ਘੱਲੂਘਾਰਾ ਜੂਨ 84 ਦੀ ਯਾਦ ਸਿੱਖਾਂ ਲਈ ਅਹਿਮ ਕਿਉਂ? ਅੱਜ ਦੇ ਹਾਲਾਤ ਕੀ ਹਨ ਅਤੇ ਕੀ ਕਰਨਾ ਚਾਹੀਦਾ ਹੈ: ਭਾਈ ਦਲਜੀਤ ਸਿੰਘ

  Рет қаралды 5,022

Bhai Daljit Singh

Bhai Daljit Singh

Жыл бұрын

ਘੱਲੂਘਾਰਾ ਜੂਨ 84 ਦੀ ਯਾਦ ਸਿੱਖਾਂ ਲਈ ਅਹਿਮ ਕਿਉਂ? ਅੱਜ ਦੇ ਹਾਲਾਤ ਕੀ ਹਨ ਅਤੇ ਕੀ ਕਰਨਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਦਿੱਲੀ ਦਰਬਾਰ ਦਾ ਫੌਜੀ ਹਮਲਾ ਸਾਡੇ ਸਮਿਆਂ ਵਿਚ ਵਾਪਰੇ ਘੱਲੂਘਾਰੇ ਦੀ ਸ਼ੁਰੂਆਤ ਸੀ। ਘੱਲੂਘਾਰੇ ਦੇ ਇਹ ਦਿਹਾੜੇ ਸਿੱਖਾਂ ਲਈ ਬਹੁਤ ਅਹਿਮ ਹਨ। ਸ੍ਰੀ ਅਕਾਲ ਤਖਤ ਸਾਹਿਬ ਉੱਤੇ ਚੜ੍ਹ ਆਈਆਂ ਬਿਪਰ ਦੀਆਂ ਫੌਜਾਂ ਦਾ ਟਾਕਰਾ ਜਿਸ ਸਿਦਕ ਤੇ ਸੂਰਮਗਤੀ ਨਾਲ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਉਹਨਾ ਦੇ ਗਿਣਤੀ ਦੇ ਜੁਝਾਰੂ ਯੋਧਿਆਂ ਨੇ ਕੀਤਾ ਉਹ ਖਾਲਸਾਈ ਜੰਗ ਦੀ ਬੁਲੰਦੀ ਦੀ ਹਾਲੀਆ ਇਤਿਹਾਸ ਵਿਚ ਦਰਜ਼ ਹੋਈ ਵੱਡੀ ਗਵਾਹੀ ਹੈ। ਇਹਨਾ ਸੂਰਬੀਰ ਯੋਧਿਆਂ ਨੇ ਜਿਵੇਂ ਗੁਰੂ ਦਰ ਉੱਤੇ ਆਪਾ ਨਿਸ਼ਾਵਰ ਕਰਕੇ ਸ਼ਹੀਦੀ ਰੁਤਬੇ ਹਾਸਿਲ ਕੀਤੇ, ਉਹ ਸਾਡੇ ਲਈ ਸਦਾ ਪ੍ਰੇਰਣਾ ਦਾ ਸੋਮਾ ਰਹੇਗਾ।
ਘੱਲੂਘਾਰੇ ਦੀ ਯਾਦ ਨੂੰ ਸਿੱਖਾਂ ਦੇ ਮਨਾਂ ਵਿਚ ਮਿਟਾ ਦੇਣ ਜਾਂ ਧੁੰਧਲਾ ਕਰਨ ਲਈ ਸਮੇਂ ਦੀਆਂ ਹਕੂਮਤਾਂ ਨੇ ਬਹੁਤ ਜ਼ੋਰ ਲਾਇਆ ਪਰ ਸਿੱਖ ਸਮੂਹਿਕ ਯਾਦ ਵਿਚ ਇਸ ਦਿਹਾੜੇ ਦੀ ਛਾਪ ਗੂੜ੍ਹੀ ਹੀ ਹੁੰਦੀ ਗਈ ਹੈ। ਸਿੱਖਾਂ ਨੇ ਸਰਕਾਰੀ ਬਿਰਤਾਂਤਾਂ ਨੂੰ ਨਕਾਰ ਕੇ ਆਪਣੀ ਪਰੰਪਰਾ ਵਿਚੋਂ ਇਹਨਾ ਦਿਨਾਂ ਨੂੰ “ਘੱਲੂਘਾਰਾ ਹਫਤੇ” ਵੱਜੋਂ ਮਨਾਉਣ ਦਾ ਰਾਹ ਅਪਨਾਅ ਲਿਆ ਹੈ।
ਲੰਘੇ ਦਿਨ (6 ਜੂਨ ਨੂੰ) ਸਿੱਖ ਸੰਗਤਾਂ ਤੇ ਵੱਖ-ਵੱਖ ਜਥਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਨਮਿਤ ਅਰਦਾਸ ਵਿੱਚ ਸ਼ਮੂਲੀਅਤ ਕੀਤੀ। ਸੰਗਤ ਪੂਰੀ ਭਾਵਨਾ ਅਤੇ ਸ਼ਰਧਾ ਨਾਲ ਸਮਾਗਮ ਵਿਚ ਸ਼ਾਮਿਲ ਹੋਈ ਸੀ।
ਅਫਸੋਸ ਕਿ ਅਰਦਾਸ ਸਮਾਗਮ ਮੌਕੇ ਪ੍ਰਬੰਧਕੀ ਅਦਾਰੇ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਮੁਲਾਜਮ ਅਤੇ ਪੁਲਿਸ ਪ੍ਰਸ਼ਾਸਨ ਇਕ-ਮਿਕ ਹੋਏ ਨਜ਼ਰ ਆ ਰਹੇ ਸਨ। ਚਿੱਟ-ਕਪੜੀਏ ਪੁਲਿਸ ਦੀ ਓਥੇ ਵਧਵੀਂ ਨਕਲੋ-ਹਰਕਤ ਸੀ। ਸਰਕਾਰ ਤਾਂ ਘੱਲੂਘਾਰੇ ਯਾਦ ਨੂੰ ਸਹਿਜ ਰੂਪ ਵਿਚ ਸਿੱਖ ਯਾਦ ਵਿਚ ਸਥਾਪਿਤ ਹੋ ਜਾਣ ਦੇ ਵਿਚਾਰ ਤੋਂ ਭੈਭੀਤ ਹੈ ਪਰ ਪ੍ਰਬੰਧਕ ਵੀ ਇਸ ਸਮਾਗਮ ਨੂੰ ਸਮੁੱਚੇ ਖਾਲਸਾ ਪੰਥ ਦਾ ਸਾਂਝਾ ਸਮਾਗਮ ਤੇ ਪ੍ਰੇਰਣਾ ਦਾ ਸੋਮਾ ਬਣਾਉਣ ਲਈ ਉੱਦਮ ਕਰਨ ਦੀ ਬਜਾਏ ਇਸ ਦੀ ਅਰਦਾਸ ਸਮਾਗਮ ਤੱਕ ਸੀਮਤ ਰੱਖ ਰਹੇ ਹਨ। ਪੰਥਕ ਹਿੱਸਿਆ ਸਮੇਤ 8ੁ ਸਿੱਖ ਸਫਾ ਵਿਚਲਾ ਅੰਦਰੂਨੀ ਖਿੰਡਾਓ ਕਾਰਨ ਪ੍ਰਬੰਧਕਾਂ ਤੇ ਪੁਲਿਸ ਪ੍ਰਸ਼ਾਸਨ ਅਜਿਹਾ ਕਰਨ ਦੀ ਥਾਂ ਮਿਲ ਜਾਂਦੀ ਹੈ।
ਅੱਜ ਦੇ ਸਮੇਂ ਇਹ ਲੋੜੀਂਦਾ ਹੈ ਕਿ ਸਿੱਖ ਅੰਦਰੂਨੀ ਸੰਵਾਦ ਰਾਹੀਂ ਆਪਸ ਵਿਚ ਵਿਸ਼ਵਾਸਯੋਗਤਾ ਵਧਾਉਣ ਅਤੇ ਆਪਣੇ ਇਤਿਹਾਸਕ ਦਿਹਾੜਿਆਂ ਨੂੰ ਖਾਲਸਾਈ ਜ਼ਬਤ ਨਾਲ ਸਾਂਝੇ ਰੂਪ ਵਿਚ ਮਨਾਉਣ ਤਾਂ ਕਿ ਇਹ ਦਿਹਾੜੇ ਭਵਿੱਖ ਵੱਲ ਸਾਂਝੀ ਪੇਸ਼ਕਦਮੀ ਲਈ ਸਾਡਾ ਪ੍ਰੇਰਣਾ ਸਰੋਤ ਬਣਨ।

Пікірлер: 20
@suhirdsingh973
@suhirdsingh973 Жыл бұрын
ਤੁਸੀਂ ਬਿਲਕੁਲ ਠੀਕ ਗੱਲ ਕੀਤੀ ਭਾਈ ਸਾਹਿਬ ਜੀ
@ParamjitSingh-co1fv
@ParamjitSingh-co1fv Жыл бұрын
ਵਾਹੇਗੁਰੂ। ਜੀ। ਕਾ। ਖਾਲਸਾ। ਵਾਹੇਗੁਰੂ। ਜੀ। ਕੀ। ਫਤਹੇ। 🙏🙏🙏🙏
@user-lz3xs6rl9g
@user-lz3xs6rl9g Жыл бұрын
ਸਿੱਖ ਕੌਮ ਦੇ ਮਹਾਨ ਸ਼ਹੀਦ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ
@kashmirsingh6991
@kashmirsingh6991 Жыл бұрын
ਪੑਣਾਮ ਸਹੀਦਾਂ ਨੂੰ
@harpreet18
@harpreet18 Жыл бұрын
ਸੰਤ ਜੀ ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਰ ਝੁਕਦਾ ਹੈ।
@bhagsingh8276
@bhagsingh8276 Жыл бұрын
1984 ਜੂਨ ਅਕਾਲ ਤਖ਼ਤ ਘਲੂਘਾਰਾ ਦੇ ਸ਼ਹੀਦ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙏🙏
@Bahadursingh-sv4uo
@Bahadursingh-sv4uo Жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@SandeepSingh-0009
@SandeepSingh-0009 Жыл бұрын
ਵਾਹਿਗੁਰੂ ਜੀ 🙏🙏🙏
@harindersinghchahal8624
@harindersinghchahal8624 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@Deepsidhu6
@Deepsidhu6 9 күн бұрын
🙏🙏🙏🙏 waheguru ji
@kuldeepkaur4048
@kuldeepkaur4048 Жыл бұрын
1984 de sare singh singhnia nu kot kot parnam 🙏🙏🙏
@PritamSingh-eh1pz
@PritamSingh-eh1pz Жыл бұрын
।ਸਮੂਹ ਸਿੰਘ ਾਸਿੰਘਣੀਆ ਨੂੰ ਆਪਣੇ ਵੱਲੋਂ ਪ੍ਨਾਮ
@user-nz3vs7dl4h
@user-nz3vs7dl4h Жыл бұрын
🙏🙏🙏🙏
@PratapSinghKsp
@PratapSinghKsp Жыл бұрын
🙏🏽🙏🏽❤
@chamkaursingh6080
@chamkaursingh6080 Жыл бұрын
Waheguru ji
@jeetabinning350
@jeetabinning350 Жыл бұрын
🙏🙏🙏🙏🙏❤❤❤❤❤⛳⛳⛳⛳⛳🌹🌹🌹🌹🌹🚩🚩🚩🚩🚩❤🙏🌹
@amardeepsandhu5174
@amardeepsandhu5174 Жыл бұрын
Guru jre bhejo Jarnail Singh ji nu , Sikhan te kirpa Te Asikhan daa naash karo
@jagtarsidhu3758
@jagtarsidhu3758 Жыл бұрын
Sukha amali is the number one enemy of Sri Guru Granth Sahib je. O creator lord of the universe please destroy the enemies of Sri Guru Granth Sahib je along with their families.
@narendersingh7396
@narendersingh7396 Жыл бұрын
What about state of India?
@kuldeepsingh8476
@kuldeepsingh8476 Жыл бұрын
Tusi kush nahi karna bus vote pani ha Azadi de vote paio Azadi de
Nutella bro sis family Challenge 😋
00:31
Mr. Clabik
Рет қаралды 13 МЛН
Does size matter? BEACH EDITION
00:32
Mini Katana
Рет қаралды 18 МЛН
Каха и суп
00:39
К-Media
Рет қаралды 5 МЛН
1 or 2?🐄
00:12
Kan Andrey
Рет қаралды 58 МЛН
DES PUADH : Bhai Amritpal Singh l Manjit Singh Rajpura l B Social
1:17:05
Nutella bro sis family Challenge 😋
00:31
Mr. Clabik
Рет қаралды 13 МЛН