ਅਜਿੱਤ ਗਿੱਲ ਦੇ ਬੱਸ ਅੱਡੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਨੇ ਲਿਆ ਅਹਿਮ ਫ਼ੈਸਲਾ।

  Рет қаралды 551

Eagle Punjab

Eagle Punjab

Күн бұрын

28 ਜੂਨ ਨੂੰ ਪਿੰਡ ਅਜਿੱਤ ਗਿੱਲ ਦੇ ਬੱਸ ਸਟੈਂਡ ਤੇ ਲੋਕ ਸੰਘਰਸ਼ ਹਜ਼ੂਮ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਵੱਲੋਂ ਬੱਸਾਂ ਦਾ ਚੱਕਾ ਜਾਮ ਅਣ - ਮਿਥੇ ਸਮੇਂ ਲਈ।
ਜੈਤੋ (ਲਵਪ੍ਰੀਤ ਸਿੰਘ ਅਜਿੱਤ ਗਿੱਲ, ਗੁਰਅਸੀਸ ਸਿੰਘ ) 26 ਜੂਨ ਨੂੰ ਪਿੰਡ ਅਜਿੱਤ ਗਿੱਲ ਦੀ ਸੱਥ ਵਿੱਚ ਲ਼ੋਕ ਸੰਘਰਸ਼ ਹਜ਼ੂਮ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਅਜਿੱਤ ਗਿੱਲ ਦੀ ਅਗਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਸ਼ਹੀਦ ਭਗਤ ਸਿੰਘ ਕਲੱਬ, ਗੁਰੂਦੁਆਰਾ ਕਮੇਟੀ ,ਮਜ਼ਦੂਰ ਜਥੇਬੰਦੀ ਤੇ ਸਮਾਜ ਸੇਵੀ ਅਤੇ ਗ੍ਰਾਮ ਪੰਚਾਇਤ ਦੇ ਸਰਪੰਚ, ਮੈਂਬਰ ਅਤੇ ਹੋਰ ਵੀ ਬਹੁਤ ਸਾਰੇ ਪਿੰਡ ਵਾਸੀ ਸ਼ਾਮਿਲ ਹੋਏ ਇਸ ਮੀਟਿੰਗ ਦਾ ਮੁੱਖ ਏਜੰਡਾ ਪਿੰਡ ਦੇ ਬੱਸ ਸਟੈਂਡ ਦਾ ਨਾਮ ਬੱਸ ਟਿਕਟ ਪਰਚੀਆਂ ਵਿੱਚ ਨਾ ਹੋਣਾ ਅਤੇ ਬੱਸ ਸਟੈਂਡ ਤੇ ਬੱਸਾਂ ਨਾ ਰੁਕਣ ਬਾਰੇ ਕੀਤੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਨੂੰ ਸ਼ਾਮਿਲ ਹੋਣ ਲਈ ਵੀ ਸੱਦੇ ਦਿੱਤੇ ਗਏ ਸੀ। ਮੀਟਿੰਗ ਤੋਂ ਬਾਅਦ ਜਥੇਬੰਦੀ ਦੇ ਪ੍ਰਧਾਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਅਜਿੱਤ ਗਿੱਲ ਬਹੁਤ ਪੁਰਾਣਾ ਪਿੰਡ ਹੈ ਅਤੇ ਇਸ ਪਿੰਡ ਦੀ ਆਬਾਦੀ ਲਗਭਗ 10 ਹਜ਼ਾਰ ਦੇ ਕਰੀਬ ਹੈ ਤੇ ਹਰ ਰੋਜ਼ ਪਿੰਡ ਦੇ ਲੋਕ ਆਪਣੇ ਕੰਮ ਕਾਰ ਲਈ ਅਤੇ ਬੱਚੇ ਪੜਨ ਲਈ ਜਾਂਦੇ ਹਨ ਪਰ ਪਿੰਡ ਦੇ ਅੱਡੇ ਤੇ ਬੱਸਾਂ ਨਹੀਂ ਰੁਕਦੀਆਂ ਤੇ ਲੋਕਾਂ ਨੂੰ ਜਾਂ ਤਾਂ ਗੁਰੂ ਕੀ ਢਾਬ ਜਾ ਕੇ ਜਾਂ ਫਿਰ ਜੈਤੋ ਤੋਂ ਜਾ ਕੇ ਜਾਂ ਬੱਸ ਦੀ ਸਵਾਰੀ ਕਰਨੀ ਪੈਂਦੀ ਹੈ ਜਿਸ ਕਰਕੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਇਸ ਭਿਅਨਕ ਗਰਮੀ ਵਿੱਚ 2 ਕਿਲੋਮੀਟਰ ਦੂਰ ਜਾ ਕੇ ਬੱਸ ਲੈਣੀ ਪੈਂਦੀ ਹੈ ਇਸ ਕਰਕੇ ਪਿੰਡ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜ਼ੋ ਸਵਾਰੀ ਬਠਿੰਡਾ ਤੋਂ ਅਜਿੱਤ ਗਿੱਲ ਆਉਂਦੀ‌ ਹੈ ਉਸ ਨੂੰ 2 ਕਿਲੋਮੀਟਰ ਦਾ ਕਿਰਾਇਆ ਵੀ ਵੱਧ ਦੇਣਾ ਪੈਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਸਵਾਰੀ ਬੱਸ ਕੰਡਕਟਰ ਨੂੰ ਕਹਿ ਦੇਵੇ ਕਿ ਪਿੰਡ ਅਜਿੱਤ ਗਿੱਲ ਬੱਸ ਰੋਕਣ ਲਈ ਆਖਦੀ ਹੈ ਤਾਂ ਬੱਸ ਦਾ ਕੰਡਕਟਰ ਇਹ ਕਹਿ ਦਿੰਦਾ ਹੈ ਕਿ ਤੁਹਾਡੇ ਪਿੰਡ ਦਾ ਟਿਕਟ ਪਰਚੀ ਵਿੱਚ ਨਾਮ ਹੀ ਨਹੀਂ ਇਹ ਨਹੀਂ ਰੁਕੇਗੀ ।19 ਜੂਨ ਨੂੰ ਇਸ ਸਬੰਧੀ ਜੀ ਐੱਮ ਰਮਨ ਸ਼ਰਮਾ ਨੂੰ ਜਥੇਬੰਦੀ ਲੋਕ ਸੰਘਰਸ਼ ਹਜ਼ੂਮ ਕਿਸਾਨ ਯੂਨੀਅਨ ਤੇ ਪਿੰਡ ਵਾਸੀਆਂ ਵੱਲੋਂ ਮੰਗ‌ ਪੱਤਰ ਦਿੱਤਾ ਗਿਆ ਸੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਸੀ ਕਿ 3 ਦਿਨਾਂ ਵਿੱਚ ਇਹਨਾਂ ਦੋਵੇਂ ਮੰਗਾਂ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ। ਪਰ ਉਹਨਾਂ ਵੱਲੋਂ ਇਸ ਉਪਰ ਕੋਈ ਗੌਰ ਨਹੀਂ ਕੀਤੀ ਗਈ ਅਤੇ ਹੁਣ ਤੱਕ ਵੀ ਪੀ ਆਰ ਟੀ ਸੀ ਦੇ ਬੱਸ ਕੰਡਕਟਰ ਪਿੰਡ ਦੀਆਂ ਔਰਤਾਂ ਨੂੰ ਜਾਂ ਤਾਂ ਗੁਰੂ ਕੀ ਢਾਬ ਵਿਖ਼ੇ ਉਤਾਰਦੇ ਹਨ ਜਾਂ ਜੈਤੋ ਜਾ ਕੇ ਉਤਾਰਦੇ ਹਨ । ਇਸ ਦੇ‌ ਰੋਸ ਵਜੋਂ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ 28 ਜੂਨ ਨੂੰ ਅਣ - ਮਿਥੇ ਸਮੇਂ ਲਈ ਧਰਨਾ ਲਾ ਕੇ ਪਿੰਡ ਅਜਿੱਤ ਗਿੱਲ ਦੇ ਬੱਸ ਸਟੈਂਡ ਤੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਤੇ ਆਮ ਵਹੀਕਲਾਂ ਦੀ ਆਵਾਜਾਈ ਚਾਲੂ ਰਹੇਗੀ ਸਿਰਫ ਬੱਸਾਂ ਦੀ ਆਵਾਜਾਈ ਬੰਦ ਕੀਤੀ ਜਾਵੇਗੀ ਅਤੇ ਜਦੋਂ ਤੱਕ ਸਰਕਾਰੀ ਬੱਸਾਂ ਦੀਆਂ ਟਿਕਟ ਪਰਚੀਆਂ ਅਤੇ ਪ੍ਰਾਈਵੇਟ ਬੱਸਾਂ ਦੀਆਂ ਟਿਕਟ ਪਰਚੀਆਂ ਵਿੱਚ ਪਿੰਡ ਅਜਿੱਤ ਗਿੱਲ ਦਾ ਨਾਮ ਨਹੀਂ ਪਾਇਆ ਜਾਂਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਸ ਸਮੇਂ ਹਾਜ਼ਰ ਕਿਸਾਨ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਭੁਪਿੰਦਰ ਸਿੰਘ ਔਲਖ, ਬਲਾਕ ਕੋਟਕਪੂਰਾ ਦੇ ਜਰਨਲ ਸਕੱਤਰ ਰਾਜਪਾਲ ਸਿੰਘ ਹਰੀ ਨੌਂ, ਬਲਾਕ ਜੈਤੋ ਦੇ ਜਰਨਲ ਸਕੱਤਰ ਸੁਰਿੰਦਰ ਸਿੰਘ ਸੇਖੋਂ, ਸਾਬਕਾ ਸਰਪੰਚ ਕਰਮ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਲੱਖਾ ਸਿੰਘ, ਸਾਬਕਾ ਮੈਂਬਰ ਹਰਚਰਨ ਸਿੰਘ, ਗੁਰਮੀਤ ਸਿੰਘ ਮਨਰੇਗਾ ਮੇਟ, ਰਜਿੰਦਰ ਸਿੰਘ, ਸਾਬਕਾ ਮੈਂਬਰ ਕਰਨੈਲ ਸਿੰਘ, ਨੈਬ ਸਿੰਘ, ਜਗਦੀਪ ਸਿੰਘ, ਜਸਵਿੰਦਰ ਸਿੰਘ ਖਾਲਸਾ, ਸੰਦੇਸ਼ ਕੁਮਾਰ, ਹਰਦੇਵ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਪਰਮਜੀਤ ਸ਼ੈਰ , ਗੁਰਵਿੰਦਰ ਬਰਾੜ, ਰਣਧੀਰ ਸਿੰਘ ਬਰਾੜ, ਜੈਲਾ ਰਾਮ , ਗੁਰਪਰੀਤ ਸਿੰਘ, ਗੁਰਵਿੰਦਰ ਸਿੰਘ, ਬਲਕਾਰ ਸਿੰਘ ਫ਼ੌਜੀ, ਬਹਾਦਰ ਸਿੰਘ, ਰੇਸ਼ਮ ਸਿੰਘ ਬਲਵੰਤ ਸਿੰਘ, ਲਵਤਾਰ ਸਿੰਘ, ਪਰਮਜੀਤ ਸਿੰਘ, ਪਰਮਜੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਸੁਖਦੇਵ ਸਿੰਘ, ਹਰਜਿੰਦਰ ਕੌਰ, ਹਰਪ੍ਰੀਤ ਸਿੰਘ, ਜਸਮੇਲ ਸਿੰਘ, ਜੀਤ ਸਿੰਘ, ਚਰਨਜੀਤ ਸਿੰਘ, ਗੁਰਤੇਜ ਸਿੰਘ, ਬਿੰਦਰ ਸਿੰਘ,, ਲਵਜੋਤ ਸਿੰਘ, ਗੁਰਦੇਵ ਸਿੰਘ, ਸੁਖਮੰਦਰ ਸਿੰਘ, ਲਵਪ੍ਰੀਤ ਸਿੰਘ, ਪਵਨਦੀਪ ਸਿੰਘ, ਜਗਤਾਰ ਸਿੰਘ, ਹਰਪਾਲ ਸਿੰਘ, ਬਲਕਰਨ ਸਿੰਘ ਸੁਖਪ੍ਰੀਤ ਸਿੰਘ, ਮਨਜੀਤ ਸਿੰਘ, ਗਗਨਦੀਪ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਗੁਰਪਿਆਰ ਸਿੰਘ,ਹਰਪਾਲ ਸਿੰਘ ਗਿਰ, ਬੱਬੀ ਸਿੰਘ ਦਰਸ਼ਨ ਸਿੰਘ, ਰਣਧੀਰ ਸਿੰਘ,ਜਗਰੂਪ ਸਿੰਘ, ਸ਼ਰਨਜੀਤ ਸਿੰਘ ਸਰਾਂਵਾਂ, ਅਤੇ ਹੋਰ ਵੀ ਪਿੰਡ ਵਾਸੀ ਮੌਜੂਦ ਸਨ।#livenews #eaglenews #news #punjabnews #topnews #virelvideo #virel #punjabi #punjabupdates

Пікірлер
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 19 МЛН
Win This Dodgeball Game or DIE…
00:36
Alan Chikin Chow
Рет қаралды 43 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,4 МЛН