Рет қаралды 794
ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਬੈਂਸ ਤਾਨੀ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਆਪਣੇ ਤਰੀਕੇ ਦਾ ਇੱਕ ਨਿਵੇਕਲਾ ਸਕੂਲ ਹੈ। ਇਸ ਸਰਕਾਰੀ ਸਕੂਲ ਦੀ ਖੂਬਸੂਰਤੀ ਨੂੰ ਦੇਖ ਕੇ ਕਿਸੇ ਨੂੰ ਵੀ ਇਹ ਨਹੀਂ ਲੱਗਦਾ ਕਿ ਇਹ ਸਰਕਾਰੀ ਸਕੂਲ ਹੈ। ਇਸ ਸਕੂਲ ਦੇ ਵਿੱਚ ਜਿੱਥੇ ਬਹੁਤ ਹੀ ਖੂਬਸੂਰਤ ਕਮਰੇ ਰਸੋਈਆਂ ਅਤੇ ਬਰਾਂਡੇ ਹਨ ਉਸ ਦੇ ਨਾਲ ਨਾਲ ਇਸ ਤੋਂ ਵੀ ਵੱਧ ਵੱਡੀ ਗੱਲ ਜੋ ਇਸ ਨੂੰ ਹੋਰ ਸਕੂਲਾਂ ਤੋਂ ਅਲੱਗ ਕਰਦੀ ਹੈ ਉਹ ਹੈ ਸਕੂਲ ਦੇ ਵਿੱਚ ਬਹੁਤ ਹੀ ਖੂਬਸੂਰਤ ਕੁਦਰਤੀ ਵਾਤਾਵਰਨ
ਜਿਸ ਵਿੱਚ ਅਨੇਕਾਂ ਪ੍ਰਕਾਰ ਦੇ ਫਲਾਂ, ਫੁੱਲਾਂ ਅਤੇ ਛਾਂਦਾਰ ਦਰਖਤ ਲੱਗੇ ਹੋਏ ਹਨ। ਇਸ ਸਕੂਲ ਦੀ ਖੂਬਸੂਰਤੀ ਅਤੇ ਪ੍ਰਾਪਤੀਆਂ ਸਬੰਧੀ ਰਜਿੰਦਰ ਹਰਗੜ੍ਹੀਆ ਦੀ ਹੁਸ਼ਿਆਰਪੁਰ ਤੋਂ ਵਿਸ਼ੇਸ਼ ਰਿਪੋਰਟ।