Ji Bakhsh Lawo Ji Darshan Davo Ji❤
@granthh3401
@granthh3401 Ай бұрын
Naamdharee baba ji di jai
@DARSHANSINGH-ez9gg
@DARSHANSINGH-ez9gg Ай бұрын
Dhan Dhan satguru jigjit singh ji maharaj 🌹🌹🌹🌹🌹🌹
@tajindersingh1468
@tajindersingh1468 Ай бұрын
❤Hajra Hajoor Pehre De Malik Akal Purakh Anter Jaami Beant Patshah Dhan Dhan Sri satguru Jagjit Singh Sache Patshah Ji Bakhsh Lawo Ji Sab Nu Darshana Di Daat Bakhso Sache Patshah Ji❤
@DARSHANSINGH-ez9gg
@DARSHANSINGH-ez9gg Ай бұрын
Dhan Dhan Satguru Jigjit Singh Ji Maharaj ❤❤❤❤❤
@tajindersingh1468
@tajindersingh1468 Ай бұрын
❤Dhan Dhan Sri Satguru Partap Singh Sache Patshah Ji❤ ❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit Singh Sache Patshah Ji Bakhsh Lawo Ji Darshana Di Daat Bakhso Sache Patshah Ji❤
@dhansatgurujagjitsinghji
@dhansatgurujagjitsinghji Ай бұрын
ਸਾਖੀ ਨੰ --111🌹 ਖੋਫ ਰੱਖਣਾ ਗੁਰੂ ਦਾ ਹਰ ਦਮ ਸਤਿਗੁਰੂ ਪਰਤਾਪ ਸਿੰਘ ਜੀ ਦੇ ਵਰ ਨਾਲ ਨਗਰ ਪਿੰਡ ਵਸਿਆ ਹੈ। ਇਹ ਪਿੰਡ ਜਿਲਾ ਲੁਧਿਆਣੇ ਦੇ ਫਿਲੋਰ ਦੇ ਕੋਲ ਹੈ। ਸਤਿਗੁਰੂ ਪਰਤਾਪ ਸਿੰਘ ਜੀ ਦੇ ਵੇਲੇ ਦੇ ਸੂਬਾ ਦਸੌਧਾ ਸਿੰਘ ਜੀ ਇਸੇ ਪਿੰਡ ਦੇ ਸਨ। ਹੁਣ ਵੀ ਸੂਬਾ ਜੀ ਦੇ ਪਰਿਵਾਰ ਵਿੱਚੋ ਬੜੇ ਸਿੱਖ ਇਸ ਪਿੰਡ ਵਿੱਚ ਰਹਿੰਦੇ ਹਨ। ਸੰਨ 2008 ਦੀ ਵਾਰਤਾ ਹੈ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਬਿਲਾਸ ਘੱਟ ਕਰਦੇ ਸਨ। ਸਤਿਗੁਰੂ ਜੀ ਦਾ ਦੀਵਾਲੀ ਤੇ ਪਟਾਕੇ ਨਾ ਚਲਾਣ ਦਾ ਹੁਕਮ ਹੈ। ਇਹ ਹੁਕਮ ਬਾਰੇ ਹਰੀਮੰਦਰ ਸਾਹਿਬ ਵਿੱਚ ਵੀ ਸੰਗਤ ਨੂੰ ਸੁਣਾਇਆ ਗਿਆ ਤੇ ਸਤਿਜੁਗ ਅਖਬਾਰ ਵਿੱਚ ਵੀ ਦਿੱਤਾ ਗਿਆ ਸੀ। ਸਤਿਗੁਰੂ ਦਾ ਹੁਕਮ ਨਾ ਮੰਨਣ ਕਰਕੇ ਸਿੱਖ ਦੁੱਖੀ ਹੁੰਦਾ ਹੈ। ਪਰ ਸਿੱਖ ਭੁੱਲ ਜਾਦੇ ਹਨ ਤੇ ਪੂਰੇ ਹੁਕਮ ਤੇ ਨਹੀ ਚੱਲਦੇ। ਸਤਿਗੁਰੂ ਜੀ ਦੇ ਹੁਕਮ ਕੀਤੇ ਨੂੰ ਹਾਲੇ ਥੋੜੇ ਦਿਨ ਹੀ ਹੋਏ ਸਨ ਕੀ ਦੀਵਾਲੀ ਦਾ ਦਿਨ ਆ ਗਿਆ। ਨਗਰ ਪਿੰਡ ਦਾ ਇਕ 15 ਸਾਲਾ ਦਾ ਨਾਮਧਾਰੀ ਨੋਜਵਾਨ ਕਾਕਾ ਵੀ ਆਪਨੇ ਘਰ ਪਟਾਕੇ ਚਲਾਣ ਲੱਗਾ। ਉਸ ਦੇ ਘਰ ਵਾਲਿਆ ਨੇ ਕਿਹਾ ਕਾਕਾ ਸਤਿਗੁਰੂ ਜੀ ਦਾ ਪਟਾਕੇ ਚਲਾਣ ਦਾ ਹੁਕਮ ਨਹੀ ਹੈ। ਪਰ ਕਾਕੇ ਨੇ ਘਰ ਵਾਲਿਆ ਦੀ ਗੱਲ ਨਾ ਮੰਨੀ ਤੇ ਕਾਕੇ ਨੇ ਸਹਿਜ ਸੁਭਾ ਹੀ ਕਿਹਾ ਸਤਿਗੁਰੂ ਜੀ ਕਿਹੜਾ ਮੈਨੂੰ ਪਟਾਕੇ ਚਲਾਂਦੇ ਹੋਏ ਵੇਖ ਰਹੇ ਹਨ। ਕਾਕੇ ਨੇ ਇਕ ਪਟਾਕੇ ਨੂੰ ਚਲਾਣ ਵਾਸਤੇ ਅੱਗ ਲਗਾਈ ਪਰ ਪਟਾਕਾ ਨਹੀ ਚੱਲਿਆ। ਕਾਕਾ ਪਟਾਕੇ ਦੇ ਕੋਲ ਜਾ ਕੇ ਵੇਖਣ ਲੱਗਾ ਪਟਾਕਾ ਕਿਉ ਨਹੀ ਚਲਿਆ ਤਾ ਉਸੇ ਵੇਲੇ ਪਟਾਕਾ ਚੱਲ ਪਿਆ। ਕਾਕੇ ਦੀ ਇੱਕ ਅੱਖ ਬੜੀ ਬੁਰੀ ਤਰਾ ਜਖਮੀ ਹੋ ਗਈ। ਡਾਕਟਰਾ ਨੇ ਬੜਾ ਜੋਰ ਲਗਾਇਆ ਪਰ ਅੱਖ ਨਾ ਬੱਚ ਸਕੀ। ਕਾਕਾ ਹੁਣ ਇੱਕ ਅੱਖ ਤੋ ਵੇਖ ਨਹੀ ਸਕਦਾ। ਕਾਕੇ ਦੇ ਘਰਵਾਲਿਆ ਨੇ ਬੜੀ ਜਗਾ ਤੋ ਇਲਾਜ ਕਰਵਾਇਆ ਤੇ ਸੱਚੇ ਪਾਤਸ਼ਾਹ ਜੀ ਕੋਲੋ ਵੀ ਮਾਫੀ ਮੰਗੀ। ਪਰ ਅੱਖ ਠੀਕ ਨਾ ਹੋਈ। ਉਸ ਦਿਨ ਤੋ ਬਾਦ ਨਗਰ ਪਿੰਡ ਵਾਲਿਆ ਨੇ ਪਟਾਕੇ ਚਲਾਣੇ ਬੰਦ ਕਰ ਦਿੱਤੇ ਤੇ ਸਾਰੇ ਪਿੰਡ ਵਾਲੇ ਦੀਵਾਲੀ ਵਾਲੇ ਦਿਨ ਭਜਨ ਕਰਕੇ ਦੀਵਾਲੀ ਮਨਾਦੇ ਹਨ। ਧੰਨ ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਪਰਤਾਪ ਸਿੰਘ ਜੀ ਧੰਨ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@tajindersingh1468
@tajindersingh1468 Ай бұрын
❤Dhan Sri Satguru Angad Dev Sache Patshah Ji❤ ❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit Singh Sache Patshah Ji Bakhsh Lawo Ji Darshan Di Daat Bakhso Sache Patshah Ji❤
@dhansatgurujagjitsinghji
@dhansatgurujagjitsinghji Ай бұрын
ਸਤਿਗੁਰੂ ਅੰਗਦ ਦੇਵ ਜੀ ਨੇ ਹਮਾਯੂੰ ਬਾਦਸ਼ਾਹ ਦਾ ਹੰਕਾਰ ਦੂਰ ਕੀਤਾ ਸਤਿਗੁਰੂ ਅਗੰਦ ਦੇਵ ਜੀ ਨੇ ਹਮਾਯੂੰ ਬਾਦਸ਼ਾਹ ਦਾ ਹੰਕਾਰ ਕਿਸ ਤਰਾ ਦੂਰ ਕੀਤਾ। ਇਹ ਸਾਖੀ ਪੜੋ-: ਸੰਨ 1540 ਵਿਚ ਦਿੱਲੀ ਦਾ ਬਾਦਸ਼ਾਹ ਹਮਾਯੂੰ ਸ਼ੇਰ ਸ਼ਾਹ ਸੂਰੀ ਤੋ ਹਾਰ ਕੇ ਪੰਜਾਬ ਵੱਲ ਆਇਆ। ਪੰਜਾਬ ਵਿੱਚ ਸਤਿਗੁਰੂ ਅੰਗਦ ਦੇਵ ਜੀ ਦੀ ਮਹਿਮਾ ਸੁਣੀ। ਬਾਦਸ਼ਾਹ ਨੇ ਸੋਚਿਆ ਸਤਿਗੁਰੂ ਅਗੰਦ ਦੇਵ ਜੀ ਦੇ ਦਰਸ਼ਨ ਕਰਾ ਨਾਲੇ ਵਰਦਾਨ ਲਵਾ ਕਿ ਦਿੱਲੀ ਦਾ ਰਾਜ ਫਿਰ ਮੈਨੂੰ ਮਿਲੇ। ਸਤਿਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਲਈ ਬਾਦਸ਼ਾਹ ਹਮਾਯੂੰ ਖਡੂਰ ਸਾਹਿਬ ਆਇਆ । ਸਤਿਗੁਰੂ ਅੰਗਦ ਦੇਵ ਜੀ ਸਮਾਧੀ ਵਿਚ ਬਿਰਾਜਮਾਨ ਸਨ। ਬਾਦਸ਼ਾਹ ਹਮਾਯੂੰ ਸਤਿਗੁਰੂ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ । ਜਦੋ ਬਾਦਸ਼ਾਹ ਨੂੰ ਪੰਜ ਦਸ ਮਿੰਟ ਖੜੇ ਨੂੰ ਹੋ ਗਏ ਤਾਂ ਬਾਦਸ਼ਾਹ ਨੇ ਸੋਚਿਆ ਮੈਂ ਮੁਲਕ ਦਾ ਬਾਦਸ਼ਾਹ ਹਾਂ , ਸਤਿਗੁਰੂ ਜੀ ਨੇ ਮੇਰਾ ਕੋਈ ਸਤਿਕਾਰ ਨਹੀਂ ਕੀਤਾ। ਬਾਦਸ਼ਾਹ ਨੇ ਆਪਣਾ ਅਪਮਾਨ ਸਮਝ ਕੇ ਸਤਿਗੁਰੂ ਜੀ ਨੂੰ ਕਤਲ ਕਰਨ ਲਈ ਆਪਣੀ ਤਲਵਾਰ ਮਿਆਨ ਵਿਚੋਂ ਬਾਹਰ ਕੱਢ ਲਈ। ਸਤਿਗੁਰੂ ਜੀ ਉਤੇ ਜਦੋ ਵਾਰ ਕਰਨ ਵਾਸਤੇ ਤਿਆਰ ਹੋਇਆ ਤਦ ਸਤਿਗੁਰੂ ਜੀ ਨੇ ਉਸੇ ਵੇਲੇ ਨੇਤਰ ਖੋਲੇ ਤੇ ਉਸ ਵੱਲ ਵੇਖ ਕੇ ਬਚਨ ਕੀਤਾ, “ਬਾਦਸ਼ਾਹ ਸ਼ੇਰ ਸ਼ਾਹ ਦੇ ਸਾਹਮਣੇ ਜੰਗ ਵਿਚ ਜਿਥੇ ਇਹ ਤਲਵਾਰ ਤੂੰ ਚਲਾਉਣੀ ਸੀ ਉਥੇ ਤਾਂ ਚਲਾਈ ਨਹੀਂ ਅਤੇ ਹੁਣ ਸਾਡੇ ਉਤੇ ਚਲਾਉਣ ਲੱਗਾ ਹੈਂ । ਸਤਿਗੁਰੂ ਜੀ ਦੇ ਇਹ ਬਚਨ ਦਾ ਬਾਦਸ਼ਾਹ ਹਮਾਯੂੰ ਦੇ ਮਨ ਤੇ ਬਹੁਤ ਅਸਰ ਹੋਇਆ ਕਿ ਸਤਿਗੁਰੂ ਜੀ ਤੇ ਅੰਤਰਜਾਮੀ ਹਨ। ਬਾਦਸ਼ਾਹ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਅਤੇ ਮਾਫੀ ਮੰਗੀ । ਸਤਿਗੁਰੂ ਜੀ ਨੇ ਬਚਨ ਕੀਤਾ,” ਜੇਕਰ ਤੂੰ ਤਲਵਾਰ ਮਿਆਨ ਵਿੱਚੋਂ ਨਾ ਕੱਢਦਾ ਤਾਂ ਤੇਰਾ ਰਾਜ ਤੈਨੂੰ ਬਹੁਤ ਜਲਦੀ ਮਿਲ ਜਾਣਾ ਸੀ। ਪਰ ਤੂੰ ਬਾਦਸ਼ਾਹੀ ਦੇ ਹੰਕਾਰ ਕਰਕੇ ਗੁਰੂ ਘਰ ਦੀ ਨਿਰਾਦਰੀ ਕੀਤੀ ਹੈ , ਇਸ ਕਰਕੇ ਹੁਣ ਬਾਰਾਂ ਸਾਲਾਂ ਪਿੱਛੋਂ ਤੈਨੂੰ ਦਿੱਲੀ ਦਾ ਰਾਜ ਮਿਲੇਗਾ।” ਇਹ ਵਰ ਲੈ ਕੇ ਹਮਾਯੂੰ ਨੇ ਸਤਿਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ। ਫਿਰ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਲਾਹੌਰ ਨੂੰ ਚਲਿਆ ਗਿਆ ਤੇ ਉਥੋਂ ਕਾਬਲ ਪਹੁੰਚ ਗਿਆ। ਸਤਿਗੁਰੂ ਅੰਗਦ ਦੇਵ ਜੀ ਦਾ ਬਚਨ ਸੱਚਾ ਹੋਇਆ ਹਮਾਯੂੰ 12 ਸਾਲਾ ਬਾਦ ਦਿੱਲੀ ਦਾ ਬਾਦਸ਼ਾਹ ਬਣਿਆ। ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਅੰਗਦ ਦੇਵ ਜੀ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@DARSHANSINGH-ez9gg
@DARSHANSINGH-ez9gg Ай бұрын
Dhan Dhan Satguru Ram Singh ji Maharaj and Satguru Jigjit Singh Ji Maharaj ❤❤❤❤❤
@DARSHANSINGH-ez9gg
@DARSHANSINGH-ez9gg 2 ай бұрын
Dhan Dhan satguru Ram singh ji maharaj and satguru jigjit singh ji maharaj🌹🌹🌹🌹
@tajindersingh1468
@tajindersingh1468 2 ай бұрын
❤Dhan Dhan Sri Satguru Gobind Singh Ji❤ ❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit Singh Sache Patshah Ji Bakhsh Lawo Ji Sab Nu Darshana Di Daat Bakhso Ji❤
@dhansatgurujagjitsinghji
@dhansatgurujagjitsinghji 2 ай бұрын
ਸਾਖੀ ਨੰ--110 🌹 ਦਸਮ ਪਾਤਸ਼ਾਹ ਜੀ ਦੇ ਅਵਤਾਰ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਘਟ ਘਟ ਦੀ ਜਾਨਣਹਾਰ ਅੰਤਰਜਾਮੀ ਸਤਿਗੁਰੂ ਜੀ ਹਨ। ਸਤਿਗੁਰੂ ਜੀ ਨੇ ਨਿਹੰਗ ਅਮਰੀਕ ਸਿੰਘ ਜੀ ਦੀ ਮਨ ਦੀ ਇੱਛਾ ਕਿਸ ਤਰਾ ਪੂਰੀ ਕੀਤੀ ਇਹ ਸਾਖੀ ਪੜੋ -: ਇਹ ਵਾਰਤਾ ਸੰਨ 1964 ਦੀ ਹੈ। ਸਮਾਨਾ ਮੰਡੀ ਦੇ ਨੇੜੇ ਅਜੀਮਗੜ ਹਰਿਆਣਾ ਦੇ ਰਹਿਣ ਵਾਲੇ ਸੰਤ ਜਗੀਰ ਸਿੰਘ ਜੀ ਇਸ ਤਰਾ ਦਸਦੇ ਹਨ ਕਿ ਸੱਚੇ ਪਾਤਸ਼ਾਹ ਜੀ ਇਕ ਵਾਰੀ ਨਰਵਾਣਾ ਸ਼ਹਿਰ ਦੇ ਪਿੰਡ ਥੋਹ ਵਿੱਚ ਦਰਸ਼ਨ ਦੇ ਰਹੇ ਸਨ। ਉਦੋ ਉਸ ਪਿੰਡ ਦੇ ਲੋਕਾ ਨੇ ਖੁਸ਼ੀ ਵਿੱਚ ਮੇਲਾ ਕਰਵਾਇਆ ਸੀ। ਸੰਤ ਜਗੀਰ ਸਿੰਘ ਜੀ ਦੇ ਭਰਾ ਸੰਤ ਦਲੀਪ ਸਿੰਘ ਜੀ ਨੇ ਪਿੰਡ ਦੇ ਇਕ ਨਿਹੰਗ ਅਮਰੀਕ ਸਿੰਘ ਨੂੰ ਕਿਹਾ ਕਿ ਚੱਲੋ ਤਹਾਨੂੰ ਵੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਕਰਵਾਦੇ ਹਾ। ਨਿਹੰਗ ਅਮਰੀਕ ਸਿੰਘ ਜੀ ਇਹ ਗੱਲ ਮੰਨ ਗਏ ਤੇ ਨਾਲ ਚੱਲ ਪਏ। ਸੰਤ ਦਲੀਪ ਸਿੰਘ ਜੀ ਨੇ ਮੇਲੇ ਵਿੱਚ ਪਹੁੰਚ ਕੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਭੈਣੀ ਸਾਹਿਬ ਜਾਣਾ ਹੈ ਸਾਡਾ ਪਿੰਡ ਅਜੀਮਗੜ ਰਸਤੇ ਵਿੱਚ ਹੀ ਹੈ। ਆਪ ਜੀ ਸਾਡੇ ਪਿੰਡ ਚਰਨ ਪਾਉਣ ਦੀ ਕਿਰਪਾ ਕਰੋ। ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ,” ਅਜੇ ਸਾਨੂੰ ਹੋਰ ਕੰਮ ਹਨ ਕਿਸੇ ਹੋਰ ਵੇਲੇ ਚਰਨ ਪਾਉਣ ਆ ਜਾਵਗੇ।” ਕੋਲ ਖੜੇ ਨਿਹੰਗ ਅਮਰੀਕ ਸਿੰਘ ਜੀ ਨੇ ਸੋਚਿਆ ਕਿ ਕਹਿੰਦੇ ਹਨ ਕਿ ਸਤਿਗੁਰੂ ਜਗਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਹਨ। ਮੈ ਤਾ ਮੰਨਾਗਾ ਜੇ ਸਤਿਗੁਰੂ ਜੀ ਸਿੱਧੇ ਸਿਰਫ ਮੇਰੇ ਘਰ ਹੀ ਚਰਨ ਪਾਉਣ। ਅੰਤਰਜਾਮੀ ਸਤਿਗੁਰੂ ਜੀ ਨੇ ਉਸੇ ਵੇਲੇ ਹੀ ਸੰਤ ਦਲੀਪ ਸਿੰਘ ਜੀ ਨੂੰ ਬਚਨ ਕੀਤਾ ਕਿ ,”ਅਸੀ ਇੱਕਲੇ ਨਿਹੰਗ ਅਮਰੀਕ ਸਿੰਘ ਦੇ ਘਰ ਚਰਨ ਪਾਉਣ ਚਲੇ ਜਾਈਏ ਤਾ ਤੈਨੂੰ ਮਨਜੂਰ ਹੈ।” ਸੰਤ ਦਲੀਪ ਸਿੰਘ ਜੀ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਜਿਵੇ ਆਪ ਜੀ ਦੀ ਰਜਾ। ਸੱਚੇ ਪਾਤਸ਼ਾਹ ਜੀ ਨੇ ਅਗਲੇ ਦਿਨ ਸਵੇਰੇ ਨੋ ਵਜੇ ਦਾ ਸਮਾ ਦੇ ਦਿੱਤਾ। ਸੰਤ ਦਲੀਪ ਸਿੰਘ ਜੀ ਨੇ ਸਕੀਮ ਬਣਾਈ ਕਿ ਜਦੋ ਸੱਚੇ ਪਾਤਸ਼ਾਹ ਜੀ ਦੀ ਕਾਰ ਸਾਡੇ ਪਿੰਡ ਘਰ ਦੇ ਨੇੜੇ ਆਏਗੀ ਤਾ ਕਾਰ ਰੋਕ ਕੇ ਆਪਣੇ ਨਾਮਧਾਰੀਆ ਦੇ ਘਰ ਚਰਨ ਪੁਆ ਕੇ ਫਿਰ ਨਿਹੰਗ ਅਮਰੀਕ ਸਿੰਘ ਜੀ ਦੇ ਘਰ ਸਤਿਗੁਰੂ ਜੀ ਦੇ ਚਰਨ ਪੁਆਵਾਗੇ। ਕਿਉਕਿ ਪਿੰਡ ਵਿੱਚ ਨਿਹੰਗ ਅਮਰੀਕ ਸਿੰਘ ਜੀ ਦਾ ਘਰ ਸਭ ਤੋ ਬਾਦ ਵਿੱਚ ਆਉਦਾ ਹੈ। ਪਰ ਬੰਦੇ ਦੀਆ ਸਕੀਮਾ ਰੱਬ ਦੇ ਅੱਗੇ ਫੇਲ ਹੋ ਜਾਦੀਆ ਹਨ। ਅੰਤਰਜਾਮੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਜਦੋ ਅਗਲੇ ਦਿਨ ਪਿੰਡ ਵਿੱਚ ਦਰਸ਼ਨ ਦਿੱਤੇ ਤਾ ਸੰਤ ਦਲੀਪ ਸਿੰਘ ਜੀ ਨੇ ਆਪਣੇ ਘਰ ਚਰਨ ਪਾਉਣ ਦੀ ਅਰਜ ਕੀਤੀ ਪਰ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ,”ਅਸੀ ਕਲੇ ਨਿਹੰਗ ਅਮਰੀਕ ਸਿੰਘ ਦੇ ਘਰ ਹੀ ਚਰਨ ਪਾਉਣੇ ਹਨ ਅਤੇ ਦਲੀਪ ਸਿੰਘ ਜੀ ਨੂੰ ਨਿਹੰਗ ਅਮਰੀਕ ਸਿੰਘ ਜੀ ਦੇ ਘਰ ਵੱਲ ਅੱਗੇ ਚੱਲਣ ਦਾ ਹੁਕਮ ਕੀਤਾ। ਸੱਚੇ ਪਾਤਸ਼ਾਹ ਜੀ ਨੇ ਇਸ ਤਰਾ ਨਿਹੰਗ ਅਮਰੀਕ ਸਿੰਘ ਜੀ ਦੇ ਮਨ ਦੀ ਗੱਲ ਜਾਣ ਕੇ ਸਿੱਧੇ ਉਹਨਾ ਦੇ ਘਰ ਦਰਸ਼ਨ ਦਿੱਤੇ। ਨਿਹੰਗ ਅਮਰੀਕ ਸਿੰਘ ਜੀ ਦੇ ਮਨ ਦੀ ਇੱਛਾ ਪੂਰੀ ਹੋ ਗਈ। ਨਿਹੰਗ ਅਮਰੀਕ ਸਿੰਘ ਜੀ ਨੇ ਪੂਰੀ ਸ਼ਰਧਾ ਨਾਲ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾ ਵਿੱਚ ਨਮਸਕਾਰ ਕੀਤੀ। ਉਹ ਸੱਚੇ ਪਾਤਸ਼ਾਹ ਜੀ ਦੇ ਪੂਰਨ ਸ਼ਰਧਾਲੂ ਸਿੱਖ ਬਣ ਗਏ । ਸੱਚੇ ਪਾਤਸਾਹ ਜੀ ਨੇ ਹੋਰ ਕਿਸੇ ਦੇ ਘਰ ਵਿੱਚ ਚਰਨ ਨਹੀ ਪਾਏ ਅਤੇ ਭੈਣੀ ਸਾਹਿਬ ਚੱਲੇ ਗਏ। ਗੁਰਬਾਣੀ ਵਿੱਚ ਹੈ- "ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੂ ਮਿਲਿਆ" ਨਿਹੰਗ ਸਿੰਘ ਅਮਰੀਕ ਸਿੰਘ ਜੀ ਦੇ ਪਿਛਲੇ ਕਰਮ ਜਾਗ ਗਏ। ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@dhansatgurujagjitsinghji
@dhansatgurujagjitsinghji 2 ай бұрын
Sakhi 2 | Dhan Satguru Arjan Dev Ji ਬੰਦ ਦਰਵਾਜੇ ਵਿੱਚੋ ਆ ਕੇ ਕਾਕੇ ਤੇ ਕਿਰਪਾ ਕੀਤੀ 🌹 ਸਤਿਗੁਰੂ ਅਰਜਨ ਦੇਵ ਜੀ ਨੇ 8 ਸਾਲ ਦੇ ਕਾਕੇ ਤੇ ਕਿਸ ਤਰਾ ਕਿਰਪਾ ਕੀਤੀ ਇਹ ਸਾਖੀ ਪੜੋ -: ਸਤਿਗੁਰੂ ਅਰਜਨ ਦੇਵ ਜੀ ਦੇ ਵੇਲੇ ਇੱਕ ਬੀਬੀ ਜੀ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਮੈ ਵੀ ਹਰਿਮੰਦਿਰ ਸਾਹਿਬ ਦੀ ਸੇਵਾ ਕਰਨੀ ਹੈ। ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ,” ਬੀਬੀ ਤੇਰੇ ਕੋਲੋ ਸੇਵਾ ਨਹੀ ਹੋਣੀ ਕਿਉ ਕੀ ਤੇਰਾ ਪਤੀ ਤੇ ਪੁੱਤਰ ਬੀਮਾਰ ਹਨ। ਬੀਬੀ ਜੀ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ ਮੈ ਸੇਵਾ ਕਰ ਲਵਾਗੀ। ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨਗੀ ਦੇ ਦਿੱਤੀ। ਇਕ ਦਿਨ ਬੀਬੀ ਜੀ ਦਾ 8 ਸਾਲਾ ਦਾ ਇਕੋਲਤਾ ਪੁੱਤਰ ਕੁੱਝ ਜਿਆਦਾ ਹੀ ਬੀਮਾਰ ਹੋ ਗਿਆ। ਕਾਕੇ ਨੇ ਆਪਣੀ ਮਾਤਾ ਜੀ ਨੂੰ ਕਿਹਾ ਮਾਤਾ ਜੀ ਮੈਨੂੰ ਛੱਡ ਕੇ ਨਾ ਜਾਵੋ। ਬੀਬੀ ਜੀ ਨੇ ਕਿਹਾ ਪੁੱਤਰ ਮੈ ਸੇਵਾ ਕਰਨ ਜਾ ਰਹੀ ਹਾ ਸੇਵਾ ਕਰਕੇ ਤੂੰ ਜਲਦੀ ਠੀਕ ਹੋਵੇਗਾ। ਸਤਿਗੁਰੂ ਜੀ ਤੇਰਾ ਧਿਆਨ ਰੱਖਣਗੇ ਕਾਕਾ ਤੂੰ ਫਿਕਰ ਨਾ ਕਰ । ਮੈ ਜਲਦੀ ਵਾਪਿਸ ਆ ਜਾਣਾ ਹੈ। ਬੀਬੀ ਜੀ ਕਾਕੇ ਨੂੰ ਇੱਕਲਾ ਛੱਡ ਕੇ ਸੇਵਾ ਕਰਨ ਚੱਲੇ ਗਏ। ਜਦੋ ਬੀਬੀ ਜੀ ਘਰ ਆਏ ਤਾ ਕਾਕਾ ਅਰਾਮ ਨਾਲ ਖੇਡ ਰਿਹਾ ਸੀ। ਬੀਬੀ ਜੀ ਦੇ ਪੁੱਛਣ ਤੇ ਕਾਕੇ ਨੇ ਕਿਹਾ ਮਾਤਾ ਜੀ ਤੁਹਾਡੇ ਜਾਣ ਤੋ ਬਾਦ ਮੈਨੂੰ ਬਹੁਤ ਪਿਆਸ ਲੱਗੀ ਤੇ ਮੈ ਰੋ ਰਿਹਾ ਸੀ । ਇੱਕ ਬਾਬਾ ਜੀ ਬੰਦ ਦਰਵਾਜੇ ਵਿੱਚੋ ਆਏ ਤੇ ਮੈਨੂੰ ਪਾਣੀ ਪੀਣ ਲਈ ਦਿੱਤਾ। ਪਾਣੀ ਪੀਣ ਤੋ ਬਾਦ ਮੈ ਬਿਲਕੁਲ ਠੀਕ ਹੋ ਗਿਆ। ਬਾਬਾ ਜੀ ਫਿਰ ਬੰਦ ਦਰਵਾਜੇ ਵਿੱਚੋ ਵਾਪਿਸ ਚੱਲੇ ਗਏ। ਜਦੋ ਬੀਬੀ ਜੀ ਨੇ ਕਾਕੇ ਤੋ ਬਾਬਾ ਜੀ ਦੇ ਰੂਪ ਬਾਰੇ ਪੁਛਿਆ ਤਾ ਮਾਤਾ ਜੀ ਨੇ ਕਿਹਾ ਧੰਨ ਸਤਿਗੁਰੂ ਅਰਜਨ ਦੇਵ ਜੀ ਜਿਹਨਾ ਨੇ ਕਾਕੇ ਨੂੰ ਦਰਸ਼ਨ ਦੇ ਕੇ ਕਾਕੇ ਦਾ ਦੁੱਖ ਦੂਰ ਕੀਤਾ। ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਅਰਜਨ ਦੇਵ ਜੀ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@DARSHANSINGH-ez9gg
@DARSHANSINGH-ez9gg 2 ай бұрын
Dhan Dhan Satguru Arjun singh ji Maharaj ❤❤❤❤❤
@DARSHANSINGH-ez9gg
@DARSHANSINGH-ez9gg 2 ай бұрын
Dhan Dhan Satguru Ram Singh ji Maharaj and Satguru Jigjit Singh Ji Maharaj ❤❤❤❤❤
@tajindersingh1468
@tajindersingh1468 2 ай бұрын
❤Dhan Dhan Sri Satguru Tegh Bahadar Sache Patshah Ji❤ ❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit Singh Sache Patshah Ji❤
@dhansatgurujagjitsinghji
@dhansatgurujagjitsinghji 2 ай бұрын
Sakhi 2 | Dhan Satguru Tegh Bahadar Ji ਦੇਸੂ ਸਰਦਾਰ ਦੀ ਕੁੱਲ ਦਾ ਨਾਸ 🌹 ਸਤਿਗੁਰੂ ਤੇਗ ਬਹਾਦਰ ਜੀ ਦਾ ਹੁਕਮ ਨਾ ਮੰਨਣ ਕਰਕੇ ਦੇਸੂ ਸਰਦਾਰ ਦੀ ਕੁੱਲ ਦਾ ਕਿਸ ਤਰਾ ਨਾਸ ਹੋਇਆ। ਇਹ ਸਾਖੀ ਪੜੋ -: ਸਤਿਗੁਰੂ ਤੇਗ ਬਹਾਦਰ ਜੀ ਨੇ ਪਿੰਡ ਹਡਿਆਏ , ਪਿੰਡ ਢਿਲਵੀ, ਪਿੰਡ ਭੰਦੇਰ, ਪਿੰਡ ਖੀਵਾ ਕਲਾ ਤੋ ਬਾਦ ਪਿੰਡ ਭਿੱਖੀ ਦਰਸ਼ਨ ਦਿੱਤੇ। ਪਿੰਡ ਭਿੱਖੀ ਇੱਕ ਚਾਹਲ ਗੋਤ ਦਾ ਦੇਸੂ ਸਰਦਾਰ ਰਹਿੰਦਾ ਸੀ। ਦੇਸੂ ਸਰਦਾਰ ਇੱਕ ਮੁਸਲਮਾਨ ਪੀਰ ਸਖੀ ਸਰਵਰ ਨੂੰ ਮੰਨਦਾ ਸੀ। ਕੁੱਝ ਸਿੱਖਾ ਦੀ ਪ੍ਰੇਰਨਾ ਕਰਕੇ ਦੇਸੂ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ। ਦੇਸੂ ਸਰਦਾਰ ਨੇ ਗਲ ਵਿੱਚ ਸਖੀ ਸਰਵਰ ਦੀ ਖੂੰਡੀ ਪਾਈ ਹੋਈ ਸੀ ਤੇ ਕੱਪੜੇ ਵੀ ਸਰਵਰ ਵਾਲੇ ਪਾਏ ਹੋਏ ਸਨ। ਸਤਿਗੁਰੂ ਜੀ ਨੇ ਬਚਨ ਕੀਤਾ ,” ਦੇਸੂ ਸਰਦਾਰ ਤੂੰ ਇਹ ਕੀ ਭੇਸ ਧਾਰਿਆ ਹੈ। “ ਦੇਸੂ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਸਖੀ ਸਰਵਰ ਦਾ ਚੇਲਾ ਹਾਂ, ਜਿਸਦੀ ਕਿਰਪਾ ਨਾਲ ਮੈਨੂੰ ਦੁੱਧ ਪੁੱਤ, ਧਨ ਦੌਲਤ ਸਭ ਕੁੱਛ ਮਿਲਿਆ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ,”ਮੁਸਲਮਾਨ ਪੀਰ ਦਾ ਸੇਵਕ ਬਣ ਕੇ ਤੂੰ ਆਪਣਾ ਜਨਮ ਬਿਰਥਾ ਨਾ ਗਵਾ। ਸਰਵਰ ਦਾ ਪਹਿਰਾਵਾ ਛੱਡ ਦੇ ਤੇ ਸਿੱਖੀ ਬਾਣਾ ਧਾਰਨ ਕਰ। “ ਦੇਸੂ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਦਰਸ਼ਨ ਕਰਕੇ ਮੇਰਾ ਮਨ ਪ੍ਰੇਰਿਆ ਗਿਆ ਹੈ, ਆਪ ਜੀ ਕ੍ਰਿਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਵੋ। ਪਰ ਮੇਰੀ ਸਰਦਾਰੀ ਇਸ ਤਰ੍ਹਾਂ ਹੀ ਬਣੀ ਰਹੇ ਅਤੇ ਮੇਰੇ ਪਰਿਵਾਰ ਵਿਚ ਸੁੱਖ ਬਣਿਆ ਰਹੇ। ਸਤਿਗੁਰੂ ਜੀ ਨੇ ਬਚਨ ਕੀਤਾ, “ਸਖੀ ਸਰਵਰ ਨੂੰ ਮੰਨਨਾ ਛੱਡ ਦੇ ਤੇ ਉਸਦਾ ਪਹਿਰਾਵਾ ਵੀ ਛੱਡ ਦੇ। ਤੂੰ ਇੱਕ ਧਰਮਸ਼ਾਲਾ ਬਣਵਾ ਤੇ ਲੰਗਰ ਲਗਾਇਆ ਕਰ ਤੇ ਸਤਸੰਗ ਕਰਿਆ ਕਰ।ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾ ਦਾ ਧਿਆਨ ਧਰਿਆ ਕਰ। ਇਸ ਤਰਾ ਤੇਰੀ ਸਰਦਾਰੀ ਵੀ ਬਣੀ ਰਹੇਗੀ ਅਤੇ ਸਤਿਗੁਰੂ ਜੀ ਤੈਨੂੰ ਹਰ ਤਰਾ ਦੇ ਸੁੱਖ ਦੇਣਗੇ।” ਸਤਿਗੁਰੂ ਜੀ ਦਾ ਬਚਨ ਮੰਨ ਕੇ ਦੇਸੂ ਨੇ ਉਸੀ ਸਮੇਂ ਸਖੀ ਸਰਵਰ ਦੀ ਖੂੰਡੀ ਗਲ ਵਿਚੋਂ ਲਾਹ ਦਿੱਤੀ ਅਤੇ ਕੱਪੜੇ ਬਦਲ ਲਏ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਉਸਨੂੰ ਪੰਜ ਤੀਰ ਦਿੱਤੇ ਅਤੇ ਬਚਨ ਕੀਤਾ ,”ਇਨ੍ਹਾਂ ਨੂੰ ਆਪਣੇ ਕੋਲ ਰੱਖੋ, ਸਾਰੇ ਬੀਰ (ਸ਼ਹੀਦ ) ਤੇਰੇ ਕੋਲ ਹਾਜ਼ਿਰ ਰਹਿਣਗੇ। ਕੋਈ ਦੁਸ਼ਮਨ ਤੇਰੇ ਅੱਗੇ ਨਹੀਂ ਅਟਕੇਗਾ।” ਸਤਿਗੁਰੂ ਜੀ ਤੋ ਦੇਸੂ ਸਰਦਾਰ ਇਹ ਵਰ ਲੈ ਕੇ ਬਹੁਤ ਖੁਸ਼ ਹੋਇਆ ਤੇ ਸਤਿਗੁਰੂ ਜੀ ਦੀ ਹਰ ਪ੍ਰਕਾਰ ਦੀ ਸੇਵਾ ਬੜੇ ਪ੍ਰੇਮ ਨਾਲ ਕੀਤੀ। ਸਤਿਗੁਰੂ ਤੇਗ ਬਹਾਦਰ ਜੀ ਪਿੰਡ ਭਿੱਖੀ ਦਸ ਦਿਨ ਦਰਸ਼ਨ ਦਿੰਦੇ ਰਹੇ। ਦੇਸੂ ਸਰਦਾਰ ਨੂੰ ਵੇਖ ਕੇ ਪਿੰਡ ਦੇ ਕਈ ਲੋਕ ਵੀ ਸਿੱਖ ਬਣ ਗਏ। ਸਤਿਗੁਰੂ ਜੀ ਦੇ ਜਾਣ ਤੋ ਬਾਦ ਦੇਸੂ ਸਰਦਾਰ ਨੇ ਆਪਣੀ ਘਰਵਾਲੀ ਦੇ ਕਹਿਣ ਤੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਪੰਜ ਤੀਰ ਤੋੜ ਕੇ ਸੁੱਟ ਦਿੱਤੇ ਅਤੇ ਸਖੀ ਸਰਵਰ ਪੀਰ ਦੇ ਚਿੰਨ੍ਹ ਖੂੰਡੀ ਪਹਿਰਾਵਾ ਪਾ ਲਿਆ। ਸਤਿਗੁਰੂ ਜੀ ਨੂੰ ਜਦੋ ਇਸ ਗੱਲ ਦਾ ਪਤਾ ਲੱਗਾ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ,”ਅਸੀ ਉਸਨੂੰ ਪੰਜ ਪੀਰਾਂ ਦੀ ਥਾਪਨਾ ਵਾਲੇ ਪੰਜ ਤੀਰ ਦਿੱਤੇ ਸਨ। ਉਸਨੇ ਤੀਰ ਆਪਣੀ ਇਸਤਰੀ ਦੇ ਆਖੇ ਲੱਗ ਕੇ ਤੋੜ ਕੇ ਮੂਰਖਤਾ ਕੀਤੀ ਹੈ। ਉਸਨੇ ਆਪਣਾ ਸਰਬੰਸ ਨਾਸ (ਖਤਮ)ਕਰ ਲਿਆ ਹੈ।” ਸਤਿਗੁਰੂ ਤੇਗ ਬਹਾਦਰ ਜੀ ਦਾ ਬਚਨ ਸੱਚਾ ਹੋਇਆ ਕੁੱਛ ਸਮੇ ਬਾਦ ਦੇਸੂ ਦੀ ਸਾਰੀ ਕੁੱਲ ਦਾ ਨਾਸ ਹੋ ਗਿਆ। ਦੇਸੂ ਦਾ ਇਹ ਹਾਲ ਵੇਖ ਕੇ ਪਿੰਡ ਦੇ ਲੋਕਾ ਦੀ ਸਤਿਗੁਰੂ ਤੇਗ ਬਹਾਦਰ ਜੀ ਤੇ ਹੋਰ ਵੀ ਸ਼ਰਧਾ ਵੱਧ ਗਈ। ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@DARSHANSINGH-ez9gg
@DARSHANSINGH-ez9gg 2 ай бұрын
Dhan Dhan Satguru Ram Singh ji Maharaj and Satguru Jigjit Singh Ji Maharaj ❤❤❤❤❤
@dhansatgurujagjitsinghji
@dhansatgurujagjitsinghji 2 ай бұрын
ਸਾਖੀ ਨੰ - 109🌹 10 ਗੁਰੂਆ ਤੱਕ ਪ੍ਰਤੱਖ ਦਰਸ਼ਨ ਹੋਏ ਗੁਰਬਾਣੀ ਵਿੱਚ ਤੁੱਕ ਹੈ ,"ਆਦਿ ਸਚੁ ਜੁਗਾਦਿ ਸਚੁ।।ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।" ਅਕਾਲ ਪੁਰਖ ਸਦਾ ਹੀ ਸੱਚ ਹੈ। ਅਕਾਲ ਪੁਰਖ ਸਤਿਗੁਰੂ ਜੀ ਦਾ ਰੂਪ ਧਾਰ ਕੇ ਦੁਨੀਆ ਦਾ ਭਲਾ ਕਰਨ ਲਈ ਵੱਖਰੇ ਵੱਖਰੇ ਰੂਪਾ ਵਿੱਚ ਪਰਗਟ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਤੋ ਲੈ ਕੇ ਸਤਿਗੁਰੂ ਜਗਜੀਤ ਸਿੰਘ ਜੀ ਤੱਕ ਇੱਕ ਹੀ ਜੋਤ ਹਨ। ਹੈਦਰਾਬਾਦ ਰਹਿਣ ਵਾਲੇ ਸੰਤ ਸਵਿੰਦਰ ਸਿੰਘ ਜੀ ਨਾਲ ਜਿਹੜਾ ਕੋਤਕ ਹੋਇਆ ਇਹ ਪੜੋ:- ਇਹ ਕੋਤਕ ਸੰਨ 2006-2007 ਦਾ ਹੈ। ਉਦੋ ਸੰਤ ਸਵਿਦੰਰ ਸਿੰਘ ਜੀ ਆਪਣੇ ਘਰ ਯੂ.ਪੀ. ਰਹਿੰਦੇ ਸੀ ਤੇ ਗੈਰ ਨਾਮਧਾਰੀ ਪਰਵਾਰ ਵਿੱਚੋ ਸੀ। ਪਰ ਸੰਤ ਜੀ ਦੇ ਮਾਤਾ ਜੀ ਤੇ ਨਾਨਕੇ ਨਾਮਧਾਰੀ ਹਨ। ਸੰਤ ਜੀ ਦੇ ਮਾਤਾ ਜੀ ਰੋਜ ਨਿਤਨੇਮ ਕਰਦੇ ਸਨ ਤੇ ਸਤਿਗੁਰੂ ਰਾਮ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੀਆ ਸਾਖੀਆ ਸੁਣਾਉਦੇ ਸਨ। ਸੰਤ ਜੀ ਆਪਣੀ ਮਾਤਾ ਜੀ ਨੂੰ ਹਰ ਸਾਲ ਸ੍ਰੀ ਭੈਣੀ ਸਾਹਿਬ ਮੇਲੇ ਤੇ ਲੈ ਕੇ ਜਾਦੇ ਸੀ। ਸੰਤ ਜੀ ਭੈਣੀ ਸਾਹਿਬ ਗਏ ਪਰ ਸਤਿਗੁਰੂ ਜੀ ਲਈ ਉਹਨਾ ਦੇ ਮਨ ਵਿੱਚ ਕੋਈ ਸ਼ਰਧਾ ਨਹੀ ਸੀ। ਸੰਤ ਜੀ ਸੋਚਦੇ ਸੀ ਕਿ ਪਤਾ ਨਹੀ ਸਤਿਗੁਰੂ ਜਗਜੀਤ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੀ ਜੋਤ ਹੈ ਜਾ ਨਹੀ। ਦੁਪਹਿਰ ਦੇ ਨਿਤਨੇਮ ਦਾ ਸਮਾ ਸੀ। ਸੰਤ ਜੀ ਆਪਣੇ ਕਮਰੇ ਵਿੱਚ ਸੋ ਰਹੇ ਸੀ। ਸੰਤ ਜੀ ਦੇ ਮਾਮਾ ਜੀ ਨੇ ਅਵਾਜ ਮਾਰੀ ਸਵਿੰਦਰ ਚੱਲ ਨਿਤਨੇਮ ਤੇ ਚੱਲੀਏ। ਉਹਨਾ ਦਾ ਕਹਿਣਾ ਮੰਨ ਕੇ ਸੰਤ ਜੀ ਵੀ ਚੱਲ ਪਏ। ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਪੰਡਾਲ ਵਿੱਚ ਦਰਸ਼ਨ ਦੇ ਰਹੇ ਸਨ। ਸੰਤ ਜੀ ਆਪਣੇ ਮਾਮਾ ਜੀ ਦੇ ਪਿੱਛੇ ਮੱਥਾ ਟੇਕਣ ਵਾਲਿਆ ਦੀ ਲਾਈਨ ਵਿੱਚ ਲੱਗ ਗਏ। ਪਰ ਉਹ ਮਜਬੂਰੀ ਵਿੱਚ ਲਾਈਨ ਵਿੱਚ ਲੱਗੇ ਹੋਏ ਸੀ। ਉਹਨਾ ਨੇ ਸੋਚਿਆ ਕਿ ਮੈ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਨਹੀ ਟੇਕਣਾ ਤੇ ਸਿੱਧਾ ਹੀ ਲੰਘ ਜਾਵਾਗਾ। ਮਾਮਾ ਜੀ ਨੂੰ ਕੀ ਪਤਾ ਲੱਗੇਗਾ। ਜਦੋ ਲਾਈਨ ਵਿੱਚ ਲੱਗੇ ਟੁਰਦੇ ਟੁਰਦੇ 15-20 ਸਰੀਰ ਰਿਹ ਗਏ, ਤਾ ਸੰਤ ਜੀ ਸਤਿਗੁਰੂ ਜਗਜੀਤ ਸਿੰਘ ਜੀ ਵੱਲ ਵੇਖ ਰਹੇ ਸੀ। ਸੰਤ ਜੀ ਇਕਦਮ ਆਪਣੀ ਸੁੱਧ ਬੁੱਧ ਭੁੱਲ ਗਏ। ਸੰਤ ਜੀ ਦੀਆ ਅੱਖਾ ਅੱਗੇ ਹੋਰ ਹੀ ਨਜਾਰਾ ਸੀ ਕਿ ਜਿਸਦੀ ਉਹਨਾ ਨੇ ਕਲਪਨਾ ਵੀ ਨਹੀ ਕੀਤੀ ਸੀ। ਗੁਰੂ ਨਾਨਕ ਦੇਵ ਜੀ ਤੋ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨਾ ਦੇ ਸੰਤ ਜੀ ਨੂੰ ਦਰਸ਼ਨ ਹੋਏ। ਸਤਿਗੁਰੂ ਜੀ ਦੇ ਹਰ ਦਰਸ਼ਨ ਦਾ ਨਜਾਰਾ ਵੀ ਵੱਖਰਾ ਸੀ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਸਮੇ 15-20 ਸਰੀਰ ਹੀ ਬੜੇ ਸਾਦੇ ਵੇਸ ਵਿੱਚ ਨਜਰ ਆਏ। ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਸਮੇ ਦਿਸਿਆ ਕਿ ਉੱਚਾ ਸਟੇਜ ਲੱਗਾ ਹੈ ,ਬੜਾ ਵੱਡਾ ਪੰਡਾਲ ਲੱਗਾ ਹੈ ਅਤੇ ਰਾਗੀ ਜੱਥੇ ਰਾਗ ਕਰ ਰਹੇ ਸਨ । ਲਗਭਗ 3-4 ਮਿੰਟ ਸੰਤ ਜੀ ਇਸੀ ਦਸ਼ਾ ਵਿੱਚ ਰਹੇ। ਇੰਨੇ ਵਿੱਚ ਸੰਤ ਜੀ ਸਤਿਗਰੂ ਜਗਜੀਤ ਸਿੰਘ ਜੀ ਦੇ ਸਾਮਨੇ ਆ ਗਏ ਤੇ ਸੰਤ ਜੀ ਦਾ ਸਿਰ ਆਪਣੇ ਆਪ ਹੀ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਲਈ ਝੁੱਕ ਗਿਆ। ਸੰਤ ਜੀ ਨੂੰ ਪਤਾ ਹੀ ਨਹੀ ਲੱਗਾ ਕਿ ਸੰਤ ਜੀ ਕਦੋ ਮੱਥਾ ਟੇਕ ਕੇ ਪਿੱਛੇ ਸੰਗਤ ਵਿੱਚ ਜਾ ਕੇ ਬੈਠ ਗਏ । ਸੰਤ ਜੀ ਬਹੁਤ ਹੈਰਾਨ ਹੋ ਰਹੇ ਸੀ ਕਿ ਅੱਜ ਮੇਰੇ ਨਾਲ ਕੀ ਕੋਤਕ ਹੋਇਆ ਹੈ ? ਭੋਗ ਪੈਣ ਤੋ ਬਾਅਦ ਉਹ ਆਪਣੇ ਕਮਰੇ ਵਿੱਚ ਵਾਪਿਸ ਆ ਗਏ। ਸੰਤ ਜੀ ਥੋਹੜੀ ਦੇਰ ਬਾਅਦ ਲੰਗਰ ਛਕਣ ਲਈ ਜਾਦੇ ਹੋਏ ਸੱਚੇ ਪਾਤਸ਼ਾਹ ਜੀ ਦੀ ਕੋਠੀ ਅੱਗੋ ਨਿਕਲੇ । ਉਥੇ ਕਾਫੀ ਸੰਗਤ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਇੰਤਜਾਰ ਕਰ ਰਹੀ ਸੀ। ਸੰਗਤ ਨੂੰ ਵੇਖ ਕੇ ਉਹਨਾ ਦੇ ਮਨ ਵਿੱਚ ਫੇਰ ਸ਼ੰਕਾ ਪੈਦਾ ਹੋ ਗਈ ਕਿ ਸੱਚੇ ਸਤਿਗੁਰੂ ਨੂੰ ਮਿਲਣ ਲਈ ਪਹਿਰੇ ਦੀ ਕੀ ਲੋੜ , ਜਿਹੜਾ ਸਿੱਖ ਆਏ ਤੇ ਦਰਸ਼ਨ ਕਰ ਕੇ ਚੱਲਾ ਜਾਵੇ। ਸਤਿਗੁਰੂ ਨਾਨਕ ਦੇਵ ਜੀ ਦੇ ਅਤੇ ਬਾਕੀ ਪਹਿਲੇ ਗੁਰੂਆ ਦੇ ਦਰਸ਼ਨ ਲਈ ਇਸ ਤਰਾ ਇੰਤਜਾਰ ਨਹੀ ਕਰਨਾ ਪੈਦਾ ਹੋਵੇਗਾ। ਥੋੜੀ ਦੇਰ ਬਾਅਦ ਸੰਤ ਜੀ ਪਰਸ਼ਾਦਾ ਛਕ ਕੇ ਪਰਤਾਪ ਮੰਦਿਰ ਵਿੱਚ ਜਾ ਕੇ ਲੇਟ ਗਏ ਅਤੇ ਉਹਨਾ ਨੂੰ ਨੀਦਰ ਆ ਗਈ। ਸੰਤ ਜੀ ਨੂੰ ਸੁਪਨਾ ਆਇਆ ਕਿ ਕੋਈ ਘਰ ਹੈ ਜਿਸਦੇ ਅੰਦਰ ਸਤਿਗੁਰੂ ਨਾਨਕ ਦੇਵ ਜੀ ਹਨ। ਉਸ ਘਰ ਦੇ ਬਾਹਰ ਸਿੱਖ ਖੜੇ ਹੋ ਕੇ ਪਹਿਰਾ ਦੇ ਰਹੇ ਸਨ। ਕਈ ਸਿੱਖ ਦਰਸ਼ਨ ਕਰਨ ਲਈ ਇੰਤਜਾਰ ਵੀ ਕਰ ਰਹੇ ਸਨ। ਜਿਹੜਾ ਸਿੱਖ ਅੱਗੇ ਜਾਦਾ ਹੈ ਉਸ ਨੂੰ ਪਹਿਰੇਦਾਰ ਕਹਿੰਦੇ ਹਨ ਤੁਸੀ ਇੱਕ ਘੰਟੇ ਬਾਅਦ ਆਉਣਾ। ਕਿਸੇ ਨੂੰ ਕਹਿੰਦੇ ਹਨ ਤਿੰਨ ਚਾਰ ਘੰਟੇ ਬਾਅਦ ਆਉਣਾ। ਇਸ ਵੇਲੇ ਗੁਰੂ ਨਾਨਕ ਦੇਵ ਜੀ ਦੀ ਬਿਰਤੀ ਲੱਗੀ ਹੋਈ ਹੈ, ਬਾਅਦ ਵਿੱਚ ਦਰਸ਼ਨ ਹੋਣਗੇ। ਫਿਰ ਸੰਤ ਜੀ ਦੀ ਜਾਗ ਖੁੱਲ ਗਈ ਸਤਿਗੁਰੂ ਜਗਜੀਤ ਸਿੰਘ ਜੀ ਨੇ ਸੰਤ ਜੀ ਦੇ ਮਨ ਦੀ ਸ਼ੰਕਾ ਦੂਰ ਕਰ ਦਿੱਤੀ। ਸਤਿਗੁਰੂ ਜਗਜੀਤ ਸਿੰਘ ਜੀ ਨੇ ਇੱਕ ਦਿਨ ਵਿੱਚ ਹੀ ਸੰਤ ਜੀ ਨੂੰ ਦੋ ਕੋਤਕ ਦਿਖਾਏ ਤੇ ਉਹਨਾ ਦੀ ਸਾਰੀ ਸ਼ੰਕਾ ਦੂਰ ਹੋ ਗਈ। ਧੰਨ ਹਨ ਸਾਡੀਆ ਸ਼ੰਕਾ ਨੂੰ ਦੂਰ ਕਰਕੇ ਆਪਣੇ ਚਰਨਾ ਨਾਲ ਲਾਉਣ ਵਾਲੇ, ਆਪ ਗੁਰੂ ਨਾਨਕ ਦੇਵ ਜੀ ਦੀ ਜੋਤ ਸਤਿਗੁਰੂ ਜਗਜੀਤ ਸਿੰਘ ਜੀ। ਸਤਿਗੁਰੂ ਜੀ ਦੇ ਚਰਨਾ ਤੇ ਸਾਡੀ ਕੋਟੀ ਕੋਟੀ ਨਮਸਕਾਰ ਹੈ। ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@Sangeet1980
@Sangeet1980 2 ай бұрын
Amazing ❤
@shamshersinghdevgan6284
@shamshersinghdevgan6284 2 ай бұрын
@DARSHANSINGH-ez9gg
@DARSHANSINGH-ez9gg 2 ай бұрын
Dhan Dhan Satguru Jigjit Singh Ji Maharaj ❤❤❤❤❤
@tajindersingh1468
@tajindersingh1468 2 ай бұрын
❤Dhan Dhan Bhgwan Sri Ramchandr Ji❤ ❤Akal Purakh Anter Jaami Dhan Dhan Sri Satguru Ram Singh Sache Patshah Ji❤ ❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit Singh Sache Patshah Ji Bakhsh Lawo Ji Sab Nu Darshana Di Daat Bakhso Sache Patshah Ji❤
@dhansatgurujagjitsinghji
@dhansatgurujagjitsinghji 2 ай бұрын
Sakhi No -2 RAM JI TOH V VADA RAM JI DA NAM Bhagwan Ram Ji Ne Guru Vashisht Ji Te Kis Tarah Kirpa Kiti Te Hanuman Di Kis Tarah Rakhyea Kiti Eh Sakhi Paro -: Bhagwan Ram Ji Ik Vari Sangat Vich Brijman San. Bhagwan Ram Ji De Darshan Karan Vich Hanuman Ji Ene Mast San Ki Ohna Nu Pta Nhi Lga Ki Bhagwan Ram Ji De Guru Vashisht Ji V Bhagwan Ram Ji De Darshan Karan Lai Phunche Han. Bhagwan Ram Ji Te Sangat Ne Khare Ho Ke Guru Vashisht Ji Da Adar Kita. Per Masti Vich Hon Karke Hanuman Ji Na Uthe. Guru Vashisht Ji Nu Hanuman Te Bahout Gusa Ayea Te Bhagwan Ram Ji Nu Arj Kiti Hanuman Ne Mera Nirader Kita Hai. Es Lai Hanuman Nu Aap Ji Apne Amog Baan Nal Mar Devo. Bhagwan Ram Ji Ne Bachan Kita GURU JI THIK HAI. KAL SHAM NU MAI SARAYU NADI DE KANDE APNE AMOG BAAN NAL HANUMAN NU MIRTU DAND DEVAGA. Amog Baan Es Tarah Da Baan C Jis Uper Chalda C Oh Marda Hi C Bhagwan Ram Ji Da Eh Bachan Sun Ke Hanuman Ji Bahout Udas Ho Gaye. Hanuman ji Satsang Di Samapti Toh Badh Ghar Aye. Mata Anjani Ji Ne Hanuman Nu Udasi Da Karan Puchea. Hanuman Ji Ne Anjane Vich Hoyi Apni Galti Dasi. Mata Anjani Ji Nu Pta C Ki Barahmand Vich Koi V Amog Baan Toh Bach Nhi Sakda. Mata Anjani Ji Ne Hanuman Ji Nu Keha Mai Shiv Ji Kolo Ram Da Bhajan Leya Hoyea Hai. Shiv Ji V Ram Da Bhajan Karde Han. Eh Bhajan Mai Tenu Bachpan Vich Dita Hai Te Tu Bachpan Toh Tu Eh Bhajan Kar Reha Hai. Ram Ji De Bhajan Karke Putar Hanuman Tenu Koi Nhi Mar Sakda Pave Aap Bhagwan Ram Ji Kyo Na Hon. Mata Ji Ne Keha Tu Ta Bhagwan Ram Da Bhagat Hai. Bhagwan Apne Bhagata Di Rakhea Karde Han. Es Lai Putar Tu Hune Hi Sarayu Ndi De Kol Ja Ke Bhajan Karna Shuru Kar De. Hanuman Ji Ndi De Kinare Ja Ke Bhajan Karan Lage. Sham Nu Ndi De Kinare Sangat Da Ekath Ho Geya. Bhagwan Ram Ji Ne Hanuman Ji De Uper Amog Baan Chalayea Per Hanuman Ji Te Amog Ban Da Koi Asar Nhi Hoyea. Guru Vashisht Ji Ne Apni Anterjamta Nal Vekhea Ki Bhagwan Ram Ji Ne Te Bilkul Sahi Tarike Nal Amog Baan Chaleya Hai Per Hanuman Kyo Nhi Mareya ? Guru Vashisht Ji Ne Bhagwan Ram Ji Nu Arj Kiti Amog Baan Toh Ta Koi Bach Nhi Sakda Per Hanuman Nu Kyo Nhi Kuch Hoyea. Bhagwan Ram Ji Ne Bachan Kita GURU JI HANUMAN RAM RAM DA BHAJAN KAR REHA HAI. HANUMAN NU MERE TE MERE NAM TE BHROSA HAI KI MAINU KOI MAR NHI SAKDA. ES LAI HANUMAN TE AMOG BAAN DA KOI ASAR NHI HOYEA. Guru Vashisht Ji Ne Arj Kiti Bhagwan Ram Ji Mainu Aap Ji De Nam Te Nam Di Mahima Da Pta Nhi C. Aap Ji Da Nam Te Aap Ji Toh V Vda Hai. Mai Aaj Toh Apne Ashram Ja Reha Ha Te Ram De Nam Da Bhajan Karaga. Eh Bhajan Jehra V Karega Os De Sab Kam Honge. Dhan Han Bhagata Di Rakheya Karan Vale Bhagwan Ram Ji. Dhan Akalpurakh Bhagwan Ram Ji Dhan Hazara Hazoor Pehre Da Malik Akalpurakh Sri Satguru Jagjit Singh Ji Rakh Lvo ,Baksh Lvo Te Darshan Devo
@dhansatgurujagjitsinghji
@dhansatgurujagjitsinghji 2 ай бұрын
ਸਾਖੀ ਨੰ -2 🌹 ਰਾਮ ਜੀ ਤੋ ਵੀ ਵੱਡਾ ਰਾਮ ਜੀ ਦਾ ਨਾਮ ਭਗਵਾਨ ਰਾਮ ਜੀ ਨੇ ਗੁਰੂ ਵਸ਼ਿਸ਼ਠ ਜੀ ਤੇ ਕਿਸ ਤਰਾ ਕਿਰਪਾ ਕੀਤੀ ਤੇ ਹਨੂੰਮਾਨ ਦੀ ਕਿਸ ਤਰਾ ਰੱਖਿਆ ਕੀਤੀ ਇਹ ਸਾਖੀ ਪੜੋ -: ਭਗਵਾਨ ਰਾਮ ਜੀ ਇਕ ਵਾਰੀ ਸੰਗਤ ਵਿੱਚ ਬਿਰਾਜਮਾਨ ਸਨ। ਭਗਵਾਨ ਰਾਮ ਜੀ ਦੇ ਦਰਸ਼ਨ ਕਰਨ ਵਿੱਚ ਹਨੂੰਮਾਨ ਜੀ ਇੰਨੇ ਮਸਤ ਸਨ ਕੀ ਉਹਨਾ ਨੂੰ ਪਤਾ ਨਹੀ ਲੱਗਾ ਕਿ ਭਗਵਾਨ ਰਾਮ ਜੀ ਦੇ ਗੁਰੂ ਵਸ਼ਿਸ਼ਠ ਜੀ ਵੀ ਭਗਵਾਨ ਰਾਮ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਹਨ। ਭਗਵਾਨ ਰਾਮ ਜੀ ਤੇ ਸੰਗਤ ਨੇ ਖੜੇ ਹੋਕੇ ਗੁਰੂ ਵਸ਼ਿਸ਼ਠ ਜੀ ਦਾ ਆਦਰ ਕੀਤਾ। ਪਰ ਮਸਤੀ ਵਿੱਚ ਹੋਣ ਕਰਕੇ ਹਨੂੰਮਾਨ ਜੀ ਨਾ ਉਠੇ। ਗੁਰੂ ਵਸ਼ਿਸ਼ਠ ਜੀ ਨੂੰ ਹਨੂੰਮਾਨ ਤੇ ਬਹੁਤ ਗੁੱਸਾ ਆਇਆ ਤੇ ਭਗਵਾਨ ਰਾਮ ਜੀ ਨੂੰ ਅਰਜ ਕੀਤੀ ਹਨੂੰਮਾਨ ਨੇ ਮੇਰਾ ਨਿਰਾਦਰ ਕੀਤਾ ਹੈ। ਇਸ ਲਈ ਹਨੂੰਮਾਨ ਨੂੰ ਆਪ ਜੀ ਆਪਣੇ ਅਮੋਗ ਬਾਣ ਨਾਲ ਮਾਰ ਦੇਵੋ। ਭਗਵਾਨ ਰਾਮ ਜੀ ਨੇ ਬਚਨ ਕੀਤਾ ,”ਗੁਰੂ ਜੀ ਠੀਕ ਹੈ ਕੱਲ ਸ਼ਾਮ ਨੂੰ ਮੈ ਸਰਯੂ ਨਦੀ ਦੇ ਕੰਢੇ ਆਪਣੇ ਅਮੋਗ ਬਾਣ ਨਾਲ ਹਨੂੰਮਾਨ ਨੂੰ ਮਰਿਤੂ ਦੰਡ ਦੇਵਾਗਾ।” ( ਅਮੋਗ ਬਾਣ ਇਸ ਤਰਾ ਦਾ ਬਾਣ ਸੀ ਜਿਸ ਉਪਰ ਚਲਦਾ ਸੀ ਉਹ ਮਰਦਾ ਹੀ ਸੀ।) ਭਗਵਾਨ ਰਾਮ ਜੀ ਦਾ ਇਹ ਬਚਨ ਸੁਣਕੇ ਹਨੂੰਮਾਨ ਜੀ ਬਹੁਤ ਉਦਾਸ ਹੋ ਗਏ। ਹਨੂੰਮਾਨ ਜੀ ਸਤਸੰਗ ਦੀ ਸਮਾਪਤੀ ਤੋ ਬਾਦ ਘਰ ਆਏ ਤਾ ਮਾਤਾ ਅੰਜਨੀ ਜੀ ਨੇ ਹਨੂੰਮਾਨ ਜੀ ਤੋ ਉਦਾਸੀ ਦਾ ਕਾਰਨ ਪੁੱਛਿਆ। ਹਨੂੰਮਾਨ ਜੀ ਨੇ ਅਨਜਾਨੇ ਵਿੱਚ ਹੋਈ ਆਪਣੀ ਗਲਤੀ ਦੱਸੀ। ਮਾਤਾ ਅੰਜਨੀ ਜੀ ਨੂੰ ਪਤਾ ਸੀ ਕਿ ਬ੍ਰਹਿਮੰਡ ਵਿੱਚ ਕੋਈ ਵੀ ਅਮੋਗ ਬਾਣ ਤੋ ਬਚ ਨਹੀ ਸਕਦਾ। ਮਾਤਾ ਅੰਜਨੀ ਜੀ ਨੇ ਹਨੂੰਮਾਨ ਜੀ ਨੂੰ ਕਿਹਾ ਮੈ ਸ਼ਿਵਜੀ ਕੋਲੋ ਰਾਮ ਦਾ ਭਜਨ ਲਿਆ ਹੋਇਆ ਹੈ। ਸ਼ਿਵ ਜੀ ਵੀ ਰਾਮ ਦਾ ਭਜਨ ਕਰਦੇ ਹਨ। ਇਹ ਭਜਨ ਮੈ ਤੈਨੂੰ ਬਚਪਨ ਵਿੱਚ ਦਿੱਤਾ ਹੈ। ਤੂੰ ਬਚਪਨ ਤੋ ਇਹ ਭਜਨ ਕਰ ਰਿਹਾ ਹੈ। ਰਾਮ ਦੇ ਭਜਨ ਕਰਕੇ ਪੁੱਤਰ ਹਨੂੰਮਾਨ ਤੈਨੂੰ ਕੋਈ ਵੀ ਨਹੀ ਮਾਰ ਸਕਦਾ ਭਾਵੇ ਆਪ ਭਗਵਾਨ ਰਾਮ ਜੀ ਕਿਉ ਨਾ ਹੋਣ। ਕਿਉ ਕਿ ਤੂੰ ਭਗਵਾਨ ਰਾਮ ਜੀ ਦਾ ਭਗਤ ਹੈ ਭਗਵਾਨ ਆਪਣੇ ਭਗਤਾ ਦੀ ਰੱਖਿਆ ਕਰਦੇ ਹਨ। ਇਸ ਲਈ ਪੁੱਤਰ ਤੂੰ ਹੁਣੇ ਹੀ ਸਰਯੂ ਨਦੀ ਦੇ ਕੋਲ ਜਾ ਕੇ ਭਜਨ ਕਰਨਾ ਸ਼ੁਰੂ ਕਰ ਦੇ। ਹਨੂੰਮਾਨ ਜੀ ਨਦੀ ਦੇ ਕਿਨਾਰੇ ਤੇ ਜਾ ਕੇ ਭਜਨ ਕਰਨ ਲੱਗੇ। ਸ਼ਾਮ ਨੂੰ ਨਦੀ ਦੇ ਕਿਨਾਰੇ ਬਹੁਤ ਸੰਗਤ ਦਾ ਇੱਕਠ ਹੋ ਗਿਆ। ਭਗਵਾਨ ਰਾਮ ਜੀ ਨੇ ਹਨੂੰਮਾਨ ਜੀ ਦੇ ਉਪਰ ਅਮੋਗ ਬਾਣ ਚਲਾਇਆ ਪਰ ਹਨੂੰਮਾਨ ਜੀ ਤੇ ਅਮੋਗ ਬਾਣ ਦਾ ਕੋਈ ਅਸਰ ਨਾ ਹੋਇਆ। ਗੁਰੂ ਵਸ਼ਿਸ਼ਠ ਜੀ ਨੇ ਵੀ ਆਪਣੀ ਅੰਤਰਜਾਮਤਾ ਨਾਲ ਵੇਖਿਆ ਕਿ ਭਗਵਾਨ ਰਾਮ ਜੀ ਨੇ ਤੇ ਬਿਲਕੁਲ ਸਹੀ ਤਰੀਕੇ ਨਾਲ ਅਮੋਗ ਬਾਣ ਚਲਾਇਆ ਹੈ ਪਰ ਹਨੂੰਮਾਨ ਕਿਉ ਨਹੀ ਮਰਿਆ ? ਗੁਰੂ ਵਸ਼ਿਸ਼ਠ ਜੀ ਨੇ ਭਗਵਾਨ ਰਾਮ ਜੀ ਨੂੰ ਅਰਜ ਕੀਤੀ ਅਮੋਗ ਬਾਣ ਤੋ ਕੋਈ ਬਚ ਨਹੀ ਸਕਦਾ ਪਰ ਹਨੂੰਮਾਨ ਨੂੰ ਕਿਉ ਨਹੀ ਕੁੱਝ ਹੋਇਆ। ਭਗਵਾਨ ਰਾਮ ਜੀ ਨੇ ਬਚਨ ਕੀਤਾ ,”ਗੁਰੂ ਜੀ ਹਨੂੰਮਾਨ ਰਾਮ ਰਾਮ ਦਾ ਭਜਨ ਕਰ ਰਿਹਾ ਹੈ। ਹਨੂੰਮਾਨ ਨੂੰ ਮੇਰੇ ਤੇ ਮੇਰੇ ਨਾਮ ਤੇ ਭਰੋਸਾ ਹੈ ਕਿ ਮੈਨੂੰ ਕੋਈ ਮਾਰ ਨਹੀ ਸਕਦਾ। “ਇਸ ਲਈ ਹਨੂੰਮਾਨ ਤੇ ਅਮੋਗ ਬਾਣ ਦਾ ਕੋਈ ਅਸਰ ਨਹੀ ਹੋਇਆ। ਗੁਰੂ ਵਸ਼ਿਸ਼ਠ ਜੀ ਨੇ ਅਰਜ ਕੀਤੀ ਭਗਵਾਨ ਰਾਮ ਜੀ ਮੈਨੂੰ ਆਪ ਜੀ ਦੇ ਨਾਮ ਦੀ ਮਹਿਮਾ ਦਾ ਪਤਾ ਨਹੀ ਸੀ ਆਪ ਜੀ ਦਾ ਨਾਮ ਤੇ ਆਪ ਜੀ ਤੋ ਵੀ ਵੱਡਾ ਹੈ। ਮੈ ਅੱਜ ਤੋ ਆਪਣੇ ਆਸ਼ਰਮ ਜਾ ਰਿਹਾ ਹਾ ਤੇ ਮੈ ਰਾਮ ਦੇ ਨਾਮ ਦਾ ਭਜਨ ਕਰਾਗਾ। ਇਹ ਭਜਨ ਜਿਹੜਾ ਵੀ ਕਰੇਗਾ ਉਸ ਦੇ ਸਭ ਕੰਮ ਹੋਣਗੇ। ਧੰਨ ਹਨ ਭਗਤਾ ਦੀ ਰੱਖਿਆ ਕਰਨ ਵਾਲੇ ਭਗਵਾਨ ਰਾਮ ਜੀ। ਧੰਨ ਅਕਾਲਪੁਰਖ ਭਗਵਾਨ ਰਾਮ ਜੀ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ