ਸਿਰੀਰਾਗੁ ਤ੍ਰਿਲੋਚਨ ਕਾ ॥ ਸਿਰੀ ਰਾਗ, ਤ੍ਰਿਲੋਚਨ। Siree Raag, Trilochan: ਸਿਰੀਰਾਗੁ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ੯੨ ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥ ਫਾਨੀ ਬੰਦੇ ਦੇ ਚਿੱਤ ਅੰਦਰ ਧਨ ਦੌਲਤ ਦੀ ਭਾਰੀ ਲਗਨ ਹੈ ਜਿਸ ਦੇ ਰਾਹੀਂ ਉਸ ਨੂੰ ਬੁਢੇਪੇ ਅਤੇ ਮੌਤ ਦਾ ਡਰ ਭੁਲ ਗਿਆ ਹੈ। The mind is totally attached to Maya; the mortal has forgotten his fear of old age and death. ਸਿਰੀਰਾਗੁ (ਭ. ਤ੍ਰਿਲੋਚਨ) (੨) ੧:੧ {੯੨} ੫ ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥ ਆਪਣੇ ਟੱਬਰ ਕਬੀਲੇ ਨੂੰ ਵੇਖ ਕੇ ਤੂੰ ਕੰਵਲ ਫੁੱਲ ਦੇ ਵਾਂਙੂ ਖਿੜ੍ਹ ਜਾਂਦਾ ਹੈ। ਹੈ ਦੁਸ਼ਟ ਬੰਦੇ! ਤੂੰ ਹੋਰਨਾ ਦੇ ਝੁਗੇ ਤਕਦਾ ਹੈ। Gazing upon his family, he blossoms forth like the lotus flower; the deceitful person watches and covets the homes of others. ||1|| ਸਿਰੀਰਾਗੁ (ਭ. ਤ੍ਰਿਲੋਚਨ) (੨) ੧:੨ {੯੨} ੬ ਦੂੜਾ ਆਇਓਹਿ ਜਮਹਿ ਤਣਾ ॥ ਜਦ ਮੌਤ ਦਾ ਬਲਵਾਨ ਦੂਤ ਆਉਂਦਾ ਹੈ, When the powerful Messenger of Death comes, ਸਿਰੀਰਾਗੁ (ਭ. ਤ੍ਰਿਲੋਚਨ) (੨) ੧:੧ {੯੨} ੭ ਤਿਨ ਆਗਲੜੈ ਮੈ ਰਹਣੁ ਨ ਜਾਇ ॥ ਮੈਂ ਉਸ ਦੇ ਸਾਹਮਣੇ (ਖਿਲਾਫ) ਖੜਾ ਨਹੀਂ ਹੋ ਸਕਦਾ। no one can stand against his awesome power. ਸਿਰੀਰਾਗੁ (ਭ. ਤ੍ਰਿਲੋਚਨ) (੨) ੧:੨ {੯੨} ੭ ਕੋਈ ਕੋਈ ਸਾਜਣੁ ਆਇ ਕਹੈ ॥ ਕੋਈ ਵਿਰਲਾ ਹੀ ਮਿਤ੍ਰ ਹੈ ਜੋ ਇਸ ਦੁਨੀਆਂ ਵਿੱਚ ਆ ਕੇ ਆਖਦਾ ਹੈ, Rare, very rare, is that friend who comes and says," ਸਿਰੀਰਾਗੁ (ਭ. ਤ੍ਰਿਲੋਚਨ) (੨) ੧:੩ {੯੨} ੭ ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥ ਮੈਡੇ ਪ੍ਰੀਤਮਾਂ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਗਲਵਕੜੀ ਪਾ। O my Beloved, take me into Your Embrace! ਸਿਰੀਰਾਗੁ (ਭ. ਤ੍ਰਿਲੋਚਨ) (੨) ੧:੪ {੯੨} ੮ ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ ॥ ਮੇਰੇ ਪ੍ਰੀਤਮਾਂ ਮੈਨੂੰ ਦਰਸ਼ਨ ਦੇ ਅਤੇ ਮੇਰੀ ਬੰਦ ਖਲਾਸ ਕਰ। ਠਹਿਰਾਉ। Meet me O my Lord and please save me! ||1||Pause|| ਸਿਰੀਰਾਗੁ (ਭ. ਤ੍ਰਿਲੋਚਨ) (੨) ੧:੫ {੯੨} ੮ ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥ ਭਿੰਨ ਤੇ ਮੁਖਤਲਿਫ ਤਰ੍ਹਾਂ ਦੀਆਂ ਭੋਗ ਬਿਲਾਸਾਂ ਤੇ ਪਾਤਸ਼ਾਹੀ ਰੰਗ ਰਲੀਆਂ ਅੰਦਰ ਤੂੰ ਹੈ ਫ਼ਾਨੀ ਬੰਦੇ! ਵਾਹਿਗੁਰੂ ਨੂੰ ਭੁਲਾ ਛਡਿਆ ਹੈ ਅਤੇ ਇਸ ਜਗਤ ਸਮੁੰਦਰ ਵਿੱਚ ਪੈ ਕੇ ਤੂੰ ਖਿਆਲ ਕਰਦਾ ਹੈ, ਕਿ ਤੂੰ ਅਬਿਨਾਸੀ ਹੋ ਗਿਆ ਹੈ। Indulging in all sorts of princely pleasures, O mortal, you have forgotten God; you have fallen into the world ocean, and you think that you have become immortal. ਸਿਰੀਰਾਗੁ (ਭ. ਤ੍ਰਿਲੋਚਨ) (੨) ੨:੧ {੯੨} ੯ ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥ ਮੋਹਨੀ ਦਾ ਠਗਿਆ ਹੋਇਆ ਤੂੰ ਸਾਹਿਬ ਨੂੰ ਚੇਤੇ ਨਹੀਂ ਕਰਦਾ ਅਤੇ ਤੂੰ ਹੇ ਸੁਸਤ ਆਦਮੀ, ਆਪਣਾ ਜੀਵਨ ਗੁਆ ਲੈਂਦਾ ਹੈ। Cheated and plundered by Maya, you do not think of God, and you waste your life in laziness. ||2|| ਸਿਰੀਰਾਗੁ (ਭ. ਤ੍ਰਿਲੋਚਨ) (੨) ੨:੨ {੯੨} ੯ ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥ ਹੈ ਜੀਵ! ਤੂੰ ਅੋਖੇ ਤੇ ਭਿਆਨਕ ਰਸਤੇ ਟੁਰਨਾ ਹੈ, ਜਿਥੇ ਸੂਰਜ ਤੇ ਚੰਦ ਦੀ ਪਹੁੰਚ ਨਹੀਂ। The path you must walk is treacherous and terrifying, O mortal; neither the sun nor the moon shine there. ਸਿਰੀਰਾਗੁ (ਭ. ਤ੍ਰਿਲੋਚਨ) (੨) ੩:੧ {੯੨} ੧੦ ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥ ਜਦ ਇਨਸਾਨ ਜਗਤ ਨੂੰ ਛਡਦਾ ਹੈ, ਉਹ ਤਦ ਮੋਹਨੀ ਦੀ ਮਮਤਾ ਨੂੰ ਭੁਲ ਜਾਂਦਾ ਹੈ। Your emotional attachment to Maya will be forgotten, when you have to leave this world. ||3|| ਸਿਰੀਰਾਗੁ (ਭ. ਤ੍ਰਿਲੋਚਨ) (੨) ੩:੨ {੯੨} ੧੦ ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥ ਅਜ ਮੇਰੇ ਚਿੱਤ ਨੂੰ ਜ਼ਾਹਰ ਹੋ ਗਿਆ ਹੈ ਕਿ ਧਰਮ ਰਾਜਾ ਪ੍ਰਾਣੀਆਂ ਨੂੰ ਤਕਦਾ ਰਹਿੰਦਾ ਹੈ। Today, it became clear to my mind that the Righteous Judge of Dharma is watching us. ਸਿਰੀਰਾਗੁ (ਭ. ਤ੍ਰਿਲੋਚਨ) (੨) ੪:੧ {੯੨} ੧੧ ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥ ਉਥੇ ਉਸ ਦੇ ਪਰਮ ਤਾਕਤਵਰ ਦੂਤ ਬੰਦਿਆਂ ਨੂੰ ਆਪਣੇ ਹਥਾਂ ਵਿੱਚ ਰਗੜ ਸੁਟਦੇ ਹਨ ਅਤੇ ਮੈਂ ਉਨ੍ਹਾਂ ਦੇ ਮੂਹਰੇ ਠਹਿਰ ਨਹੀਂ ਸਕਦਾ। His messengers, with their awesome power, crush people between their hands; I cannot stand against them. ||4|| ਸਿਰੀਰਾਗੁ (ਭ. ਤ੍ਰਿਲੋਚਨ) (੨) ੪:੨ {੯੨} ੧੨ ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥ ਜੇਕਰ ਕੋਈ ਜਣਾ ਮੈਨੂੰ ਸਿਖਮਤ ਦੇਵੇ ਤਦ ਇਹ ਦੇਵੇ ਕਿ ਵਿਆਪਕ ਵਾਹਿਗੁਰੂ ਜੰਗਲਾਂ ਤੇ ਘਾਹ ਦੀਆਂ ਤਿੜ੍ਹਾਂ ਅੰਦਰ ਰਮਿਆ ਹੋਇਆ ਹੈ। If someone is going to teach me something, let it be that the Lord is pervading the forests and fields. ਸਿਰੀਰਾਗੁ (ਭ. ਤ੍ਰਿਲੋਚਨ) (੨) ੫:੧ {੯੨} ੧੨ ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥ ਤ੍ਰਿਲੋਚਨ ਆਖਦਾ ਹੈ, ''ਹੇ ਮੇਰੇ ਮਾਣਨੀਯ ਵਿਆਪਕ ਹਰੀ! ਤੂੰ ਖੁਦ ਹੀ ਸਾਰਾ ਕੁਝ ਸਮਝਦਾ ਹੈ।'' O Dear Lord, You Yourself know everything; so prays Trilochan, Lord. ||5||2|| ਸਿਰੀਰਾਗੁ (ਭ. ਤ੍ਰਿਲੋਚਨ) (੨) ੫:੨ {੯੨} ੧੩
@Elfsimmuoffical3 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਹੋਵੇ
@ਪਰਮਜੀਤਸਿੰਘ-ਛ5ਠ3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
@dharmindersingh49858 жыл бұрын
waheguru g de kirpa hain bhai sahib uper
@sukhisingh67306 жыл бұрын
ਵਾਹਿਗੁਰੂ ਜੀ
@vnpaul6 жыл бұрын
Best Raagi.. Maran bhay bisar gaya..
@satindersingh65415 жыл бұрын
ਵਾਹਿਗੁਰੂ ਜੀ 🙏🌸
@Elfsimmuoffical4 жыл бұрын
Very sweet voice.vaheguru bhla karan
@Rajdeep50076.5 жыл бұрын
ਵਾਹਿਗੁਰੂ. ਜੀ
@sukhrajbhatti20896 жыл бұрын
Waheguru ji
@jatttmehkmaa59878 жыл бұрын
waheguru ji
@sandykang80995 жыл бұрын
Waheguru
@rajpalvohra94136 жыл бұрын
waho waho
@sukhmanikaurtoor95814 жыл бұрын
I cannot find this shabad on the internet. Please can someone give the text in gurmukhi and english?
@bookbomber53753 жыл бұрын
Go on a app called iGurbani for iPhone I don’t now for Samsung I think there is the same app for Samsung. And you can search it from there if u cant find it let me know I will try another way