Sakhi 105 | Sakhi | Hazara Hazoor Dhan Satguru Jagjit Singh Ji

  Рет қаралды 140

Hazara Hazoor Dhan Satguru Jagjit Singh ji

Hazara Hazoor Dhan Satguru Jagjit Singh ji

3 ай бұрын

Sakhi 105 | Sakhi | Hazara Hazoor Dhan Satguru Jagjit Singh Ji
ਸਾਖੀ ਨੰ--105 🌹
ਭਗਵਾਨ ਭਗਤਾ ਦੇ ਵੱਸ
ਭਗਵਾਨ ਕ੍ਰਿਸ਼ਨ ਜੀ ਨੇ ਭਗਤ ਨਾਮਦੇਵ ਜੀ ਦੀ ਸ਼ਰਧਾ ਵੇਖ ਕੇ ਨਾਮਦੇਵ ਜੀ ਨੂੰ ਪ੍ਰਤੱਖ ਦਰਸ਼ਨ ਦਿੱਤੇ ਤੇ ਉਹਨਾ ਤੋ ਦੁੱਧ ਛਕਿਆ। " ਸੋਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ || ਭਗਵਾਨ ਕ੍ਰਿਸ਼ਨ ਜੀ ਦੀ ਤਰਾ ਸਤਿਗੁਰੂ ਜਗਜੀਤ ਸਿੰਘ ਜੀ ਵੀ ਬੀਬੀ ਸੇਵਾ ਕੌਰ ਜੀ ਦੀ ਪਿਆਰ ਦੀ ਡੋਰੀ ਨਾਲ ਖਿੱਚੇ ਦੁੱਧ ਪੀਣ ਵਾਸਤੇ ਆਏ।
ਸੰਤ ਪਿਆਰਾ ਸਿੰਘ ਜੀ ਤੇ ਉਹਨਾ ਦੀ ਪਤਨੀ ਬੀਬੀ ਸੇਵਾ ਕੌਰ ਜੀ ਹੁਸ਼ਿਆਰਪੁਰ ਰਹਿੰਦੇ ਸਨ। ਉਹਨਾ ਨੇ ਇਕ ਗਾਂ ਰੱਖੀ ਹੋਈ ਸੀ। ਇਕ ਦਿਨ ਉਹ ਗਾਂ ਦਾ ਦੁੱਧ ਚੋ ਕੇ ਲਿਆਏ। ਬੀਬੀ ਜੀ ਨੇ ਦੁੱਧ ਚੁੱਲੇ ਉਤੇ ਰੱਖਿਆ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਯਾਦ ਕਰਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਆ ਕੇ ਇਹ ਦੁੱਧ ਛੱਕੋ । ਬੀਬੀ ਜੀ ਨੇ ਨਾਲ ਹੀ ਇਹ ਸ਼ਬਦ ਪੜਿਆ, "ਦੁੱਧ ਪੀਉ ਮੇਰੇ ਗੋਬਿੰਦ ਰਾਇਆ" ਇਹ ਸ਼ਬਦ ਪੜਦਿਆ ਉਹ ਵੈਰਾਗੀ ਹੋ ਗਏ।
ਬੀਬੀ ਸੇਵਾ ਕੌਰ ਜੀ ਨੇ ਮਨ ਵਿੱਚ ਇਹ ਪੱਕਾ ਧਾਰ ਲਿਆ ਕਿ ਮੈ ਇਹ ਦੁੱਧ ਜਰੂਰ ਹੀ ਸੱਚੇ ਪਾਤਸ਼ਾਹ ਜੀ ਨੂੰ ਛਕਾਉਣਾ ਹੈ। ਜਦੋ ਦੁੱਧ ਨੂੰ ਉਬਾਲਾ ਆਇਆ ਤਾ ਬੀਬੀ ਜੀ ਸੋਚਣ ਲੱਗੇ ਕਿ ਮੇਰੇ ਸੱਚੇ ਪਾਤਸ਼ਾਹ ਜੀ ਤਾ ਦੁੱਧ ਠੰਢਾ ਛਕਦੇ ਹਨ। ਇਸ ਲਈ ਬੀਬੀ ਜੀ ਦੁੱਧ ਨੂੰ ਠੰਢਾ ਕਰਨ ਲੱਗ ਪਏ।
ਬੀਬੀ ਜੀ ਨੇ ਸੱਚੇ ਪਾਤਸ਼ਾਹ ਜੀ ਵਾਸਤੇ ਮੰਜਾ ਰੱਖਿਆ ਹੋਇਆ ਸੀ, ਮੰਜੇ ਦੇ ਅੱਗੇ ਇੱਕ ਰੱਸੀ ਬੰਨੀ ਹੋਈ ਸੀ, ਤਾ ਕਿ ਕੋਈ ਭੁਲੇਖੇ ਨਾਲ ਮੰਜੇ ਤੇ ਨਾ ਬੈਠ ਜਾਵੇ। ਬੀਬੀ ਜੀ ਨੇ ਮੰਜੇ ਤੋ ਰੱਸੀ ਖੋਹਲ ਕੇ ਮੰਜੇ ਉਤੇ ਇੱਕ ਸੋਧ ਦੀ ਚਾਦਰ ਵਿਛਾ ਦਿਤੀ ਕਿ ਮੇਰੇ ਸੱਚੇ ਪਾਤਸ਼ਾਹ ਜੀ ਦੁੱਧ ਪੀਣ ਲਈ ਆਉਣਗੇ ਅਤੇ ਇਸ ਮੰਜੇ ਉਤੇ ਬਿਰਾਜਮਾਨ ਹੋਣਗੇ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ "ਏਕ ਬਾਰ ਸਤਿਗੁਰੂ ਮੰਤ੍ਰ ਸਿਮਰਨ ਮਾਤ੍ਰ ਸਿਮਰਨ ਤਾਹਿ ਬਾਰੰਬਾਰ ਗੁਰ ਹੇਤ ਹੈ"
ਬੀਬੀ ਜੀ ਦੁੱਧ ਠੰਡਾ ਕਰੀ ਜਾ ਰਹੇ ਸੀ ਨਾਲ ਨਾਲ ਸਤਿਗੁਰੂ ਜੀ ਨੂੰ ਯਾਦ ਕਰੀ ਜਾ ਰਹੇ ਸਨ। ਦੂਸਰੇ ਪਾਸੇ ਅੰਤਰਜਾਮੀ ਘਟ ਘਟ ਦੀ ਜਾਨਣਹਾਰ ਸਤਿਗੁਰੂ ਜਗਜੀਤ ਸਿੰਘ ਜੀ ਨਵਾ ਸ਼ਹਿਰ ਵਿੱਚ ਕਾਰ ਦੇ ਕਿਸੇ ਕੰਮ ਲਈ ਆਏ ਸਨ। ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਡਰਾਈਵਰ ਨੂੰ ਹੁਕਮ ਕੀਤਾ ,”ਤੂੰ ਕਾਰ ਦਾ ਕੰਮ ਕਰਾ ਲੈ ਅਤੇ ਅਸੀ ਟੈਕਸੀ ਲੈ ਕੇ ਹੁਸ਼ਿਆਰਪੁਰ ਹੋ ਕੇ ਆਉਦੇ ਹਾਂ।”
ਹੁਸ਼ਿਆਰਪੁਰ ਪਹੁੰਚਕੇ ਬੀਬੀ ਜੀ ਦੇ ਘਰ ਦੇ ਅਗੇ ਟੈਕਸੀ ਖੜੀ ਹੋਈ। ਸਤਿਗੁਰੂ ਜੀ ਨੇ ਸੇਵਕ ਨੂੰ ਹੁਕਮ ਕੀਤਾ ,” ਅੰਦਰ ਜਾਕੇ ਵੇਖ ਮਸਤਾਨੀ ਕੀ ਕਰਦੀ ਪਈ ਹੈ। “ ਸੱਚੇ ਪਾਤਸ਼ਾਹ ਜੀ ਆਪ ਬਾਹਰ ਹੀ ਖੜੇ ਹੋ ਗਏ। ਜਦੋ ਸਿੱਖ ਅੰਦਰ ਚਲਾ ਗਿਆ ਤਾ ਸੱਚੇ ਪਾਤਸ਼ਾਹ ਜੀ ਹੋਲੀ ਹੋਲੀ ਅੰਦਰ ਜਾਕੇ ਮੰਜੇ ਤੇ ਬਿਰਾਜਮਾਨ ਹੋ ਗਏ।
ਸੱਚੇ ਪਾਤਸ਼ਾਹ ਜੀ ਜਿਸ ਵੇਲੇ ਅੰਦਰ ਜਾ ਰਹੇ ਸਨ ਤੇ ਮੰਜੇ ਤੇ ਬਿਰਾਜਮਾਨ ਹੋਏ ਤਾ ਸੱਚੇ ਪਾਤਸ਼ਾਹ ਜੀ ਨੂੰ ਬੀਬੀ ਜੀ ਤੇ ਸੇਵਕ ਨੇ ਨਹੀ ਵੇਖਿਆ। ਬੀਬੀ ਜੀ ਆਪਣੀ ਮਸਤੀ ਵਿੱਚ ਉਸ ਵਕਤ ਇਹ ਸ਼ਬਦ ਪੜ ਰਹੇ ਸਨ "ਮਿਲ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ"
ਬੀਬੀ ਜੀ ਨੂੰ ਸੱਚੇ ਪਾਤਸ਼ਾਹ ਜੀ ਦੇ ਅੰਦਰ ਆਉਣ ਦਾ ਪਤਾ ਹੀ ਨਾ ਲੱਗਾ। ਸਤਿਗੁਰੂ ਜੀ ਵੱਲੋ ਅੰਦਰ ਭੇਜੇ ਗਏ ਸੇਵਕ ਨੇ ਕਿਹਾ ਬੀਬੀ ਜੀ ਚੱਲੋ ਤੁਹਾਨੂੰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਵਾ। ਬੀਬੀ ਜੀ ਦੀ ਹਾਲਤ ਤਾ ਮਸਤਾਨਿਆ ਵਰਗੀ ਹੋ ਗਈ ਤੇ ਜਲਦੀ ਬਾਹਰ ਆਏ। ਅਗੋ ਸੱਚੇ ਪਾਤਸ਼ਾਹ ਜੀ ਦਰਸ਼ਨ ਨਾ ਹੋਏ।
ਸਿੱਖ ਬੜਾ ਹੈਰਾਨ ਹੋਇਆ ਕਿ ਸੱਚੇ ਪਾਤਸ਼ਾਹ ਜੀ ਕਿੱਥੇ ਗਏ। ਬੀਬੀ ਜੀ ਰੋਦੇ ਰੋਦੇ ਅੰਦਰ ਆ ਗਏ। ਬੀਬੀ ਜੀ ਨੇ ਅੰਦਰ ਆ ਕੇ ਵੇਖਿਆ ਕਿ ਸੱਚੇ ਪਾਤਸ਼ਾਹ ਜੀ ਚੋਕੜਾ ਮਾਰ ਕੇ ਮੰਜੇ ਤੇ ਬਿਰਾਜਮਨ ਹਨ। ਬੀਬੀ ਜੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਖੁਸ਼ ਹੋ ਗਏ।
ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ,"ਮਸਤਾਨੀਏ ਦੱਸ ਕੀ ਕਹਿੰਦੀ ਹੈ ?" ਬੀਬੀ ਜੀ ਨੇ ਅਰਜ ਕੀਤੀ ਦੁੱਧ ਪੀੳ ਮੇਰੇ ਗੋਬਿੰਦ ਰਾਇਆ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ," ਲਿਆ ਅਸੀ ਦੁੱਧ ਪੀਣ ਵਾਸਤੇ ਹੀ ਆਏ ਹਾ।" ਸੱਚੇ ਪਾਤਸ਼ਾਹ ਜੀ ਦੁੱਧ ਛਕ ਕੇ ਤੇ ਬੀਬੀ ਜੀ ਦੀ ਇੱਛਾ ਪੂਰੀ ਕਰਕੇ ਵਾਪਸ ਨਵਾ ਸ਼ਹਿਰ ਨੂੰ ਚੱਲੇ ਗਏ।
ਧੰਨ ਧੰਨ ਅੰਤਰਜਾਮੀ ਇੱਛਾ ਪੂਰਕ ਘਟ ਘਟ ਵਾਸੀ ਸਤਿਗੁਰੂ ਜਗਜੀਤ ਸਿੰਘ ਜੀ।
ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ

Пікірлер: 3
@dhansatgurujagjitsinghji
@dhansatgurujagjitsinghji 3 ай бұрын
ਸਾਖੀ ਨੰ--105 🌹 ਭਗਵਾਨ ਭਗਤਾ ਦੇ ਵੱਸ ਭਗਵਾਨ ਕ੍ਰਿਸ਼ਨ ਜੀ ਨੇ ਭਗਤ ਨਾਮਦੇਵ ਜੀ ਦੀ ਸ਼ਰਧਾ ਵੇਖ ਕੇ ਨਾਮਦੇਵ ਜੀ ਨੂੰ ਪ੍ਰਤੱਖ ਦਰਸ਼ਨ ਦਿੱਤੇ ਤੇ ਉਹਨਾ ਤੋ ਦੁੱਧ ਛਕਿਆ। " ਸੋਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ || ਭਗਵਾਨ ਕ੍ਰਿਸ਼ਨ ਜੀ ਦੀ ਤਰਾ ਸਤਿਗੁਰੂ ਜਗਜੀਤ ਸਿੰਘ ਜੀ ਵੀ ਬੀਬੀ ਸੇਵਾ ਕੌਰ ਜੀ ਦੀ ਪਿਆਰ ਦੀ ਡੋਰੀ ਨਾਲ ਖਿੱਚੇ ਦੁੱਧ ਪੀਣ ਵਾਸਤੇ ਆਏ। ਸੰਤ ਪਿਆਰਾ ਸਿੰਘ ਜੀ ਤੇ ਉਹਨਾ ਦੀ ਪਤਨੀ ਬੀਬੀ ਸੇਵਾ ਕੌਰ ਜੀ ਹੁਸ਼ਿਆਰਪੁਰ ਰਹਿੰਦੇ ਸਨ। ਉਹਨਾ ਨੇ ਇਕ ਗਾਂ ਰੱਖੀ ਹੋਈ ਸੀ। ਇਕ ਦਿਨ ਉਹ ਗਾਂ ਦਾ ਦੁੱਧ ਚੋ ਕੇ ਲਿਆਏ। ਬੀਬੀ ਜੀ ਨੇ ਦੁੱਧ ਚੁੱਲੇ ਉਤੇ ਰੱਖਿਆ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਯਾਦ ਕਰਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਆ ਕੇ ਇਹ ਦੁੱਧ ਛੱਕੋ । ਬੀਬੀ ਜੀ ਨੇ ਨਾਲ ਹੀ ਇਹ ਸ਼ਬਦ ਪੜਿਆ, "ਦੁੱਧ ਪੀਉ ਮੇਰੇ ਗੋਬਿੰਦ ਰਾਇਆ" ਇਹ ਸ਼ਬਦ ਪੜਦਿਆ ਉਹ ਵੈਰਾਗੀ ਹੋ ਗਏ। ਬੀਬੀ ਸੇਵਾ ਕੌਰ ਜੀ ਨੇ ਮਨ ਵਿੱਚ ਇਹ ਪੱਕਾ ਧਾਰ ਲਿਆ ਕਿ ਮੈ ਇਹ ਦੁੱਧ ਜਰੂਰ ਹੀ ਸੱਚੇ ਪਾਤਸ਼ਾਹ ਜੀ ਨੂੰ ਛਕਾਉਣਾ ਹੈ। ਜਦੋ ਦੁੱਧ ਨੂੰ ਉਬਾਲਾ ਆਇਆ ਤਾ ਬੀਬੀ ਜੀ ਸੋਚਣ ਲੱਗੇ ਕਿ ਮੇਰੇ ਸੱਚੇ ਪਾਤਸ਼ਾਹ ਜੀ ਤਾ ਦੁੱਧ ਠੰਢਾ ਛਕਦੇ ਹਨ। ਇਸ ਲਈ ਬੀਬੀ ਜੀ ਦੁੱਧ ਨੂੰ ਠੰਢਾ ਕਰਨ ਲੱਗ ਪਏ। ਬੀਬੀ ਜੀ ਨੇ ਸੱਚੇ ਪਾਤਸ਼ਾਹ ਜੀ ਵਾਸਤੇ ਮੰਜਾ ਰੱਖਿਆ ਹੋਇਆ ਸੀ, ਮੰਜੇ ਦੇ ਅੱਗੇ ਇੱਕ ਰੱਸੀ ਬੰਨੀ ਹੋਈ ਸੀ, ਤਾ ਕਿ ਕੋਈ ਭੁਲੇਖੇ ਨਾਲ ਮੰਜੇ ਤੇ ਨਾ ਬੈਠ ਜਾਵੇ। ਬੀਬੀ ਜੀ ਨੇ ਮੰਜੇ ਤੋ ਰੱਸੀ ਖੋਹਲ ਕੇ ਮੰਜੇ ਉਤੇ ਇੱਕ ਸੋਧ ਦੀ ਚਾਦਰ ਵਿਛਾ ਦਿਤੀ ਕਿ ਮੇਰੇ ਸੱਚੇ ਪਾਤਸ਼ਾਹ ਜੀ ਦੁੱਧ ਪੀਣ ਲਈ ਆਉਣਗੇ ਅਤੇ ਇਸ ਮੰਜੇ ਉਤੇ ਬਿਰਾਜਮਾਨ ਹੋਣਗੇ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ "ਏਕ ਬਾਰ ਸਤਿਗੁਰੂ ਮੰਤ੍ਰ ਸਿਮਰਨ ਮਾਤ੍ਰ ਸਿਮਰਨ ਤਾਹਿ ਬਾਰੰਬਾਰ ਗੁਰ ਹੇਤ ਹੈ" ਬੀਬੀ ਜੀ ਦੁੱਧ ਠੰਡਾ ਕਰੀ ਜਾ ਰਹੇ ਸੀ ਨਾਲ ਨਾਲ ਸਤਿਗੁਰੂ ਜੀ ਨੂੰ ਯਾਦ ਕਰੀ ਜਾ ਰਹੇ ਸਨ। ਦੂਸਰੇ ਪਾਸੇ ਅੰਤਰਜਾਮੀ ਘਟ ਘਟ ਦੀ ਜਾਨਣਹਾਰ ਸਤਿਗੁਰੂ ਜਗਜੀਤ ਸਿੰਘ ਜੀ ਨਵਾ ਸ਼ਹਿਰ ਵਿੱਚ ਕਾਰ ਦੇ ਕਿਸੇ ਕੰਮ ਲਈ ਆਏ ਸਨ। ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਡਰਾਈਵਰ ਨੂੰ ਹੁਕਮ ਕੀਤਾ ,”ਤੂੰ ਕਾਰ ਦਾ ਕੰਮ ਕਰਾ ਲੈ ਅਤੇ ਅਸੀ ਟੈਕਸੀ ਲੈ ਕੇ ਹੁਸ਼ਿਆਰਪੁਰ ਹੋ ਕੇ ਆਉਦੇ ਹਾਂ।” ਹੁਸ਼ਿਆਰਪੁਰ ਪਹੁੰਚਕੇ ਬੀਬੀ ਜੀ ਦੇ ਘਰ ਦੇ ਅਗੇ ਟੈਕਸੀ ਖੜੀ ਹੋਈ। ਸਤਿਗੁਰੂ ਜੀ ਨੇ ਸੇਵਕ ਨੂੰ ਹੁਕਮ ਕੀਤਾ ,” ਅੰਦਰ ਜਾਕੇ ਵੇਖ ਮਸਤਾਨੀ ਕੀ ਕਰਦੀ ਪਈ ਹੈ। “ ਸੱਚੇ ਪਾਤਸ਼ਾਹ ਜੀ ਆਪ ਬਾਹਰ ਹੀ ਖੜੇ ਹੋ ਗਏ। ਜਦੋ ਸਿੱਖ ਅੰਦਰ ਚਲਾ ਗਿਆ ਤਾ ਸੱਚੇ ਪਾਤਸ਼ਾਹ ਜੀ ਹੋਲੀ ਹੋਲੀ ਅੰਦਰ ਜਾਕੇ ਮੰਜੇ ਤੇ ਬਿਰਾਜਮਾਨ ਹੋ ਗਏ। ਸੱਚੇ ਪਾਤਸ਼ਾਹ ਜੀ ਜਿਸ ਵੇਲੇ ਅੰਦਰ ਜਾ ਰਹੇ ਸਨ ਤੇ ਮੰਜੇ ਤੇ ਬਿਰਾਜਮਾਨ ਹੋਏ ਤਾ ਸੱਚੇ ਪਾਤਸ਼ਾਹ ਜੀ ਨੂੰ ਬੀਬੀ ਜੀ ਤੇ ਸੇਵਕ ਨੇ ਨਹੀ ਵੇਖਿਆ। ਬੀਬੀ ਜੀ ਆਪਣੀ ਮਸਤੀ ਵਿੱਚ ਉਸ ਵਕਤ ਇਹ ਸ਼ਬਦ ਪੜ ਰਹੇ ਸਨ "ਮਿਲ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ" ਬੀਬੀ ਜੀ ਨੂੰ ਸੱਚੇ ਪਾਤਸ਼ਾਹ ਜੀ ਦੇ ਅੰਦਰ ਆਉਣ ਦਾ ਪਤਾ ਹੀ ਨਾ ਲੱਗਾ। ਸਤਿਗੁਰੂ ਜੀ ਵੱਲੋ ਅੰਦਰ ਭੇਜੇ ਗਏ ਸੇਵਕ ਨੇ ਕਿਹਾ ਬੀਬੀ ਜੀ ਚੱਲੋ ਤੁਹਾਨੂੰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਵਾ। ਬੀਬੀ ਜੀ ਦੀ ਹਾਲਤ ਤਾ ਮਸਤਾਨਿਆ ਵਰਗੀ ਹੋ ਗਈ ਤੇ ਜਲਦੀ ਬਾਹਰ ਆਏ। ਅਗੋ ਸੱਚੇ ਪਾਤਸ਼ਾਹ ਜੀ ਦਰਸ਼ਨ ਨਾ ਹੋਏ। ਸਿੱਖ ਬੜਾ ਹੈਰਾਨ ਹੋਇਆ ਕਿ ਸੱਚੇ ਪਾਤਸ਼ਾਹ ਜੀ ਕਿੱਥੇ ਗਏ। ਬੀਬੀ ਜੀ ਰੋਦੇ ਰੋਦੇ ਅੰਦਰ ਆ ਗਏ। ਬੀਬੀ ਜੀ ਨੇ ਅੰਦਰ ਆ ਕੇ ਵੇਖਿਆ ਕਿ ਸੱਚੇ ਪਾਤਸ਼ਾਹ ਜੀ ਚੋਕੜਾ ਮਾਰ ਕੇ ਮੰਜੇ ਤੇ ਬਿਰਾਜਮਨ ਹਨ। ਬੀਬੀ ਜੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਖੁਸ਼ ਹੋ ਗਏ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ,"ਮਸਤਾਨੀਏ ਦੱਸ ਕੀ ਕਹਿੰਦੀ ਹੈ ?" ਬੀਬੀ ਜੀ ਨੇ ਅਰਜ ਕੀਤੀ ਦੁੱਧ ਪੀੳ ਮੇਰੇ ਗੋਬਿੰਦ ਰਾਇਆ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ," ਲਿਆ ਅਸੀ ਦੁੱਧ ਪੀਣ ਵਾਸਤੇ ਹੀ ਆਏ ਹਾ।" ਸੱਚੇ ਪਾਤਸ਼ਾਹ ਜੀ ਦੁੱਧ ਛਕ ਕੇ ਤੇ ਬੀਬੀ ਜੀ ਦੀ ਇੱਛਾ ਪੂਰੀ ਕਰਕੇ ਵਾਪਸ ਨਵਾ ਸ਼ਹਿਰ ਨੂੰ ਚੱਲੇ ਗਏ। ਧੰਨ ਧੰਨ ਅੰਤਰਜਾਮੀ ਇੱਛਾ ਪੂਰਕ ਘਟ ਘਟ ਵਾਸੀ ਸਤਿਗੁਰੂ ਜਗਜੀਤ ਸਿੰਘ ਜੀ। ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@DARSHANSINGH-ez9gg
@DARSHANSINGH-ez9gg 3 ай бұрын
Dhan Dhan Satguru Jigjit Singh Ji Maharaj ❤❤❤❤❤
@tajindersingh1468
@tajindersingh1468 3 ай бұрын
❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit Singh Sache Patshah Ji Bakhsh Davo Ji Darshan Di Daat Bakhso Ji❤
Sakhi 106  | Sakhi | Hazara Hazoor Dhan Satguru Jagjit Singh Ji
3:48
Hazara Hazoor Dhan Satguru Jagjit Singh ji
Рет қаралды 221
Sakhi 2 | Sakhi | Dhan Satguru Hargobind Ji
10:18
Hazara Hazoor Dhan Satguru Jagjit Singh ji
Рет қаралды 64
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 13 МЛН
Dhan Satguru Jagjit Singh Ji | Updesh | Vol -2
59:28
Hazara Hazoor Dhan Satguru Jagjit Singh ji
Рет қаралды 124
Sakhi 117 | Sakhi | Hazara Hazoor Dhan Satguru Jagjit Singh Ji
3:06
Hazara Hazoor Dhan Satguru Jagjit Singh ji
Рет қаралды 59
Sakhi 110 | Sakhi | Hazara Hazoor Dhan Satguru Jagjit Singh Ji
3:34
Hazara Hazoor Dhan Satguru Jagjit Singh ji
Рет қаралды 312
ਸਿਦੱਕ ਤੇ ਭਰੋਸਾ..! 🙏❤️💐
1:37
Namdhari Sikh Foundation
Рет қаралды 782
Sakhi 114 | Sakhi | Hazara Hazoor Dhan Satguru Jagjit Singh Ji
3:35
Hazara Hazoor Dhan Satguru Jagjit Singh ji
Рет қаралды 70
Sakhi 111 | Sakhi | Hazara Hazoor Dhan Satguru Jagjit Singh Ji
2:10
Hazara Hazoor Dhan Satguru Jagjit Singh ji
Рет қаралды 175
Sakhi 115 | Sakhi | Hazara Hazoor Dhan Satguru Jagjit Singh Ji
2:40
Hazara Hazoor Dhan Satguru Jagjit Singh ji
Рет қаралды 67
Satguru Jagjit Singh Ji |Updesh | Vol -1
57:02
Hazara Hazoor Dhan Satguru Jagjit Singh ji
Рет қаралды 107
Sakhi 2 | Dhan Satguru Tegh Bahadar Ji
3:27
Hazara Hazoor Dhan Satguru Jagjit Singh ji
Рет қаралды 166
Sakhi 118 | Sakhi | Hazara Hazoor Dhan Satguru Jagjit Singh Ji
2:05
Hazara Hazoor Dhan Satguru Jagjit Singh ji
Рет қаралды 73
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 13 МЛН