Sakhi 119 | Hazara Hazoor Dhan Satguru Jagjit Singh Ji

  Рет қаралды 103

Hazara Hazoor Dhan Satguru Jagjit Singh ji

Hazara Hazoor Dhan Satguru Jagjit Singh ji

Күн бұрын

Sakhi 119 | Hazara Hazoor Dhan Satguru Jagjit Singh Ji
ਸਾਖੀ ਨੰ --119 🌹
ਚਰਨ ਲਾਕੇ ਗਾਡਰ ਲੰਬਾ ਕੀਤਾ
ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਦੇ ਕੋਤਕਾ ਦਾ ਅੰਤ ਹੀ ਨਹੀ ਹੈ। ਸਤਿਗੁਰੂ ਜੀ ਦੇ ਕੋਤਕ ਸੰਤ ਨਗਰ ਦਿੱਲੀ ਦੇ ਰਹਿਣ ਵਾਲੇ ਸੰਤ ਨਾਨਕ ਸਿੰਘ ਜੀ ਇਸ ਤਰਾ ਦੱਸ ਰਹੇ ਹਨ।
ਸੰਤ ਨਾਨਕ ਸਿੰਘ ਜੀ ਨੇ ਮਸਤਾਨਗੜ ਸਤਿਗੁਰੂ ਜੀ ਦੀ ਕੋਠੀ ਬਣਾਉਣ ਤੋ ਪਹਿਲਾ ਉੱਥੇ ਚਾਦਰਾ ਪਾ ਕੇ ਸ਼ੈਡ ਪਾਉਣਾ ਸੀ। ਸਰਸੇ ਦੇ ਦੋ ਮਿਸਤਰੀ ਸੰਤ ਰਘਬੀਰ ਸਿੰਘ ਜੀ ਅਤੇ ਸੰਤ ਕਰਨੈਲ ਸਿੰਘ ਜੀ ਇਹ ਸੇਵਾ ਕਰ ਰਹੇ ਸਨ। ਉਹ ਰੋਜ ਸਾਈਕਲ ਤੇ ਮਸਤਾਨ ਗੜ ਆਉਦੇ ਸਨ। ਕਿਉ ਕਿ ਉਦੋ ਮਸਤਾਨਗੜ ਤੱਕ ਬੱਸਾ ਨਹੀ ਚਲਦੀਆ ਸਨ।
ਸੰਤ ਕਰਨੈਲ ਸਿੰਘ ਜੀ ਸ਼ੈਡ ਬਣਾਉਣ ਲਈ ਹਿਸਾਰ ਤੋ ਗਾਡਰ ਲੈ ਕੇ ਆਏ। ਇੱਕ ਗਾਡਰ ਤਿੰਨ ਫੁੱਟ ਘੱਟ ਲੰਬਾ ਆ ਗਿਆ। ਜਦੋ ਗਾਡਰ ਪਾਉਣ ਲੱਗੇ ਤਾ ਉਹ ਤਿੰਨ ਫੁੱਟ ਘੱਟ ਲੰਬਾ ਹੋਣ ਕਰਕੇ ਪੂਰਾ ਹੀ ਨਾ ਆਵੇ।
ਸਤਿਗੁਰੂ ਜਗਜੀਤ ਸਿੰਘ ਜੀ ਜਦੋ ਉੱਥੇ ਦਰਸ਼ਨ ਦਿੱਤੇ ਤਾ ਸੰਤ ਕਰਨੈਲ ਸਿੰਘ ਜੀ ਡਰਦੇ ਮਾਰੇ ਲੁੱਕ ਗਏ ਕਿ ਮੇਰੇ ਕੋਲੋੰ ਗਲਤੀ ਹੋ ਗਈ ਹੈ। ਸੱਚੇ ਪਾਤਸ਼ਾਹ ਜੀ ਨੇ ਸੰਤ ਰਘਬੀਰ ਸਿੰਘ ਜੀ ਨੂੰ ਪੁੱਛਿਆ ਕਿ ," ਗਾਡਰ ਕਿਉ ਨਹੀ ਚੜਾ ਰਹੇ। " ਉਹਨਾ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਗਾਡਰ ਤਿੰਨ ਫੁੱਟ ਘੱਟ ਲੰਬਾ ਹੈ। ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪਣਾ ਪਵਿੱਤਰ ਚਰਨ ਗਾਡਰ ਨੂੰ ਛੁਹਾ ਕੇ ਬਚਨ ਕੀਤਾ ਕਿ ," ਮੈਨੂੰ ਤੇ ਠੀਕ ਜਾਪਦਾ ਹੈ ਮਿਣ ਕੇ ਵੇਖੋ। " ਰਘਬੀਰ ਸਿੰਘ ਜੀ ਨੇ ਹੁਕਮ ਮੰਨ ਕੇ ਗਾਡਰ ਨੂੰ ਮਿਣਿਆ ਤਾ ਉਹ ਬੜੇ ਹੈਰਾਨ ਹੋਏ ਕਿ ਇਹ ਤੇ ਤਿੰਨ ਫੁੱਟ ਘੱਟ ਦੀ ਜਗਾ ਤੇ ਸਗੋ 6 ਇੰਚ ਵਾਧੂ ਲੰਬਾ ਹੈ। ਸੱਚੇ ਪਾਤਸ਼ਾਹ ਜੀ ਦਾ ਇਹ ਤੇ ਜਾਹਰਾ ਕੋਤਕ ਹੀ ਸੀ।
ਸੰਤ ਰਘਬੀਰ ਸਿੰਘ ਜੀ ਨੇ ਸੰਤ ਕਰਨੈਲ ਸਿੰਘ ਜੀ ਨੂੰ ਅਵਾਜ ਮਾਰੀ ਕਿ ਆ ਜਾਉ ,ਗਾਡਰ ਤੇ ਲੋੜ ਨਾਲੋ 6 ਇੰਚ ਵੱਧ ਲੰਬਾ ਹੈ। ਸੰਤ ਕਰਨੈਲ ਸਿੰਘ ਜੀ ਵੀ ਇਹ ਕੋਤਕ ਵੇਖ ਕੇ ਹੈਰਾਨ ਰਿਹ ਗਏ। ਗਾਡਰ ਦੀ ਲੰਬਾਈ ਸਾਢੇ ਤਿੰਨ ਫੁੱਟ ਵੱਧ ਗਈ ਸੀ। ਜਦੋ ਗਾਡਰ ਚੜਾ ਲਿਆ ਤਾ ਸੰਤ ਰਘਬੀਰ ਸਿੰਘ ਜੀ ਦੇ ਮਨ ਵਿੱਚ ਇੱਛਾ ਪੈਦਾ ਹੋਈ ਕਿ ਅੱਜ ਅਸੀ ਸੱਚੇ ਪਾਤਸ਼ਾਹ ਜੀ ਦੀ ਗੱਡੀ ਤੇ ਸਰਸੇ ਜਾਈਏ। ਉਹਨਾ ਨੇ ਹਜੇ ਇਹ ਗੱਲ ਸੋਚੀ ਹੀ ਸੀ ਕਿ ਸੱਚੇ ਪਾਤਸ਼ਾਹ ਜੀ ਨੇ ਡਰਾਈਵਰ ਲਾਲ ਸਿੰਘ ਨੂੰ ਹੁਕਮ ਕੀਤਾ ਕਿ ,"ਰਘਬੀਰ ਸਿੰਘ ਨੂੰ ਸਰਸੇ ਘਰ ਛੱਡ ਕੇ ਆ ਅਤੇ ਕਰਨੈਲ ਸਿੰਘ ਨੂੰ ਵੀ ਉੱਥੇ ਹੀ ਉਤਾਰ ਦੇਵੀ। ਸੰਤ ਰਘਬੀਰ ਸਿੰਘ ਜੀ ਬੜੇ ਹੈਰਾਨ ਹੋਏ ਕਿ ਸੱਚੇ ਪਾਤਸ਼ਾਹ ਜੀ ਨੇ ਮੇਰੇ ਦਿਲ ਦੀ ਗੱਲ ਝੱਟ ਪੱਟ ਬੁੱਝ ਲਈ ਹੈ।
ਉਸ ਤੋ ਅਗਲੇ ਦਿਨ ਦੋਵੇ ਜਾਣੇ ਮਸਤਾਨ ਗੜ ਆਏ। ਠੰਢ ਦੇ ਦਿਨ ਸਨ। ਸੱਚੇ ਪਾਤਸ਼ਾਹ ਜੀ ਨੇ ਲੋਈ ਉੱਤੇ ਲਈ ਹੋਈ ਸੀ। ਸੰਤ ਰਘਬੀਰ ਸਿੰਘ ਜੀ ਨੇ ਸੋਚਿਆ ਕਿ ਕਦੇ ਸਾਨੂੰ ਵੀ ਇਸ ਤਰਾ ਦੀ ਲੋਈ ਮਿਲੇਗੀ। ਉਹਨਾ ਦੇ ਦਿਲ ਵਿੱਚ ਇਹ ਗੱਲ ਸੋਚਣ ਦੀ ਦੇਰ ਸੀ ਕਿ ਉਹਨਾ ਨੂੰ ਪਤਾ ਹੀ ਨਹੀ ਲੱਗਾ ਕਿ ਇੱਕ ਦਮ ਉਸੇ ਤਰਾ ਦੀ ਲੋਈ ਉਹਨਾ ਦੇ ਸਿਰ ਤੇ ਕਿੱਥੋ ਤੇ ਕਿਸ ਤਰਾ ਆ ਗਈ। ਉਹਨਾ ਨੂੰ ਤੇ ਆਪਣੀ ਸੁੱਧ ਬੁੱਧ ਹੀ ਭੁੱਲ ਗਈ। ਉਹ ਮਸਤਾਨੇ ਹੋ ਗਏ ਅਤੇ ਧੰਨ ਸਤਿਗੁਰੂ ਜਗਜੀਤ ਸਿੰਘ ਜੀ , ਧੰਨ ਸਤਿਗੁਰੂ ਜਗਜੀਤ ਸਿੰਘ ਜੀ , ਧੰਨ ਸਤਿਗੁਰੂ ਜਗਜੀਤ ਸਿੰਘ ਜੀ , ਤਿੰਨ ਵਾਰੀ ਬੋਲੇ। ਇਹ ਤਾ ਅਜੀਬ ਹੀ ਕੋਤਕ ਸੀ। ਉਹਨਾ ਨੇ ਉਹ ਲੋਈ ਹਜੇ ਤੱਕ ਸੰਭਾਲ ਕੇ ਰੱਖੀ ਹੋਈ ਹੈ। ਐਸੇ ਕੋਤਕਹਾਰ ਹਨ ਸਾਡੇ ਸਤਿਗੁਰੂ ਜਗਜੀਤ ਸਿੰਘ ਜੀ ਫਿਰ ਕਿਉ ਨਾ ਸਤਿਗੁਰੂ ਜੀ ਨੂੰ ਧੰਨ ਧੰਨ ਧੰਨ ਧੰਨ ਕਹੀਏ।
ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ

Пікірлер: 1
@tajindersingh1468
@tajindersingh1468 3 ай бұрын
❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit💕Singh Sache Patshah Ji Rakh Lavo Bakhsh Lavo Sab Nu Darshan Davo Sache Patshah Ji❤
Sakhi 120 | Hau Aaya  Dooroh Chal Ke Mai Taki Tau Saranai Jiu| Dhan Satguru Jagjit Singh Ji
2:19
Hazara Hazoor Dhan Satguru Jagjit Singh ji
Рет қаралды 81
Updesh 25 |  Dhan Satguru Partap Singh Ji
59:42
Hazara Hazoor Dhan Satguru Jagjit Singh ji
Рет қаралды 56
когда не обедаешь в школе // EVA mash
00:51
Do you choose Inside Out 2 or The Amazing World of Gumball? 🤔
00:19
Как мы играем в игры 😂
00:20
МЯТНАЯ ФАНТА
Рет қаралды 3,4 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 67 МЛН
Mool Mantar Di Shakti Ne Ik Tutde Ghar Nu Vasa Ditta...Suno Ees Hadbiti Vich - Bhai Gursharan Singh
16:20
Motivational Videos - Bhai Gursharan Singh Ji
Рет қаралды 80 М.
Sakhi 128 | Gobind Bao Bhagat Da Bhukha | Hazara Hazoor Dhan Satguru Jagjit Singh Ji
7:02
Hazara Hazoor Dhan Satguru Jagjit Singh ji
Рет қаралды 104
Updesh 24 |  Dhan Satguru Partap Singh Ji
1:01:21
Hazara Hazoor Dhan Satguru Jagjit Singh ji
Рет қаралды 47
когда не обедаешь в школе // EVA mash
00:51