UTH NI SAKHI I Full Kavita I Dedicated Of 550 Sala I Guru Nanak Gurupurb I Jagbani Production I

  Рет қаралды 4,005

Jagbani

Jagbani

Күн бұрын

Пікірлер: 12
@HarpreetSingh-pb9jy
@HarpreetSingh-pb9jy 5 жыл бұрын
ਪ੍ਰੋਫੈਸਰ ਪੂਰਨ ਸਿੰਘ ਇਸ ਕਵਿਤਾ ਦੇ ਮਾਰਫਤ ਉਸ ਸਫਰ ਨੂੰ ਦਰਜ ਕਰਦੇ ਹਨ ਜਿਸ ਸਫ਼ਰ ਵਿੱਚ ਦੁਨੀਆਂ ਦੇ ਮਹਾਨ ਫਲਸਫੇ ਸਫ਼ਰ ਤੈਅ ਕਰਦੇ ਹੋਏ ਮੁਹੱਬਤੀ ਸਾਂਝਾਂ-ਮਨੁੱਖਤਾ-ਸਾਂਝੀਵਾਲਤਾ-ਅਮਨ-ਸ਼ਾਂਤੀ ਦੀ ਰੌਸ਼ਨੀ ਬਣੇ।ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਵੇਲੇ ਪ੍ਰੋਫੈਸਰ ਪੂਰਨ ਸਿੰਘ ਵੱਖ ਵੱਖ ਧਰਮ ਦੇ ਵੱਡੇ ਪੈਗੰਬਰਾਂ ਨੂੰ ਵਧਾਈਆਂ ਵਿੱਚ ਸ਼ਰੀਕ ਕਰ ਰਹੇ ਹਨ ।ਇਹ ਵੱਡਾ ਵਰਤਾਰਾ ਹੈ ਇੱਥੇ ਕਿਸੇ ਤਰ੍ਹਾਂ ਦਾ ਤਰਕ ਵਿਤਰਕ ਨਹੀਂ।ਇੱਥੇ ਗੁਰਦੁਆਰੇ ਮਸੀਤਾਂ ਨੂੰ ਜਾ ਰਹੇ ਹਨ। ਮਸੀਤ ਮੰਦਰਾਂ ਨੂੰ ਜਾ ਰਹੇ ਹਨ ।ਮੰਦਰ ਮਸੀਤਾਂ ਵਿੱਚ ਆ ਰਹੇ ਹਨ। ਕਹਿਣ ਤੋਂ ਭਾਵ ਇੱਥੇ ਧਰਮ ਦੇ ਨਾਮ ਤੇ ਪਛਾਣਾਂ ਤੈਅ ਨਹੀਂ । ਇੱਥੇ ਸਭ ਮੁਹੱਬਤਾਂ ਦੇ ਸਾਂਝੇ ਸਿਰਨਾਵੇਂ ਹੋ ਗਏ ਹਨ। ਧਰਮ ਇਹੋ ਤਾਂ ਹੈ ! ਧਰਮ ਬੰਦਿਆਂ ਦਾ ਸੁਭਾਅ ਧਰਮ ਉਸ ਇਬਾਦਤ ਦਾ ਆਧਾਰ ਜਿਹਦੇ ਵਿੱਚ ਇਨਸਾਨੀ ਕਦਰਾਂ ਕੀਮਤਾਂ ਦੀਆਂ ਉੱਚੀਆਂ ਮਿਸਾਲਾਂ ਜਿਉਂਦੀਆਂ ਹਨ। ਉੱਠ ਨੀ ਸਖ਼ੀ ਚੱਲ ਵੇਖਣ ਚੱਲੀਏ ਹੋਰ ਰੰਗੀਲਾ ਆਇਆ ਈ ਛਾਈਂ ਮਾਈਂ 'ਰਾਮ' ਨਾਮ ਹੈ ਨਾਨਕ ਨਾਦ ਵਜਾਇਆ ਈ ਬੰਸੀ ਬੀਨ ਵਜਾਏ ਮਿੱਠੀ "ਨਾਨਕ" "ਨਾਨਕ" ਗਾਇਆ ਈ ਬੁੱਧ ਆਈ ਤੇ ਜੀਨਾ ਆਏ ਧੰਨ ਗੁਰੂ ਨਾਨਕ ਗਾਇਆ ਈ ਈਸਾ ਨਾਲ ਮੁਹੰਮਦ ਆਏ ਨਾਨਕ ਧੰਨ ਅਲਾਹਿਆ ਈ ਦੁਨੀਆਂ ਦੇ ਸਭ ਤੋਂ ਆਧੁਨਿਕ ਧਰਮ ਨਵੇਂ ਫਲਸਫ਼ੇ ਤੱਕ ਪਹੁੰਚਦਿਆਂ ਪੁਰਾਤਨ ਤੁਰੇ ਆ ਰਹੇ ਫ਼ਲਸਫ਼ਿਆਂ ਦਾ ਨਿਚੋੜ ਹੀ ਤਾਂ ਹੈ। ਇਸ ਸਾਰ ਤੱਤ ਵਿੱਚ ਜੇ ਦੁਨਿਆਵੀ ਸਮਝ ਨਾਲ ਇਸ ਦੀ ਵਿਆਖਿਆ ਕਰਾਂਗੇ ਤਾਂ ਗੱਚਾ ਖਾਵਾਂਗੇ। ਇੱਥੇ ਗੁਰੂ ਨਾਨਕ ਦੇਵ ਜੀ ਦੇ ਆਉਣ ਮੌਕੇ ਇਸ ਖੁਸ਼ੀ ਵਿੱਚ ਬੁੱਧ-ਜੈਨ-ਈਸਾ -ਪੈਗੰਬਰ ਮੁਹੰਮਦ ਸਾਹਿਬ ਵੀ ਆਏ ਹਨ। ਭੂਤ ਭਵਿੱਖ ਤੇ ਵਰਤਮਾਨ ਦੀ ਆਈ ਸਭ ਲੋਕਾਈ ਹੈ ਰੂਪ ਨਾ ਰੇਖ ਨਾ ਰੰਗ ਨਾ ਸੂਰਤ ਇੱਕੋ ਪਿਆਰ ਇਲਾਹੀ ਹੈ ਰਸਿਕ ਚੁੱਪ ਦੀ ਮਿੱਠ ਵਿੱਚ ਬੋਲੇ ਧਰਮਸਾਲ ਸਭ ਭਾਈ ਹੈ ਸਭ ਨੇ ਰਲ ਕੇ ਗੀਤ ਗਾਵਿਆ ਅਨਹਤ ਧੁਨੀ ਉਠਾਈ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਨਾਨਕ ਧੰਨ ਕਮਾਈ ਹੈ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਪੂਰਨ ਸਿੰਘ ਬਾਰੇ ਕਿਤਾਬ ਲਿਖਣ ਵਾਲੇ ਪੰਜਾਬ ਦੇ ਅਦੀਬ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਇਸ ਕਵਿਤਾ ਬਾਰੇ ਸਮਝਾਉਂਦਿਆਂ ਕਹਿੰਦੇ ਹਨ ਕਿ ਇਹ ਅਨਹਦ ਕਾਵਿਕ ਵਡਿਆਈ ਹੈ।ਇਸ ਦੌਰ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਨੂੰ ਅਸੀਂ ਮਾਡਰਨਿਟੀ ਦੇ ਸੰਦਰਭਾਂ ਵਿੱਚ ਸਮਝਣ ਲੱਗ ਜਾਂਦੇ ਹਾਂ ਪਰ ਪਰੰਪਰਾ ਤੋਂ ਬਿਨਾਂ ਆਧੁਨਿਕਤਾ ਦਾ ਕੋਈ ਅਰਥ ਨਹੀਂ, ਧਰਮ ਵੱਡਾ ਵਰਤਾਰਾ ਹੈ।ਪ੍ਰੋਫੈਸਰ ਪੂਰਨ ਸਿੰਘ ਦੀ ਇਹ ਕਵਿਤਾ ਬਹੁਤ ਆਜ਼ਾਦ ਤੇ ਉੱਚਾ ਖਿਆਲ ਹੈ।ਥਾਵਾਂ ਦੀਆਂ ਦਾਅਵੇਦਾਰੀਆਂ ਧਰਮ ਦੇ ਮੌਜੂਦਾ ਠੇਕੇਦਾਰ ਕਰ ਸਕਦੇ ਹਨ ਪਰ ਰੂਹਾਨੀ ਪੈਂਡੇ ਤਾਂ ਇਸ ਤੋਂ ਮੁਕਤ ਹਨ। ਇਹ ਸਾਡੀ ਤ੍ਰਾਸਦੀ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਕੋਈ ਭਾਵਨਾਤਮਕ, ਸੰਗੀਤਆਤਮਕ ਅਤੇ ਇੰਟਲੈਕਚੁਅਲ ਸਮਝ ਪੈਦਾ ਕਰਨ ਤੋਂ ਖੁੰਝੇ ਹਾਂ।ਸਾਡੀਆਂ ਸੰਸਥਾਵਾਂ ਨੂੰ ਪ੍ਰੋਫੈਸਰ ਪੂਰਨ ਸਿੰਘ ਦੀ ਇਹ ਕਵਿਤਾ ਬਹੁਤ ਸਾਰੇ ਪਹਿਲੂਆਂ ਤੋਂ ਰੌਸ਼ਨੀ ਦਿੰਦੀ ਹੈ। ਪੰਜਾਬੀ ਯੂਨੀਵਰਸਿਟੀ ਤੋਂ ਡਾ ਜਸਵਿੰਦਰ ਸਿੰਘ ਇਸ ਕਵਿਤਾ ਨੂੰ ਓਰੀਐਂਟਲ ਸਪਿਰਟ ਦਾ ਨਾਮ ਦਿੰਦੇ ਹਨ। ਉਨ੍ਹਾਂ ਮੁਤਾਬਕ ਸਾਂਝੀਵਾਲਤਾ ਦਾ ਭਾਰਤ ਦਾ ਅਧਿਆਤਮਕ ਚਿੰਨ੍ਹ ਇਸ ਕਵਿਤਾ ਵਿੱਚ ਮਹਿਸੂਸ ਹੁੰਦਾ ਹੈ। ਦੂਜਾ ਇਸ ਕਵਿਤਾ ਵਿੱਚ ਬਣੇ ਬਣਾਏ ਖਾਕੇ ਤੋਂ ਪਾਰ ਇੱਕ ਵੱਡੀ ਰੂਹਾਨੀ ਗੱਲ ਵੀ ਹੋ ਰਹੀ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਸਮੇਂ ਸਮੇਂ ਦੇ ਕਵੀਆਂ ਨੇ ਆਪਣੇ ਢੰਗ ਨਾਲ ਕੀਤੀ ਹੈ । ਬਾਬੂ ਫ਼ਿਰੋਜ਼ਦੀਨ ਸ਼ਰਫ਼ , ਨਜ਼ੀਰ ਅਕਬਰਾਬਾਦੀ, ਅਲਾਮਾ ਮੁਹੰਮਦ ਇਕਬਾਲ, ਭਾਈ ਵੀਰ ਸਿੰਘ ਤੋਂ ਲੈ ਕੇ 1969 ਵਿੱਚ 500 ਸਾਲਾਂ ਮੌਕੇ ਪ੍ਰੋਫੈਸਰ ਮੋਹਨ ਸਿੰਘ ਵੱਲੋਂ ਲਿਖੇ ਗਏ ਮਹਾਂਕਾਵਿ ਨਾਨਕਾਇਣ ਤੱਕ ਗੁਰੂ ਨਾਨਕ ਪਾਤਸ਼ਾਹ ਦੀ ਉਸਤਤਿ ਹੋਈ ਹੈ। ਇਸ ਦੌਰ ਅੰਦਰ ਵੀ ਗੁਰੂ ਨਾਨਕ ਦੇਵ ਜੀ ਨੂੰ ਵੱਖ ਵੱਖ ਕਵੀਆਂ ਨੇ ਆਪਣੀ ਕਲਮ ਰਾਹੀਂ ਸਿਜਦਾ ਕੀਤਾ ਹੈ । ਪ੍ਰੋਫੈਸਰ ਪੂਰਨ ਸਿੰਘ ਦੀ ਇਹ ਕਵਿਤਾ ਸਾਡੇ ਚੇਤਿਆਂ ਦਾ ਖਾਸ ਹਿੱਸਾ ਬਣ ਕੇ ਰਹਿਣੀ ਚਾਹੀਦੀ ਹੈ। ਇਸ ਕਵਿਤਾ ਦੀ ਨੁਹਾਰ ਮੁਹੱਬਤੀ ਸਾਂਝਾਂ ਦੀ ਪ੍ਰਤੀਕ ਹੈ। ਇਸ ਕਵਿਤਾ ਦੀ ਨੁਹਾਰ ਨਫਰਤ ਅਤੇ ਕੱਟੜਵਾਦ ਤੋਂ ਪਾਰ ਧਰਮਾਂ ਦਾ ਸਾਂਝਾ ਰੂਹਾਨੀ ਸੰਦੇਸ਼ ਹੋ ਨਿੱਬੜਿਆ ਹੈ।
@roviverma7058
@roviverma7058 5 жыл бұрын
Waa g was
@gursewakbti
@gursewakbti 5 жыл бұрын
Wah
@pirtpalboora4108
@pirtpalboora4108 5 жыл бұрын
ਵਾਹਿਗੁਰੂ
@gurumaan351
@gurumaan351 5 жыл бұрын
very nice shabad diiiii g
@arpanpreetkaurpannu2156
@arpanpreetkaurpannu2156 5 жыл бұрын
bahut sohnaaa
@amarindersingh4659
@amarindersingh4659 5 жыл бұрын
Kmaal da km keeta gya hai...jini sohni kvita oni o sohni gai te filmai gai a ...dil. Khush ho gya ...waah ji waah
@harpreetsinghkahlonofficial
@harpreetsinghkahlonofficial 5 жыл бұрын
ਬਾਬਾ ਜੀ ਦੀ ਪ੍ਰਾਹੁਣਚਾਰੀ ! ਅੰਧ ਰਾਸ਼ਟਰਵਾਦ ਵਿੱਚ ਮਹੁੱਬਤੀ ਸਾਂਝ ਦੀ ਪ੍ਰੋਫ਼ੈਸਰ ਪੂਰਨ ਸਿੰਘ ਦੀ ਕਵਿਤਾ ਉੱਠ ਨੀ ਸਖ਼ੀਏ..! ਚੱਲ ਵੇਖਣ ਚੱਲੀਏ ਅਜਬ ਮੂਰਤਾਂ ਆਈਆਂ ਨੀ ਥਾਂ ਥਾਂ ਛੱਤਰ ਲੱਗੇ ਹਨ ਭਾਰੇ ਇੱਕ ਤੋਂ ਇੱਕ ਸਵਾਈਆਂ ਨੀ ਇਹ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਨੇ 'ਖ਼ਾਲਸਾ ਸਮਾਚਾਰ' ਵਿੱਚ ਕੱਤਕ ਦੀ 25 ਸੰਮਤ ਨਾਨਕਸ਼ਾਹੀ 448 ਨਵੰਬਰ 9 ਸੰਨ 1916 ਈਸਵੀ ਨੂੰ ਲਿਖੀ ਸੀ।ਇਸ ਕਵਿਤਾ ਨੂੰ ਪੂਰਨ ਸਿੰਘ ਨੇ 4 ਹਿੱਸਿਆਂ ਵਿੱਚ ਵੰਡਿਆ ਹੈ। ਇਸ ਕਵਿਤਾ ਨੂੰ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ ਜਸਵਿੰਦਰ ਸਿੰਘ ਵੱਲੋਂ ਸੰਪਾਦਤ ਕੀਤੀ ਕਿਤਾਬ 'ਪ੍ਰੋਫੈਸਰ ਪੂਰਨ ਸਿੰਘ ਸੰਪੂਰਨ ਰਚਨਾਵਲੀ' ਵਿੱਚ ਪੜ੍ਹ ਸਕਦੇ ਹੋ। ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਬਾਰੇ ਬਹੁਤਿਆਂ ਦੀ ਰਾਏ ਇਹੋ ਰਹੀ ਹੈ ਕਿ ਉਹ ਖੁੱਲ੍ਹੀਆਂ ਕਵਿਤਾਵਾਂ ਲਿਖਦੇ ਸਨ।ਪਰ ਉਨ੍ਹਾਂ ਦੀ ਇਹ ਕਵਿਤਾ ਛੰਦਬੱਧ ਕਵਿਤਾ ਦਾ ਅਜਬ ਸੁਹੱਪਣ ਪੇਸ਼ ਕਰਦੀ ਹੈ।
@HarpreetSingh-pb9jy
@HarpreetSingh-pb9jy 5 жыл бұрын
550ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਕਵਿਤਾ ਨੂੰ ਵਾਰ ਵਾਰ ਦੱਸਣਾ-ਕਹਿਣਾ ਅਤੇ ਗਾਉਣਾ ਬਹੁਤ ਜ਼ਰੂਰੀ ਹੈ। ਕਵਿਤਾ ਦੇ ਪਹਿਲੇ ਹਿੱਸੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵੇਲੇ ਕੁਦਰਤ ਦੇ ਚਾਅ ਖੁਸ਼ੀਆਂ ਬਿਆਨ ਕਰਦੇ ਦੱਸਦੇ ਹਨ ਕਿ ਇਸ ਰੱਬੀ ਰਹਿਬਰ ਦੇ ਆਉਣ ਕੁਦਰਤ ਦੀ ਖੁਸ਼ੀ ਦਾ ਠਿਕਾਣਾ ਕੀ ਹੈ। ਅਜਬ ਮਹਿਕ ਹੈ ਫੈਲੀ ਸਾਰੇ ਵੱਜਣ ਸਹਿਜ ਵਧਾਈਆਂ ਨੀਂ ਕੰਬਲਾਂ ਨੂੰ ਹਨ ਭੌਰੇ ਭੁੱਲੇ ਦਿੰਦੇ ਫਿਰਦੇ ਧਾਈਆਂ ਨੀਂ ਆਕਾਸ਼ ਪਵਿੱਤਰ ਧਰਤ ਪਵਿੱਤਰ ਚੀਜ਼ਾਂ ਤੀਰਥ ਨਹਾਇਆ ਨੀਂ ਪਿਆਰ ਗਗਨ ਹੈ ਛਾਇਆ ਉੱਪਰ ਸਾਰੀਆਂ ਬਾਬਲ ਜਾਈਆਂ ਨੀ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਸਿੱਖ ਫਲਸਫੇ ਅਤੇ ਦੁਨੀਆਂ ਦੇ ਮੁਹੱਬਤੀ ਫਲਸਫਿਆਂ ਨਾਲ ਪਰਣਾਈ ਕਵਿਤਾ ਰਹੀ ਹੈ।ਇਸ ਕਵਿਤਾ ਦੀ ਸਿਰਜਣਾ ਕਰਨ ਵੇਲੇ ਵੀ ਪ੍ਰੋਫੈਸਰ ਪੂਰਨ ਸਿੰਘ ਕੁਦਰਤ ਦੀ ਗੁਰੂ ਨਾਨਕ ਪਾਤਸ਼ਾਹ ਦੀ ਸਿਫ਼ਤ ਵਿੱਚ ਸਿਜਦਾ ਹੋਣ ਨੂੰ ਸਿੱਖੀ ਦੇ ਅਦਵੈਤਵਾਦ ਵਿੱਚੋਂ ਹੀ ਸਮਝਾਉਂਦੇ ਹਨ। ਇਸ ਦੌਰ ਦੇ ਅੰਦਰ ਜਦੋਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਵਿੱਚੋਂ ਧਰਮ ਦੇ ਨਾਮ ਉੱਤੇ ਭੀੜ ਵੱਲੋਂ ਮਾਰ ਦਿੱਤੇ ਗਏ ਬੰਦਿਆਂ ਦਾ ਜ਼ਿਕਰ ਨਹੀਂ ਹੈ।ਜਦੋਂ ਇੱਕ ਧਰਮ ਦੇ ਬੰਦੇ ਦੂਜੇ ਧਰਮ ਦੇ ਬੰਦਿਆਂ ਪ੍ਰਤੀ ਡਰੇ ਹੋਏ ਹਨ।ਨਫ਼ਰਤਾਂ ਦੇ ਅਜਿਹੇ ਦੌਰ ਅੰਦਰ ਸਾਂਝੀ ਮੁਹੱਬਤ, ਸਾਂਝੀਵਾਲਤਾ ਦੀ ਅਜਿਹੀ ਭਾਵਨਾ ਸਿਆਸੀ ਭੇੜ ਵਿੱਚ ਅਣਗੌਲਿਆਂ ਹੋ ਰਹੀ ਹੈ।ਇਨ੍ਹਾਂ ਸਾਰੇ ਰੂਪਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਦੂਜਾ ਪਹਿਰਾ ਬਹੁਤ ਮਹਾਨ ਅਤੇ ਵੱਡਾ ਵਰਤਾਰਾ ਹੈ। ਪਾ ਕੱਪੜੇ ਚੱਲ ਵੇਖਣ ਚੱਲੀਏ ਕੌਣ ਕੌਣ ਰੱਖ ਆਈ ਨੀ ਸ਼ਿਵ ਜੀ ਨਾਲ ਗੌਰਜਾਂ ਲੈਕੇ ਚੜ੍ਹ ਕੰਧੀ ਉਹ ਧਾਏ ਨੀ ਨੀਝ ਲਾਇ ਕੇ ਦੇਖੋ ਸਖੀਓ ਵਿਸ਼ਨੂੰ ਆਣ ਸਹਾਏ ਨੀ ਕੰਵਲ ਨੈਣ ਉਹ ਲੱਛਮੀ ਆਈ ਸੁਹੱਪਣ ਗਗਨ ਰੰਗਾਏ ਨੀ
@GurjantSingh-zy3lv
@GurjantSingh-zy3lv 5 жыл бұрын
ੲੇਹ ਕਵਿਤਾ ਕਿਸ ਕਿਤਾਬ 'ਚ ਸੀ ਦਸ ਸਕਦੇ ਹੋ ਜੀ.. ਬਹੁਤ ਸੋਹਣਾ ਗਾੲਿਅਾ ਫਿਲਮਾੲਿਅਾ ਹੈ
@harpreetsinghkahlonofficial
@harpreetsinghkahlonofficial 5 жыл бұрын
ਤੁਸੀਂ ਪੰਜਾਬੀ ਯੂਨੀਵਰਸਿਟੀ ਦੀ ਪਬਲੀਕੇਸ਼ਨ ਬਿਓਰੋ ਦੀ ਡਾ ਜਸਵਿੰਦਰ ਸਿੰਘ ਦੀ ਪ੍ਰੋ ਪੂਰਨ ਸਿੰਘ ਸੰਪੂਰਨ ਰਤਨਾਵਲੀ ਪੜ੍ਹੋ ਜੀ
@GurjantSingh-zy3lv
@GurjantSingh-zy3lv 5 жыл бұрын
@@harpreetsinghkahlonofficial ਓਹ ਤੇ ਸੰਪੂਰਨ ਸੰਗ੍ਰਿਹ ਹੈ ਜੀ.. ਵੈਸੇ ਪਤਾ ਕਰਨਾ ਚਾ ਰੇਹਾ ਸੀ.. ਅਸਲ 'ਚ ਮੈਂਨੂੰ ੲੇਹ ਲਿਖਤੀ ਰੂਪ 'ਚ ਚਾਹੀਦੀ ਸੀ ਹੋਰ ਕੁਛ ਨਹੀਂ..
Ki Leela Varti Ki Ek Dubeya Hoiya Vi Bach Gaya? | Bhai Gursharan Singh Ji Ludhiana Wale | Sakhi
20:46
Sakhiyan - Bhai Gursharan Singh Ji Ludhiana Wale
Рет қаралды 7 М.
Wait for it 😂
00:19
ILYA BORZOV
Рет қаралды 11 МЛН
This dad wins Halloween! 🎃💀
01:00
Justin Flom
Рет қаралды 60 МЛН
Random Emoji Beatbox Challenge #beatbox #tiktok
00:47
BeatboxJCOP
Рет қаралды 52 МЛН
Chaupai Sahib | Nitnem | Gurbani | Shabad | Kirtan | Jagmeet Kaur
8:12
Vintage Records Devotional
Рет қаралды 11 М.
Dukhbhanjani Sahib
14:44
Bibi Jaspreet Kaur Ji - Topic
Рет қаралды 1,7 МЛН
Wait for it 😂
00:19
ILYA BORZOV
Рет қаралды 11 МЛН