Рет қаралды 9,822
ਚਰਨ ਲਿਖਾਰੀ ਜੀ ਦੀ ਰਚਨਾ ਆਦਰ/ਮੁਹੱਬਤ ਸਹਿਤ ❤️❤️
ਆਵਾਜ਼ ~ ਪਰਮਾ ਸਿੰਘ
#Charanlikhari
ਚਰਨ ਲਿਖਾਰੀ
#Parmasingh
ਪਰਮਾ ਸਿੰਘ
80543 - 97610
#Buntyjharon
ਬੰਟੀ ਝਾੜੋਂ
ਪੀਰ Peer
ਜਦੋਂ ਹਾੜੀ ਅਮਰੂਦ ਕੱਚੇ ਤੋਤਿਆਂ ਨੇ ਟੁੱਕੇ
ਵੇ ਮੈਂ ਮੋਰਾਂ ਦਿਆਂ ਖੰਭਾਂ ਨਾਲ ਲਿਖੇ ਤੈਨੂੰ ਰੁੱਕੇ
ਜਦੋਂ ਗਾਲੜਾਂ ਖਿਲਾਰੇ ਵੇਹੜੇ ਛੱਲੀਆਂ ਦੇ ਤੁੱਕੇ
ਤੇਰੀ ਵਾਪਸੀ ਦੇ ਚਾਅ ਈ ਵਰਾਨ ਹੋਗੇ ਉੱਕੇ
ਸੁੱਖੇ ਚਾਦਰਾਂ ਤੇ ਸਿਹਰੇ ਨਾਲੇ ਧੋਤੀਆਂ ਮਜ਼ਾਰਾਂ
ਸਾਨੂੰ ਕਰੜੇ ਕਰੋਪੀ ਵਾਲੇ ਪੀਰ ਦੀਆਂ ਮਾਰਾਂ
ਜਿਵੇਂ ਆਲ੍ਹਣੇ ਨੂੰ ਤੋੜ ਆਪੇ ਰੋਂਦੀਆਂ ਗਟਾਰਾਂ
ਵੇ ਮੈਂ ਸਾਲੂ ਫੁਲਕਾਰੀਆਂ ਨੂੰ ਪਾੜ ਪਾੜ ਸਾੜਾਂ
ਲੱਭਾਂ ਰੂੜੀਆਂ ਤੋਂ ਲੀਰਾਂ ਟੋਟੇ ਖੱਦਰ ਦੇ ਪਾਟੇ
ਇੱਕ ਬਗਲੀ ਬਣਾ ਕੇ ਪੱਕੀ ਬੰਨ ਲਵਾਂ ਢਾਕੇ
ਮੰਗਾਂ ਦਰ ਦਰ ਉੱਤੋਂ ਮੈਂ ਪਕਾਉਣ ਜੋਗੇ ਆਟੇ
ਲੋਕੋ ਮੀਢੀਆਂ ਦੀ ਰੁੱਤੇ ਮੈਂ ਹੰਢਾਵਾਂ ਚਿੱਟੇ ਝਾਟੇ
ਸਾਡੇ ਸਭਾ ਵਿੱਚ ਨੈਣ ਨੇ ਕਸੂਰਵਾਰ ਥਾਪੇ
ਹੁਣ ਹੱਥ ਜੋੜ ਜੋੜ ਕੇ ਵੀ ਲਈਦੇ ਸਿਆਪੇ
ਚਿੱਤ ਕਰੇ ਦੂਰ ਟਿੱਬਿਆਂ ਤੇ ਗੱਡ ਲਵਾਂ ਛਾਪੇ
ਡਰਾਂ ਅੰਨ੍ਹਿਆਂ ਦੇ ਵਾਂਗੂੰ ਹੀ ਨਾ ਮੁੱਕ ਜਾਣ ਮਾਪੇ
ਸੁੱਖੇ ਚਾਦਰਾਂ ਤੇ ਸਿਹਰੇ ਨਾਲੇ ਧੋਤੀਆਂ ਮਜ਼ਾਰਾਂ
ਸਾਨੂੰ ਕਰੜੇ ਕਰੋਪੀ ਵਾਲੇ ਪੀਰ ਦੀਆਂ ਮਾਰਾਂ
ਜਿਵੇਂ ਆਲ੍ਹਣੇ ਨੂੰ ਤੋੜ ਆਪੇ ਰੋਂਦੀਆਂ ਗਟਾਰਾਂ
ਵੇ ਮੈਂ ਸਾਲੂ ਫੁਲਕਾਰੀਆਂ ਨੂੰ ਪਾੜ ਪਾੜ ਸਾੜਾਂ
~ ਚਰਨ ਲਿਖਾਰੀ 🙏💙